ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕੋਰੋਨਾ ਲੈ ਚੁੱਕੈ 149 ਮਨੁੱਖੀ ਜਾਨਾਂ, 5,194 ਪਾਜ਼ਿਟਿਵ

ਮੋਹਾਲੀ ਜ਼ਿਲ੍ਹੇ 'ਚ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ 'ਚ ਪੁੱਜੀ ਮੈਡੀਕਲ ਟੀਮ। ਤਸਵੀਰ: ਸੰਤ ਅਰੋੜਾ, ਹਿੰਦੁਸਤਾਨ ਟਾਈਮ

ਭਾਰਤ ’ਚ ਹੁਣ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 5,194 ਹੋ ਗਈ ਹੈ ਤੇ ਹੁਣ ਤੱਕ ਇਹ ਕੋਰੋਨਾ ਵਾਇਰਸ 149 ਮਨੁੱਖੀ ਜਾਨਾਂ ਲੈ ਚੁੱਕਾ ਹੈ।  ਉੱਧਰ ਅਮਰੀਕਾ ’ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 12,000 ਮੌਤਾਂ ਹੋ ਚੁੱਕੀਆਂ ਹਨ ਤੇ ਉਹ ਇਸ ਮਾਮਲੇ ’ਚ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ।

 

 

ਕੋਰੋਨਾ ਵਾਇਰਸ ਨੇ ਸਭ ਤੋਂ ਵੱਧ 16,523 ਮਨੁੱਖੀ ਜਾਨਾਂ ਇਟਲੀ ’ਚ ਲਈਆਂ ਹਨ। ਸਪੇਨ ’ਚ ਲਗਭਗ 14 ਹਜ਼ਾਰ ਲੋਕਾਂ ਦੀ ਜਾਨ ਗਈ ਹੈ।

 

 

ਕੱਲ੍ਹ ਮੰਗਲਵਾਰ ਨੂੰ ਪੰਜਾਬ ’ਚ 19 ਤੇ ਅੱਜ ਸਵੇਰੇ ਫ਼ਰੀਦਕੋਟ ’ਚ ਇੱਕ ਮਾਮਲਾ ਸਾਹਮਣੇ ਆਉਣ ਨਾਲ ਇਸ ਸੂਬੇ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 100 ਹੋ ਗਈ ਹੈ।

 

 

ਬਿਹਾਰ ’ਚ ਕੋਰੋਨਾ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸੀਵਾਨ ਤੇ ਬੇਗੂਸਰਾਏ ’ਚ ਦੋ ਮਾਮਲੇ ਸਾਹਮਣੇ ਆਏ। ਇੰਝ ਰਾਜ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 38 ਹੋ ਗਈ ਹੈ।

 

 

ਕੇਂਦਰ ਸਰਕਾਰ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਬੀਮਾਰੀ ਦੀ ਗੰਭੀਰਤਾ ਮੁਤਾਬਕ ਇਲਾਜ ਮੁਹੱਈਆ ਕਰਵਾਉਣ ਲਈ ਮੈਡੀਕਲ ਸਹੂਲਤਾਂ ਨੂੰ ਤਿੰਨ ਵਰਗਾਂ ’ਚ ਵੰਡਣ ਦਾ ਫ਼ੈਸਲਾ ਕੀਤਾ ਹੈ। ਸ਼ੁਰੂਆਤੀ ਦੌਰ ਵਾਲੇ ਮਰੀਜ਼, ਜਿਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ – ਉਨ੍ਹਾਂ ਲਈ ਕੋਵਿਡ–19 ਕੇਅਰ ਸੈਂਟਰ ਬਣਾਏ ਜਾਣਗੇ। ਉੱਥੇ ਇਸ ਛੂਤ ਦੇ ਸ਼ੱਕਾ ਮਰੀਜ਼ਾਂ ਨੂੰ ਵੀ ਰੱਖਿਆ ਜਾਵੇਗਾ। ਇਹ ਸੈਂਟਰ ਸਰਕਾਰੀ ਇਮਾਰਤਾਂ ਜਾਂ ਹੋਟਲ, ਲੌਜ ਜਾਂ ਸਟੇਡੀਅਮ ਆਦਿ ’ਚ ਬਣਨਗੇ।

 

 

ਦੂਜੇ ਵਰਗ ਵਿੱਚ ਅਜਿਹੇ ਕੋਰੋਨਾ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਪਹਿਲਾਂ ਤੋਂ ਡਾਇਬਟੀਜ਼ ਭਾਵ ਸ਼ੂਗਰ ਜਾਂ ਦਿਲ ਦੇ ਰੋਗਾਂ ਤੇ ਅਜਿਹੀਆਂ ਕੁਝ ਗੰਭੀਰ ਕਿਸਮ ਦੀਆਂ ਬੀਮਾਰੀਆਂ ਤੋਂ ਪੀੜਤ ਹਨ ਜਾਂ ਜਿਨ੍ਹਾਂ ਦੀ ਹਾਲਤ ਕੋਰੋਨਾ ਵਾਇਰਸ ਦੀ ਲਾਗ ਦੀ ਛੂਤ ਕਾਰਨ ਥੋੜ੍ਹੀ ਗੰਭੀਰ ਹੈ। ਉਨ੍ਹਾਂ ਲਈ ਡੈਡੀਕੇਟਡ ਕੋਵਿਡ–19 ਹੈਲਥ ਸੈਂਟਰ ਬਣਾਏ ਜਾਣਗੇ। ਇਹ ਸੈਂਟਰ ਕਿਸੇ ਹਸਪਤਾਲ ’ਚਾ ਹੀ ਬਣਨਗੇ।

 

 

ਤੀਜੇ ਵਰਗ ਚ ਡੈਡੀਕੇਟਡ ਕੋਵਿਡ ਹਸਪਤਾਲ ’ਚ ਗੰਭੀਰ ਛੂਤ ਵਾਲੇ ਮਰੀਜ਼ਾਂ ਦਾ ਇਲਾਜ ਹੋਵੇਗਾ। ਇਨ੍ਹਾਂ ਵਿੱਚ ਆਈਸੀਯੂ ਤੇ ਵੈਂਟੀਲੇਟਰ ਸਮੇਤ ਹੋਰ ਜ਼ਰੂਰੀ ਮੈਡੀਕਲ ਸਹੂਲਤਾਂ ਦੀ ਉਪਲਬਧਤਾ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona has taken 124 human lives in India Almost 4800 Positive