ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨਾਲ ਜੰਗ : ਭਾਰਤ 'ਚ 54% ਕੰਪਨੀਆਂ ਕੋਲ ਘਰ ਬੈਠ ਕੇ ਕੰਮ ਕਰਨ ਦੀ ਸਹੂਲਤ ਨਹੀਂ

ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਦੁਨੀਆ ਭਰ ਦੀਆਂ ਕੰਪਨੀਆਂ ਅਤੇ ਸਰਕਾਰੀ ਵਿਭਾਗ ਮੁਲਾਜ਼ਮਾਂ ਨੂੰ ਘਰ ਤੋਂ ਹੀ ਕੰਮ ਕਰਨ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ। ਭਾਰਤ 'ਚ ਵੀ ਇਹ ਕਵਾਇਦ ਚੱਲ ਰਹੀ ਹੈ, ਪਰ ਇੱਕ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਦੇਸ਼ ਦੀ 54 ਫ਼ੀਸਦੀ ਕੰਪਨੀਆਂ ਕੋਲ ਵਕਰ ਟੂ ਹੋਮ ਲਈ ਲੋੜੀਂਦੀ ਟੈਕਨੋਲਾਜੀ ਤੇ ਸਰੋਤ ਨਹੀਂ ਹਨ।
 

'ਗਾਰਟਨਰ' ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗੂਗਲ, ਮਾਈਕ੍ਰੋਸਾਫਟ ਵਰਗੇ ਆਈਟੀ ਮੁਲਾਜ਼ਮਾਂ ਲਈ ਵੀਡੀਓ ਕਾਨਫਰੰਸਿੰਗ ਅਤੇ ਹੋਰ ਸਾਫ਼ਟਵੇਅਰਾਂ ਦੀ ਮਦਦ ਨਾਲ ਦੂਰਦਰਾਜ ਜਾਂ ਘਰ ਤੋਂ ਕੰਮ ਕਰਨਾ ਆਸਾਨ ਹੈ। ਪਰ ਜ਼ਿਆਦਾਤਰ ਗੈਰ-ਆਈਟੀ ਕੰਪਨੀਆਂ ਅਤੇ ਛੋਟੇ-ਛੋਟੇ ਉਦਯੋਗਾਂ ਕੋਲ ਕੋਈ ਵਿਕਲਪ ਨਹੀਂ ਹੈ। ਉਹ ਪੁਰਾਣੇ ਡੈਸਕਟਾਪ-ਲੈਪਟਾਪ, ਨੈਟਵਰਕ ਕਨੈਕਟੀਵਿਟੀ ਅਤੇ ਯੂਪੀਐਸ ਬੈਕਅਪ ਨਾ ਹੋਣ ਕਾਰਨ ਲਾਚਾਰ ਨਜ਼ਰ ਆ ਰਹੀਆਂ ਹਨ। ਦੋ-ਤਿਹਾਈ ਤੋਂ ਵੱਧ ਮੁਲਾਜ਼ਮਾਂ ਨੂੰ ਗੂਗਲ ਹੈਂਗਆਊਟ, ਸਕਾਈਪ, ਜੂਮ, ਸਿਸਕੋ ਵੈਬਐਕਸ, ਗੋਟੂਮੀਟਿੰਗ, ਮਾਈਕ੍ਰੋਸਾਫ਼ਟ ਟੀਮਸ, ਫਲਾਕ ਜਿਹੇ ਗਰੁੱਪ ਚੈਟ, ਦਸਤਾਵੇਜ਼ ਸ਼ੇਅਰਿੰਗ ਅਤੇ ਗਰੁੱਪ 'ਚ ਕੰਮ ਕਰਨ ਵਾਲੇ ਸਾਫ਼ਟਵੇਅਰ ਦੀ ਜਾਣਕਾਰੀ ਤਕ ਨਹੀਂ ਹੈ।
 

ਵਿਊਸੋਨਿਕ ਦੇ ਬਿਜਨੈਸ ਹੈੱਡ ਮੁਨੀਰ ਅਹਿਮਦ ਦਾ ਕਹਿਣਾ ਹੈ ਕਿ ਰਿਮੋਟ ਵਰਕਿੰਗ ਨਾ ਹੋਣ ਨਾਲ ਮੈਨੂਫੈਕਚਰਿੰਗ ਤੋਂ ਲੈ ਕੇ ਕਾਰਪੋਰੇਟ ਅਤੇ ਸਿੱਖਿਆ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ। ਕੋ-ਵਰਕਿੰਗ ਸਪੇਸ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਵੀ ਪ੍ਰਭਾਵਿਤ ਹਨ, ਕਿਉਂਕਿ ਉਹ ਸ਼ੇਅਰਿੰਗ ਨੈਟਵਰਕ ਦੀ ਵਰਤੋਂ ਕਰਦੀਆਂ ਹਨ। ਕਲਾਊਡ ਕਨੈਕਟ ਕਮਿਊਨੀਕੇਸ਼ਨਜ਼ ਦੇ ਕਾਰਜਕਾਰੀ ਮੁਖੀ ਗੋਕੁਲ ਟੰਡਨ ਦੇ ਅਨੁਸਾਰ ਟੈਲੀਮੈਡੀਸਿਨ, ਟੈਲੀਵਰਕਿੰਗ ਦਾ ਢਾਂਚਾ ਸੁਧਾਰਨ ਦੀ ਜ਼ਰੂਰਤ ਹੈ। ਇਹ ਉਨ੍ਹਾਂ ਲਈ ਇੱਕ ਸਬਕ ਹੈ ਅਤੇ ਕਿਸੇ ਹੋਰ ਆਲਮੀ ਬਿਪਤਾ ਲਈ ਉਨ੍ਹਾਂ ਨੂੰ ਹਰੇਕ ਕਰਮਚਾਰੀ ਨੂੰ ਆਧੁਨਿਕ ਡਿਜ਼ੀਟਲ ਤਕਨੀਕ ਦੀ ਸਿਖਲਾਈ ਹੁਣੇ ਤੋਂ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ।
 

'ਗਾਰਟਨਰ' ਦੇ ਸੀਨੀਅਰ ਡਾਇਰੈਕਟਰ ਸੈਂਡੀ ਸ਼ੇਨ ਦਾ ਕਹਿਣਾ ਹੈ ਕਿ ਬਾਜ਼ਾਰ ਦੀ ਮੰਗ ਹੈ ਕਿ ਕੰਪਨੀਆਂ ਦਾ ਡਿਜ਼ੀਟਲ ਢਾਂਚਾ ਨਾ ਸਿਰਫ਼ ਬਾਹਰੀ ਹਮਲਿਆਂ ਲਈ, ਸਗੋਂ ਅੰਦਰੂਨੀ ਚੁਣੌਤੀਆਂ ਲਈ ਵੀ ਮਜ਼ਬੂਤ​ਹੋਵੇ।
 

ਸਾਈਬਰ ਸੁਰੱਖਿਆ ਮਾਹਿਰ ਅਮਿਤ ਸ਼ਰਮਾ ਨੇ ਵਰਕ ਟੂ ਹੋਮ ਬਾਰੇ ਕਈ ਮੁਸ਼ਕਲ ਗਿਣਾਈਆਂ। ਉਨ੍ਹਾਂ ਕਿਹਾ ਕਿ ਕੁਝ ਸਾਫਟਵੇਅਰ ਬਹੁਤ ਮਹਿੰਗੇ ਹੁੰਦੇ ਹਨ ਅਤੇ ਬਹੁਤ ਸਾਰੇ ਸਿਰਫ਼ ਦਫਤਰ 'ਚ ਵਰਤੇ ਜਾ ਸਕਦੇ ਹਨ, ਲੈਪਟਾਪ ਉੱਤੇ ਨਹੀਂ। ਦਫ਼ਤਰ ਦਾ ਇੰਟਰਨੈਟ ਬਹੁਤ ਤੇਜ਼ ਹੈ। ਬੀਪੀਓ ਅਤੇ ਕੇਪੀਓ ਦਾ ਕੰਮ ਕਰਨ ਵਾਲੀਆਂ ਕੰਪਨੀਆਂ ਘਰ ਤੋਂ ਕੰਮ ਨਹੀਂ ਕਰ ਸਕਦੀਆਂ। ਛੋਟੀ ਕੰਪਨੀਆਂ ਲਈ ਗਰੁੱਪ ਮੀਟਿੰਗ ਅਤੇ ਗੱਲਬਾਤ ਵੀ ਘਰ ਤੋਂ ਸੰਭਵ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona impact 54 percent of companies in India do not have facilities for work from home