ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਕੋਰੋਨਾ ਵਾਇਰਸ ਨੇ ਬਦਲੇ ਆਪਣੇ ਸ਼ਿਕਾਰ

ਇੱਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਕੋਰੋਨਾ ਵਾਇਰਸ ਨੇ ਬਦਲੇ ਆਪਣੇ ਸ਼ਿਕਾਰ। ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼ – ਚੰ

ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ

 

ਸਮੇਂ ਦੇ ਨਾਲ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਬੀਮਾਰੀ ਦਾ ਰੂਪ ਵੀ ਬਦਲਦਾ ਹੋਇਆ ਦਿਸ ਰਿਹਾ ਹੈ। ਲਗਭਗ ਇੱਕ ਮਹੀਨਾ ਪਹਿਲਾਂ ਕੋਰੋਨਾ ਨਾਲ ਜ਼ਿਆਦਾਤਰ ਅਜਿਹੇ ਵਿਅਕਤੀਆਂ ਦੀਆਂ ਮੌਤਾਂ ਹੋ ਰਹੀਆਂ ਸਨ, ਜੋ ਪਹਿਲਾਂ ਕਿਸੇ ਹੋਰ ਬੀਮਾਰੀ ਤੋਂ ਪੀੜਤ ਸਨ। ਹੁਣ ਇਨ੍ਹਾਂ ਅੰਕੜਿਆਂ ’ਚ ਤਬਦੀਲੀ ਆ ਰਹੀ ਹੈ। ਹੁਣ ਅਜਿਹੇ ਲੋਕਾਂ ਦੀਆਂ ਮੌਤਾਂ ਦੀ ਫ਼ੀ ਸਦ ਵਧੀ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਨਹੀਂ ਸੀ।

 

 

ਸਿਹਤ ਮੰਤਰਾਲੇ ਵੱਲੋਂ ਛੇ ਅਪ੍ਰੈਲ ਅਤੇ 30 ਅਪ੍ਰੈਲ ਨੂੰ ਜਾਰੀ ਅੰਕੜਿਆਂ ਵਿੱਚ ਇਹ ਫ਼ਰਕ ਸਾਫ਼ ਨਜ਼ਰ ਆਉਂਦਾ ਹੈ। ਛੇ ਅਪ੍ਰੈਲ ਨੂੰ ਦੱਸਿਆ ਗਿਆ ਸੀ ਕਿ ਕੁੱਲ ਮੌਤਾਂ ਵਿੱਚੋਂ 85 ਫ਼ੀ ਸਦੀ ਮੌਤਾਂ ਅਜਿਹੇ ਲੋਕਾਂ ਦੀਆਂ ਹੋਈਆਂ ਹਨ, ਜਿਹੜੇ ਪਹਿਲਾਂ ਕਿਸੇ ਬੀਮਾਰੀ ਤੋਂ ਗ੍ਰਸਤ ਸਨ। ਉਨ੍ਹਾਂ ਵਿੱਚ ਗੁਰਦੇ, ਦਿਲ, ਸ਼ੂਗਰ ਰੋਗ, ਹਾਈ ਬਲੱਡ ਪ੍ਰੈਸ਼ਰ ਆਦਿ ਸ਼ਾਮਲ ਹਨ।

 

 

ਤਦ ਸਿਰਫ਼ 14 ਫ਼ੀ ਸਦੀ ਕੋਰੋਨਾ ਮੌਤਾਂ ਹੀ ਅਜਿਹੀਆਂ ਸਨ, ਜਿਹੜੇ ਪਹਿਲਾਂ ਕਿਸੇ ਬੀਮਾਰੀ ਤੋਂ ਪੀੜਤ ਨਹੀਂ ਸਨ। ਪਰ ਹੁਣ 30 ਅਪ੍ਰੈਲ ਨੂੰ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਮੌਤਾਂ ਵਿੱਚ ਹੋਰ ਬੀਮਾਰੀਆਂ ਤੋਂ ਗ੍ਰਸਤ ਲੋਕਾਂ ਦੀ ਗਿਣਤੀ 78 ਫ਼ੀ ਸਦੀ ਦਰਜ ਕੀਤੀ ਗਈ; ਭਾਵ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਇਸ ਵਿੱਚ 8 ਫ਼ੀ ਸਦੀ ਦੀ ਤਬਦੀਲੀ ਦਰਜ ਕੀਤੀ ਗਈ।

 

 

ਕੋਰੋਨਾ ਮੌਤਾਂ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵਧ ਕੇ 22 ਫ਼ੀ ਸਦੀ ਹੋ ਗਈ, ਜੋ ਪਹਿਲਾਂ ਤੋਂ ਕਿਸੇ ਹੋਰ ਬੀਮਾਰੀ ਤੋਂ ਪੀੜਤ ਨਹੀਂ ਸਨ। ਮੌਤਾਂ ਵਿੱਚ ਪਹਿਲਾਂ ਮਰਦਾਂ ਦਾ ਫ਼ੀ ਸਦ 73 ਅਤੇ ਔਰਤਾਂ ਦਾ 27 ਸੀ ਪਰ ਹੁਣ ਉਸ ਵਿੱਚ ਤਬਦੀਲੀ ਆਈ ਹੈ।

 

 

ਹੁਣ ਮਰਨ ਵਾਲਿਆਂ ’ਚ 65 ਫ਼ੀ ਸਦੀ ਮਰਦ ਤੇ 35 ਫ਼ੀ ਸਦੀ ਔਰਤਾਂ ਹਨ। ਤਦ ਮ੍ਰਿਤਕਾਂ ਵਿੱਚ 63 ਫ਼ੀ ਸਦੀ ਲੋਕ 60 ਸਾਲ ਤੋਂ ਵੱਧ ਦੇ ਸਨ।  37 ਫ਼ੀ ਸਦੀ ਮੌਤਾਂ 60 ਸਾਲ ਤੋਂ ਘੱਟ ਉਮਰ ਵਰਗ ਦੀਆਂ ਸਨ।  60 ਤੋਂ ਘੱਟ ਉਮਰ ਦੀਆਂ ਮੌਤਾਂ ਦਾ ਅੰਕੜਾ 49 ਅਤੇ ਵੱਧ ਦਾ ਪ੍ਰਤੀਸ਼ਤ 51% ਰਹਿ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Changes its Victims with time lapse Now it is taking these Human s Lives also