ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ, ਚੰਡੀਗੜ੍ਹ ਸਮੇਤ 19 ਰਾਜਾਂ ’ਚ ਕੋਰੋਨਾ–ਕੇਸਾਂ ’ਚ ਵਾਧੇ ਦੀ ਦਰ ਘਟੀ

ਪੰਜਾਬ, ਚੰਡੀਗੜ੍ਹ ਸਮੇਤ 19 ਰਾਜਾਂ ’ਚ ਕੋਰੋਨਾ–ਕੇਸਾਂ ’ਚ ਵਾਧੇ ਦੀ ਦਰ ਘਟੀ। ਤਸਵੀਰ: ਭਾਰਤ ਭੂਸ਼ਨ, ਹਿੰਦੁਸਤਾਨ ਟਾਈਮਜ਼ –

ਤਸਵੀਰ: ਭਾਰਤ ਭੂਸ਼ਨ, ਹਿੰਦੁਸਤਾਨ ਟਾਈਮਜ਼ – ਪਟਿਆਲਾ

 

ਭਾਰਤ ਸਰਕਾਰ ਦੇਸ਼ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਅੱਜ ਇੱਥੇ ਨਿਰਮਾਣ ਭਵਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਕੋਵਿਦ19 ਨਾਲ ਸਬੰਧਤ ਮੰਤਰੀਆਂ ਦੇ ਸਮੂਹ (ਜੀਓਐੱਮ) ਦੀ 12ਵੀਂ ਮੀਟਿੰਗ ਹੋਈ। ਲੌਕਡਾਊਨ ਦੇ ਦੂਜੇ ਗੇੜ ਦੇ ਅਸਰ ਅਤੇ ਅਗਲੇਰੀ ਰੂਪਰੇਖਾ ਉਲੀਕਣ ਬਾਰੇ ਇੱਕ ਵਿਸਤ੍ਰਿਤ ਵਿਚਾਰਵਟਾਂਦਰਾ ਕੀਤਾ ਗਿਆ। ਮੰਤਰੀਆਂ ਦੇ ਸਮੂਹ ਨੇ ਕੋਵਿਡ19 ਨਾਲ ਨਿਪਟਣ ਲਈ ਡਾਇਓਗਨੋਸਿਸ, ਵੈਕਸੀਨਜ਼, ਦਵਾਈਆਂ, ਹਸਪਤਾਲ ਉਪਕਰਣਾਂ ਦੇ ਸਹਾਇਕ ਉਪਕਰਣ ਤੇ ਆਮ ਤੰਦਰੁਸਤੀ ਬਾਰੇ ਵਿਗਿਆਨ ਤੇ ਤਕਨਾਲੋਜੀ ਸੰਸਥਾਨਾਂ ਵੱਲੋਂ ਕੀਤੇ ਜਤਨਾਂ ਦੀ ਸਮੀਖਿਆ ਵੀ ਕੀਤੀ।

 

 

ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਬਾਇਓਟੈਕਨੋਲੋਜੀ ਵਿਭਾਗ, ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ), ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਅਤੇ ਪ੍ਰਮਾਣੂ ਊਰਜਾ ਵਿਭਾਗ (ਡੀਈਏ) ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਹ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ:

  • ਨਵੇਂ ਤੇਜ਼ਰਫ਼ਤਾਰ ਤੇ ਸਹੀ ਡਾਇਓਗਨੋਸਟਿਕਸ ਤਿਆਰ ਕਰਨੇ ਜੋ 30 ਮਿੰਟਾਂ ਨਤੀਜੇ ਦੇ ਸਕਣ,
  • ਉਨ੍ਹਾਂ ਦੀਆਂ 30 ਪ੍ਰਯੋਗਸ਼ਾਲਾਵਾਂ ਰਾਹੀਂ ਟੈਸਟਿੰਗ ਦੀ ਸਮਰੱਥਾ ਵਾਧਾ ਕਰਨਾ,
  • ਟੈਸਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਵਾਧਾ ਕਰਨ ਲਈ ਨਵੀਆਂ ਪੂਲਿੰਗ ਨੀਤੀਆਂ ਦਾ ਵਿਕਾਸ,
  • ਅਹਿਮ ਕੰਪੋਨੈਂਟਸ, ਜਿਹੜੇ ਦੇਸ਼ ਵਿੱਚ ਟੈਸਟਿੰਗ ਕਿੱਟ ਦੇ ਉਤਪਾਦਨ ਨੂੰ ਸੀਮਿਤ ਕਰ ਰਹੇ ਹਨ, ਦਾ ਦੇਸੀ ਸੰਸਲੇਸ਼ਣ ਅਤੇ
  • ਵਾਇਰਲ ਕ੍ਰਮ ਵਾਧਾ ਕਰਨਾ, ਜੋ ਐਪੀਡੀਮੀਓਲੌਜੀ ਵਿੱਚ ਮਦਦ ਕਰ ਸਕੇ ਤੇ ਜੋ ਸੰਭਾਵੀ ਮਹੱਤਵਪੂਰਨ ਤਬਦੀਲੀਆਂ ਦੀ ਸ਼ਨਾਖ਼ਤ ਕਰ ਸਕੇ।

 

 

ਇਨਐਕਟੀਵੇਟਡ ਵਾਇਰਸ ਨੂੰ ਆਪਣੇ ਘੇਰੇ ਲੈਣ ਲਈ ਵੈਕਸੀਨਜ਼ ਦੇ ਵਿਕਾਸ, ਪ੍ਰਮੁੱਖ ਐਂਟੀਜਨਜ਼ ਲਈ ਐਂਟੀਬਾਡੀਜ਼ ਤੇ ਆਰਐੱਨਏ ਆਧਾਰਿਤ ਵੈਕਸੀਨਜ਼ ਵੀ ਪ੍ਰਗਤੀ ਦਰਜ ਹੋਈ ਹੈ। ਕੁਝ ਸਥਾਨਾਂ ਤੇ ਕਨਵੇਲਸੈਂਟ ਪਲਾਜ਼ਮਾ ਥੈਰਾਪੀ ਵੀ ਸ਼ੁਰੂ ਕੀਤੀ ਗਈ ਹੈ।

 

 

ਸਰਕਾਰ ਕੌਮਾਂਤਰੀ ਭਾਈਵਾਲਾਂ ਨਾਲ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਪ੍ਰਭਾਵਸ਼ਾਲੀ ਵੈਕਸੀਨਜ਼ ਵਿਕਸਤ ਹੋ ਸਕਣ ਅਤੇ ਛੇਤੀ ਤੋਂ ਛੇਤੀ ਉਪਲਬਧ ਹੋ ਸਕਣ। ਭਾਰਤ, ਵਿਸ਼ਵ ਸਿਹਤ ਸੰਗਠਨ ਦੇ ਸੌਲੀਡੈਰਿਟੀ ਪਰੀਖਣ ਵਿੱਚ ਭਾਗੀਦਾਰ ਹੈ, ਜਿਸ ਰਾਹੀਂ ਇਨ੍ਹਾਂ ਥੈਰਾਪੀਜ਼ ਦੀ ਪ੍ਰਭਾਵਕਤਾ ਨਿਰਧਾਰਤ ਕੀਤੀ ਜਾ ਰਹੀ ਹੈ। ਵਿਗਿਆਨਕ ਕਾਰਜਬਲ ਮੌਜੂਦਾ ਪ੍ਰਵਾਨਿਤ ਦਵਾਈਆਂ ਦਾ ਮੁਲਾਂਕਣ ਕਰ ਰਹੇ ਹਨ ਤੇ ਕੋਵਿਡ19 ਲਈ ਉਨ੍ਹਾਂ ਦੀ ਵੱਖਰੇ ਤਰੀਕੇ ਵਰਤੋਂ ਦਾ ਮੁੱਲਾਂਕਣ ਕਰ ਰਹੇ ਹਨ। ਸੀਐੱਸਆਈਆਰ ਨੇ ਉਮੀਫ਼ੇਨੋਵਿਰ, ਫ਼ੇਵੀਪਿਰਾਵਿਰ, ਫ਼ਾਈਟੋਫ਼ਾਰਮਾਸਿਊਟਕਲਜ਼ ਜਿਹੇ ਐਂਟੀਵਾਇਰਲ ਮੌਲੀਕਿਊਲਜ਼ ਨੂੰ ਕਈ ਥਾਵਾਂ ਤੇ ਵਰਤਣ ਦੇ ਦੇਸੀ ਸੰਸਲੇਸ਼ਣ ਵਿੱਚ ਪ੍ਰਗਤੀ ਹਾਸਲ ਕੀਤੀ ਹੈ ਅਤੇ ਆਯੁਸ਼ ਮੰਤਰਾਲੇ ਨਾਲ ਮਿਲ ਕੇ ਰਵਾਇਤੀ ਮੈਡੀਕਲ ਪ੍ਰਣਾਲੀਆਂ ਤੋਂ ਮਦਦ ਬਾਰੇ ਵੀ ਨਾਲੋਨਾਲ ਖੋਜ ਕੀਤੀ ਜਾ ਰਹੀ ਹੈ।

 

 

ਨਿਜੀ ਸੁਰੱਖਿਆਤਮਕ ਉਪਕਰਣ (ਪੀਪੀਈ), ਆਕਸੀਜਨ ਕੰਸੈਂਟ੍ਰੇਟਰਜ਼, ਵੈਂਟੀਲੇਟਰਜ਼ ਜਿਹੇ ਸਹਾਇਕ ਉਪਕਰਣਾਂ ਦੇ ਉਤਪਾਦਨ ਲਈ ਸੀਐੱਸਆਈਆਰ ਦੀਆਂ ਇੰਜੀਨੀਅਰਿੰਗ ਪ੍ਰਯੋਗਸ਼ਾਲਾਵਾਂ ਵਿੱਚ ਡੀਐੱਸਟੀ ਅਧੀਨ ਸ੍ਰੀ ਚਿਤਰਾ ਤਿਉਰੂਮਲਾਈ ਇੰਸਟੀਚਿਊਟ ਆਵ੍ ਮੈਡੀਕਲ ਸਾਇੰਸ ਐਂਡ ਟੈਕਨੋਲੋਜੀ (ਐੱਸਟੀਟੀਆਈਐੱਮਐੱਸਟੀ SCTIMST) ਦੇ ਦੇਸੀ ਡਿਜ਼ਾਇਨਾਂ ਵੱਲੋਂ ਵਾਧਾ ਕੀਤਾ ਜਾ ਰਿਹਾ ਹੈ। ਆਰਟੀਪੀਸੀਆਰ ਕਿਟਸ ਦਾ ਦੇਸ਼ ਵਿੱਚ ਨਿਰਮਾਣ ਸ਼ੁਰੂ ਹੋ ਗਿਆ ਸੀ ਤੇ ਮਈ 2020 ਤੋਂ ਪ੍ਰਤੀ ਮਹੀਨਾ 10 ਲੱਖ ਕਿਟਸ ਦਾ ਉਤਪਾਦਨ ਹੋਵੇਗਾ।

 

 

ਰੈਪਿਡ ਐਂਟੀਬਾਡੀ ਡਿਟੈਕਸ਼ਨ ਕਿਟਸ ਦਾ ਨਿਰਮਾਣ ਵੀ ਮਈ 2020 ਤੋਂ ਸ਼ੁਰੂ ਹੋ ਜਾਵੇਗਾ ਤੇ ਉਸ ਦੀ ਸਮਰੱਥਾ 10 ਲੱਖ ਕਿਟਸ ਪ੍ਰਤੀ ਮਹੀਨਾ ਦੀ ਹੋਵੇਗੀ। ਸਾਰੇ ਰਾਜਾਂ ਤੇ ਜ਼ਿਲ੍ਹਿਆਂ ਜਿੱਥੇ ਕੋਰੋਨਾਵਾਇਰਸ ਦੇ ਕੇਸ ਜ਼ਿਆਦਾ ਪਾਏ ਗਏ ਹਨ, ਉੱਥੇ 5 ਲੱਖ ਰੈਪਿਡ ਐਂਟੀਬਾਡੀ ਟੈਸਟ ਕਿਟਸ ਵੰਡੀਆਂ ਗਈਆਂ ਹਨ। ਇਸ ਵੇਲੇ ਵੈਂਟੀਲੇਟਰ ਨਿਰਮਾਣ ਸਮਰੱਥਾ 6,000 ਵੈਂਟੀਲੇਟਰਜ਼ ਪ੍ਰਤੀ ਮਹੀਨਾ ਦੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਡਾਇਓਗਨੌਸਟਿਕਸ, ਥੈਰਾਪਿਊਟਿਕਸ ਤੇ ਵੈਕਸੀਨਾਂ ਦੇ ਖੇਤਰਾਂ ਵਿੱਚ ਲੋੜੀਂਦੇ ਉੱਦਮਾਂ ਉੱਤੇ ਜੰਗੀ ਪੱਧਰ ਤੇ ਨਜ਼ਰ ਰੱਖੀ ਜਾ ਰਹੀ ਹੈ।

 

 

ਇਸ ਦੇ ਨਾਲ ਹੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੇਸਲੋਡਜ਼ ਦੇ ਮੁੱਲਾਂਕਣ ਦੇ ਆਧਾਰ ਉੱਤੇ ਵਿਭਿੰਨ ਕੋਵਿਡ ਸੁਵਿਧਾਵਾਂ ਬੁਨਿਆਦੀ ਢਾਂਚੇ ਦੀ ਬਿਹਤਰ ਯੋਜਨਾਬੰਦੀ ਲਈ ਰਾਜਾਂ / ਜ਼ਿਲ੍ਹਾ ਪ੍ਰਸ਼ਾਸਕਾਂ ਨਾਲ ਅਗਾਊਂ ਅਨੁਮਾਨ ਲਾਊਣ ਵਾਲੇ ਔਜ਼ਾਰ ਸਾਂਝੇ ਕੀਤੇ ਹਨ।

 

 

ਕੇਂਦਰ ਤੇ ਰਾਜ ਦੋਵੇਂ ਪੱਧਰਾਂ ਤੇ ਕੁੱਲ ਮਿਲਾ ਕੇ 1919 ਸਮਰਪਿਤ ਕੋਵਿਡ19 ਹਸਪਤਾਲਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:

  • 672 ਸਮਰਪਿਤ ਕੋਵਿਡ ਹਸਪਤਾਲ (ਡੀਸੀਐੱਚ) (107839 ਆਈਸੋਲੇਸ਼ਨ ਬਿਸਤਰਿਆਂ ਤੇ 14742 ਆਈਸੀਯੂ ਬਿਸਤਰਿਆਂ ਨਾਲ),
  • 1247 ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀ) (ਕੁੱਲ 65916 ਆਈਸੋਲੇਸ਼ਨ ਬਿਸਤਰਿਆਂ ਤੇ 7064 ਆਈਸੀਯੂ ਬਿਸਤਰਿਆਂ ਨਾਲ)

ਇੰਝ, ਕੁੱਲ 1919 ਸੁਵਿਧਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ 1,73,746 ਆਈਸੋਲੇਸ਼ਨ ਬਿਸਤਰੇ ਤੇ ਕੁੱਲ 21,806 ਆਈਸੀਯੂ ਬਿਸਤਰੇ ਉਪਲਬਧ ਹਨ।

 

 

ਲੌਕਡਾਊਨ ਤੋਂ ਪਹਿਲਾਂ, ਭਾਰਤ ਦੀ ਡਬਲਿੰਗ ਦਰ ਲਗਭਗ 3 ਦਿਨ ਸੀ। ਪਿਛਲੇ ਸੱਤ ਦਿਨਾਂ ਤੋਂ ਡਬਲਿੰਗ ਦਰ 6.2 ਦਿਨ ਹੈ। ਦੇਸ਼ ਦੇ 19 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ (ਕੇਰਲ, ਉੱਤਰਾਖੰਡ, ਹਰਿਆਣਾ, ਲਦਾਖ, ਹਿਮਾਚਲ, ਚੰਡੀਗੜ੍ਹ, ਪੁੱਦੂਚੇਰੀ, ਬਿਹਾਰ, ਤੇਲੰਗਾਨਾ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਕਰਨਾਟਕ, ਜੰਮੂ ਤੇ ਕਸ਼ਮੀਰ, ਪੰਜਾਬ, ਆਸਾਮ, ਤ੍ਰਿਪੁਰਾ) ’ ਇਸ ਵੇਲੇ ਉਚੇਰੀ ਡਬਲਿੰਗ ਦਰ ਵਿਖਾਈ ਦੇ ਰਹੀ ਹੈ, ਜੋ ਰਾਸ਼ਟਰੀ ਔਸਤ ਤੋਂ ਬਿਹਤਰ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਥਾਵਾਂ ਤੇ ਕੇਸਾਂ ਦੇ ਵਾਧੇ ਦੀ ਦਰ ਕੁਝ ਹੱਦ ਤੱਕ ਘਟੀ ਹੈ।

 

 

1 ਅਪ੍ਰੈਲ, 2020 ਤੋਂ ਔਸਤ ਵਿਕਾਸ ਤੱਤ 1.2 ਹੈ, ਜਦ ਕਿ ਇਸ ਤੋਂ ਪਹਿਲੇ ਦੋ ਹਫ਼ਤਿਆਂ (15 ਮਾਰਚ ਤੋਂ 31 ਮਾਰਚ) ’ ਇਹ 2.1 ਵੇਖੀ ਗਈ ਹੈ, ਜੋ ਕਿ ਵਾਧੇ ਦੇ ਤੱਤ ਵਿੱਚ ਲਗਭਗ 40% ਕਮੀ (2.11.2)/2.1 ਹੈ।

 

 

ਕੱਲ੍ਹ ਤੋਂ 1007 ਨਵੇਂ ਕੇਸ ਦਰਜ ਹੋਏ ਹਨ ਤੇ 23 ਹੋਰ ਮੌਤਾਂ ਹੋਈਆਂ ਹਨ ਤੇ ਇੰਝ ਦੇਸ਼ ਵਿੱਚ ਕੋਵਿਡ19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 13,387 ਹੋ ਗਈ ਹੈ ਤੇ 1,749 ਵਿਅਕਤੀ ਠੀਕ / ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ।

ਕੋਵਿਡ19 ਨਾਲ ਸਬੰਧਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਐਡਵਾਈਜ਼ਰੀ ਲਈ ਕ੍ਰਿਪਾ ਕਰ ਕੇ ਨਿਯਮਤ ਰੂਪ ਇੱਥੇ ਜਾਓ:

 

 

ਕੋਵਿਡ19 ਨਾਲ ਸਬੰਧਤ ਤਕਨੀਕੀ ਸੁਆਲ technicalquery.covid19@gov.in ਉੱਤੇ ਅਤੇ ਹੋਰ ਸੁਆਲ ncov2019@gov.in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕ੍ਰਿਪਾ ਕਰ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾੱਲ ਕਰੋ

ਕੋਵਿ–19 ਬਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Cases growth rate decreases in 19 States including Punjab and Chandigarh