ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ 69 ਤੇ ਪੂਰੀ ਦੁਨੀਆ ’ਚ 53,000 ਜਾਨਾਂ ਲੈ ਚੁੱਕੈ ਕੋਰੋਨਾ ਵਾਇਰਸ

ਭਾਰਤ ’ਚ 69 ਤੇ ਪੂਰੀ ਦੁਨੀਆ ’ਚ 53,000 ਜਾਨਾਂ ਲੈ ਚੁੱਕੈ ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਕਾਰਨ ਭਾਰਤ ’ਚ ਹੁਣ ਤੱਕ 69 ਜਾਨਾਂ ਜਾ ਚੁੱਕੀਆਂ ਹਨ; ਜਦ ਕਿ ਪੂਰੀ ਦੁਨੀਆ ’ਚ ਇਹ ਅੰਕੜਾ 53,000 ਤੋਂ ਵੀ ਵੱਧ ਹੈ। ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 2,511 ਹੋ ਗਈ ਹੈ।

 

 

ਉੱਧਰ ਪੂਰੀ ਦੁਨੀਆ ’ਚ ਹੁਣ ਤੱਕ 10 ਲੱਖ 15 ਹਜ਼ਾਰ 466 ਵਿਅਕਤੀ ਕੋਰੋਨਾ–ਪਾਜ਼ਿਟਿਵ ਹੋ ਚੁੱਕੇ ਹਨ ਤੇ ਇਹ ਘਾਤਕ ਵਾਇਰਸ ਹੁਣ ਤੱਕ 53,190 ਮਨੁੱਖੀ ਜਾਨਾਂ ਲੈ ਚੁੱਕਾ ਹੈ।

 

 

ਇਹ ਕੋਰੋਨਾ ਵਾਇਰਸ ਭਾਵੇਂ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਸੀ ਪਰ ਇਸ ਕਾਰਨ ਸਭ ਤੋਂ ਵੱਧ ਜਾਨੀ ਨੁਕਸਾਨ ਇਟਲੀ ਨੂੰ ਉਠਾਉਣਾ ਪਿਆ ਹੈ। ਉੱਥੇ ਹੁਣ ਤੱਕ 13,915 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 1,15,242 ਵਿਅਕਤੀ ਇਸ ਘਾਤਕ ਵਾਇਰਸ ਨਾਲ ਜੂਝ ਰਹੇ ਹਨ। ਇਸ ਤੋਂ ਬਾਅਦ ਸਪੇਨ ਦਾ ਨੰਬਰ ਆਉਂਦਾ ਹੈ; ਜਿੱਥੇ ਹੁਣ ਤੱਕ 10,348 ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।

 

 

ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਰੇਸ ਨੇ ਇਸ ਸੰਕਟ ਨੂੰ ਦੂਜੇ ਵਿਸ਼ਵ–ਯੁੱਧ ਤੋਂ ਬਾਅਦ ਮਨੁੱਖਤਾ ਦੇ ਸਾਹਮਣੇ ਸਭ ਤੋਂ ਭਿਆਨਕ ਸੰਕਟ ਕਰਾਰ ਦਿੱਤਾ ਹੈ। ਇਟਲੀ ਤੇ ਸਪੇਨ ’ਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਤੇ ਸਮੁੱਚੇ ਮਹਾਂਦੀਪ ’ਚ ਹਰੇਕ ਚਾਰ ਵਿੱਚੋਂ ਤਿੰਨ ਮੌਤਾਂ ਇਨ੍ਹਾਂ ਹੀ ਦੇਸ਼ਾਂ ’ਚ ਹੋ ਰਹੀਆਂ ਹਨ।

 

 

ਹਾਲਾਤ ਇਹ ਹਨ ਸਾਡੀ ਧਰਤੀ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਲੌਕਡਾਊਨ ਹੈ; ਤਾਂ ਜੋ ਇਹ ਵਾਇਰਸ ਹੋਰ ਨਾ ਫੈਲ ਸਕੇ। ਭਾਰਤ ’ਚ ਇਸ ਵੇਲੇ 15 ਅਪ੍ਰੈਲ ਤੱਕ 21 ਦਿਨਾਂ ਦਾ ਲੌਕਡਾਊਨ ਚੱਲ ਰਿਹਾ ਹੈ ਤੇ ਅਨੁਮਾਨ ਹੈ ਕਿ ਇਸ ਦੀਆਂ ਪਾਬੰਦੀਆਂ ਨੂੰ ਇੱਕਦਮ ਖ਼ਤਮ ਨਹੀਂ ਕੀਤਾ ਜਾਵੇਗਾ। ਹੌਲੀ–ਹੌਲੀ ਢਿੱਲ ਦਿੱਤੀ ਜਾਵੇਗੀ।

 

 

ਜੇ ਕਿਤੇ ਢਿੱਲ ਦਿੱਤੇ ਜਾਣ ਤੋਂ ਬਾਅਦ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧੀ, ਤਾਂ ਦੁਬਾਰਾ ਲੌਕਡਾਊਨ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona has taken 53000 human lives in world including 69 in India