ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ ਕੋਰੋਨਾ ਲੈ ਚੁੱਕੈ 1.20 ਲੱਖ ਮਨੁੱਖੀ ਜਾਨਾਂ, ਭਾਰਤ ’ਚ 358, ਅਮਰੀਕਾ ’ਚ 23,640

ਦੁਨੀਆ ’ਚ ਕੋਰੋਨਾ ਲੈ ਚੁੱਕੈ 1.20 ਲੱਖ ਮਨੁੱਖੀ ਜਾਨਾਂ, ਭਾਰਤ ’ਚ 358, ਅਮਰੀਕਾ ’ਚ 23,640

ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 1 ਲੱਖ 19 ਹਜ਼ਾਰ 691 ਮੌਤਾਂ ਹੋ ਚੁੱਕੀਆਂ ਹਨ ਤੇ ਭਾਰਤ ’ਚ ਇਹ ਘਾਤਕ ਵਾਇਰਸ 358 ਮਨੁੱਖੀ ਜਾਨਾਂ ਲੈ ਚੁੱਕਾ ਹੈ ਤੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 10,453 ਹੋ ਚੁੱਕੀ ਹੈ। ਇਸ ਵੇਲੇ ਵਿਸ਼ਵ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 19.24 ਲੱਖ ਤੋਂ ਵੀ ਵੱਧ ਹੋ ਚੁੱਕੀ ਹੈ।

 

 

ਸਭ ਤੋਂ ਵੱਧ 23,640 ਮੌਤਾਂ ਅਮਰੀਕਾ ’ਚ ਹੋਈਆਂ ਹਨ ਤੇ ਉੱਥੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਛੇ ਲੱਖ ਦੇ ਕਰੀਬ ਪੁੱਜਣ ਵਾਲੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਇੱਥੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 5 ਲੱਖ 86 ਹਜ਼ਾਰ 941 ਹੋ ਚੁੱਕੀ ਸੀ।

 

 

ਦੂਜੇ ਨੰਬਰ ’ਤੇ ਸਪੇਨ ਹੈ, ਜਿੱਥੇ 17,756 ਮੌਤਾਂ ਹੋਈਆਂ ਹਾਨ ਤੇ 1.70 ਲੱਖ ਤੋਂ ਵੱਧ ਪਾਜ਼ਿਟਿਵ ਮਰੀਜ਼ ਹਨ। ਇਟਲੀ ਤੀਜੇ ਸਥਾਨ ’ਤੇ ਹੈ, ਜਿੱਥੇ 20,465 ਮੌਤਾਂ ਹੋਈਆਂ ਹਨ ਤੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 1.59 ਤੋਂ ਜ਼ਿਆਦਾ ਹੈ।

 

 

14,967 ਮੌਤਾਂ ਨਾਲ ਫ਼ਰਾਂਸ ਦੁਨੀਆ ’ਚ ਚੌਥੇ ਨੰਬਰ ’ਤੇ ਹੈ ਤੇ ਇੱਥੇ 1.37 ਲੱਖ ਵਿਅਕਤੀ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇੰਗਲੈਂਡ ’ਚ ਮੌਤਾਂ ਦੀ ਗਿਣਤੀ 11,329 ਹੈ ਤੇ 88,621 ਵਿਅਕਤੀ ਪਾਜ਼ਿਟਿਵ ਹਨ।

 

 

ਜਰਮਨੀ ’ਚ 3,194 ਜਾਨਾਂ ਇਸ ਕੋਰੋਨਾ ਵਾਇਰਸ ਕਾਰਨ ਜਾ ਚੁੱਕੇ ਹਨ ਤੇ 1.30 ਲੱਖ ਤੋਂ ਵੱਧ ਬੀਮਾਰ ਪਏ ਹਨ। ਕੋਰੋਨਾ ਦੇ ਸ਼ੁਰੂਆਤੀ ਕੇਂਦਰ ਚੀਨ ’ਚ ਹੁਣ ਤੱਕ 3,341 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 82,249 ਬੀਮਾਰ ਹੋਏ ਸਨ ਪਰ ਉਨ੍ਹਾਂ ਵਿੱਚੋਂ ਬਹੁਤੇ ਠੀਕ ਵੀ ਹੋ ਚੁੱਕੇ ਹਨ। ਚੀਨ ’ਚ ਇਹ ਵਾਇਰਸ ਪਹਿਲੀ ਵਾਰ ਪਿਛਲੇ ਸਾਲ ਦਸੰਬਰ ’ਚ ਵੇਖਿਆ ਗਿਆ ਸੀ।

 

 

ਈਰਾਨ ’ਚ ਕੋਰੋਨਾ ਕਾਰਨ 4,585 ਜਾਨਾਂ ਜਾ ਚੁੱਕੀਆਂ ਹਨ ਅਤੇ 73,303 ਵਿਅਕਤੀ ਬੀਮਾਰ ਪਏ ਹਨ। ਤੁਰਕੀ ’ਚ 1,296 ਜਾਨਾਂ ਜਾ ਚੁੱਕੀਆਂ ਹਨ ਤੇ 61 ਹਜ਼ਾਰ ਤੋਂ ਵੱਧ ਬੀਮਾਰ ਹਨ।

 

 

ਕੈਨੇਡਾ ’ਚ ਹੁਣ ਤੱਕ ਕੋਰੋਨਾ ਵਾਇਰਸ 780 ਜਾਨਾਂ ਲੈ ਚੁੱਕਾ ਹੈ ਤੇ 25 ਹਜ਼ਾਰ ਤੋਂ ਵੱਧ ਬੀਮਾਰ ਪਏ ਹਨ। ਆਸਟ੍ਰੇਲੀਆ ’ਚ ਇਸ ਵਾਇਰਸ ਕਾਰਨ 61 ਜਾਨਾਂ ਜਾ ਚੁੱਕੀਆਂ ਹਨ ਤੇ 6,359 ਵਿਅਕਤੀ ਬੀਮਾਰ ਪਏ ਹਨ।

 

 

ਪਾਕਿਸਤਾਨ ’ਚ ਇਹ ਵਾਇਰਸ ਹੁਣ ਤੱਕ 93 ਜਾਨਾਂ ਲੈ ਚੁੱਕਾ ਹੈ ਤੇ 5,496 ਵਿਅਕਤੀ ਬੀਮਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona has taken 1 Lakh 20 Thousand Human Lives in the world In India 358 in US 23640