ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ ਫਸੇ ਬੇਟੇ ਨੂੰ 1400 ਕਿਲੋਮੀਟਰ ਸਕੂਟੀ ਚਲਾ ਕੇ ਘਰ ਲਿਆਈ ਮਾਂ

ਕੋਰੋਨਾ ਲੌਕਡਾਊਨ ਕਾਰਨ ਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਲੋਕ ਫਸੇ ਹੋਏ ਹਨ ਅਤੇ ਉਹ ਆਪਣੇ ਘਰ ਨਹੀਂ ਜਾ ਪਾ ਰਹੇ ਹਨ। ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਤੋਂ ਬਚਣ ਲਈ ਮੋਦੀ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਪਰ ਇਸ ਦੌਰਾਨ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਤੁਹਾਨੂੰ ਦੁਬਾਰਾ ਯਕੀਨ ਹੋ ਜਾਵੇਗਾ ਕਿ ਇੱਕ ਮਾਂ ਆਪਣੇ ਬੱਚੇ ਲਈ ਕੀ ਨਹੀਂ ਕਰ ਸਕਦੀ। ਦਰਅਸਲ, ਇੱਕ ਔਰਤ ਦਾ ਬੇਟਾ ਘਰ ਤੋਂ ਲਗਭਗ 700 ਕਿਲੋਮੀਟਰ ਦੀ ਦੂਰੀ 'ਤੇ ਲੌਕਡਾਊਨ ਲੱਗਣ ਕਾਰਨ ਫਸ ਗਿਆ ਸੀ, ਜਿਸ ਤੋਂ ਬਾਅਦ ਮਾਂ ਨੇ ਸਕੂਟੀ 'ਤੇ 1400 ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਆਪਣੇ ਬੇਟੇ ਨੂੰ ਘਰ ਵਾਪਸ ਲੈ ਆਈ।

 


 

ਸਕੂਟੀ ਤੋਂ ਤੈਅ ਕੀਤਾ 1400 ਕਿਲੋਮੀਟਰ ਦਾ ਸਫ਼ਰ :
ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਦੀ ਰਹਿਣ ਵਾਲੀ 50 ਸਾਲਾ ਰਜ਼ੀਆ ਬੇਗਮ ਆਪਣੀ ਸਕੂਟੀ ਤੋਂ 700 ਕਿਲੋਮੀਟਰ ਦੂਰ ਨੈਲੌਰ ਚਲੀ ਗਈ, ਜਿੱਥੇ ਉਸ ਦਾ ਬੇਟਾ ਲੌਕਡਾਊਨ 'ਚ ਫਸ ਗਿਆ ਸੀ। ਉਹ ਆਪਣੇ ਬੇਟੇ ਨੂੰ ਸਕੂਟੀ 'ਤੇ ਬਿਠਾ ਕੇ ਵਾਪਸ ਘਰ ਲੈ ਆਈ। ਰਜ਼ੀਆ ਬੇਗਮ ਨਿਜ਼ਾਮਾਬਾਦ ਦੇ ਬੋਧਨ ਸ਼ਹਿਰ 'ਚ ਇੱਕ ਸਰਕਾਰੀ ਅਧਿਆਪਕਾ ਹੈ। ਰਜ਼ੀਆ ਆਪਣੇ ਬੇਟੇ ਨੂੰ ਲਿਆਉਣ ਲਈ ਸੋਮਵਾਰ 6 ਅਪ੍ਰੈਲ ਸਵੇਰੇ ਸਕੂਟੀ ਤੋਂ ਰਵਾਨਾ ਹੋਈ ਅਤੇ ਮੰਗਲਵਾਰ 7 ਅਪ੍ਰੈਲ ਦੁਪਹਿਰ ਨੂੰ ਆਂਧਰਾ ਪ੍ਰਦੇਸ਼ ਦੇ ਨੈਲੌਰ ਪਹੁੰਚੀ। ਉੱਥੋਂ ਉਹ ਆਪਣੇ 17 ਸਾਲਾ ਬੇਟੇ ਮੁਹੰਮਦ ਨਿਜ਼ਾਮੂਦੀਨ ਨੂੰ ਸਕੂਟੀ 'ਤੇ ਬਿਠਾ ਕੇ ਵਾਪਸ ਚੱਲ ਪਈ ਅਤੇ ਬੁੱਧਵਾਰ ਸ਼ਾਮ 8 ਅਪ੍ਰੈਲ ਨੂੰ ਆਪਣੇ ਘਰ ਪਰਤੀ। ਇਸ ਦੌਰਾਨ ਰਜ਼ੀਆ ਨੇ ਤਿੰਨ ਦਿਨਾਂ ਵਿੱਚ ਕੁੱਲ 1400 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਉਸ ਦਾ ਬੇਟਾ ਨੈਲੌਰ ਵਿਖੇ ਆਪਣੇ ਦੋਸਤ ਦੇ ਘਰ ਫਸਿਆ ਹੋਇਆ ਸੀ।

 

ਏਸੀਪੀ ਨੇ ਦਿੱਤੀ ਸੀ ਵਿਸ਼ੇਸ਼ ਪਰਮਿਸ਼ਨ :
ਹਾਲਾਂਕਿ ਲੌਕਡਾਊਨ ਕਾਰਨ ਉਸ ਨੂੰ ਬੋਧਨ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਪੁਲਿਸ ਵੀ. ਜੈਪਾਲ ਰੈੱਡੀ ਨੇ ਇਸ ਅਸੰਭਵ ਕੰਮ ਵਿੱਚ ਸਹਾਇਤਾ ਦਿੱਤੀ ਗਈ ਹੈ। ਰਜ਼ੀਆ ਆਪਣੇ ਬੇਟੇ ਨੂੰ ਵਾਪਸ ਲਿਆਉਣ ਲਈ ਇੱਕ ਜਾਇਜ਼ ਕਾਰਨ ਦੱਸਦੀ ਹੈ ਅਤੇ ਉਨ੍ਹਾਂ ਤੋਂ ਪ੍ਰਵਾਨਗੀ ਮੰਗਦੀ ਹੈ। ਰਜ਼ੀਆ ਦੀ ਬੇਨਤੀ ਨੂੰ ਸੁਣਦਿਆਂ ਜੈਪਾਲ ਰੈੱਡੀ ਉਸ ਨੂੰ ਵਿਸ਼ੇਸ਼ ਪੱਤਰ ਜਾਰੀ ਕਰ ਦਿੰਦੇ ਹਨ। ਹਾਲਾਂਕਿ ਪੁਲਿਸ ਵੱਲੋਂ ਕਈ ਥਾਵਾਂ 'ਤੇ ਰਜ਼ੀਆ ਨੂੰ ਰੋਕਿਆ ਜਾਂਦਾ ਹੈ, ਪਰ ਏਸੀਪੀ ਦੁਆਰਾ ਦਿੱਤੇ ਗਏ ਵਿਸ਼ੇਸ਼ ਪਾਸ ਕਾਰਨ ਉਸ ਨੂੰ ਬਹੁਤੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਿਆ ਅਤੇ ਉਹ ਆਪਣੇ ਬੇਟੇ ਨੂੰ ਸੁਰੱਖਿਅਤ ਘਰ ਲਿਆਉਣ 'ਚ ਸਫ਼ਲ ਰਹੀ।

 


 

ਰਜ਼ੀਆ ਦਾ ਇੱਕ ਬੇਟਾ ਤੇ ਬੇਟੀ ਹੈ :
ਰਜ਼ੀਆ ਦੇ ਪਤੀ ਦਾ 12 ਸਾਲ ਪਹਿਲਾਂ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੋ ਬੱਚੇ, ਇੱਕ ਬੇਟਾ ਅਤੇ ਇੱਕ ਬੇਟੀ ਹੈ। ਬੇਟਾ ਨਿਜ਼ਾਮੂਦੀਨ ਨੇ 2019 ਵਿੱਚ 12ਵੀਂ ਪਾਸ ਕੀਤੀ ਸੀ ਅਤੇ ਹੁਣ ਹੈਦਰਾਬਾਦ ਵਿੱਚ ਮੈਡੀਕਲ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ ਵਿੱਚ ਨਿਜ਼ਾਮੂਦੀਨ ਆਪਣੇ ਦੋਸਤ ਨਾਲ ਨੈਲੌਰ ਗਿਆ ਸੀ, ਜਿੱਥੇ ਉਸ ਦੇ ਦੋਸਤ ਦੇ ਪਿਤਾ ਹਸਪਤਾਲ ਵਿੱਚ ਦਾਖਲ ਸਨ। ਫਿਰ ਅਚਾਨਕ 23 ਮਾਰਚ ਨੂੰ ਲੌਕਡਾਊਨ ਹੋਣ ਦੀ ਘੋਸ਼ਣਾ ਕਰ ਦਿੱਤੀ ਗਈ ਅਤੇ ਉਹ ਆਪਣੇ ਦੋਸਤ ਦੇ ਘਰ ਫਸ ਗਿਆ ਸੀ।

 

ਮੈਨੂੰ ਡਰ ਨਹੀਂ ਲੱਗਿਆ :
ਰਜ਼ੀਆ ਨੇ ਕਿਹਾ ਕਿ ਮੈਂ ਲਗਾਤਾਰ ਚੱਲਦੀ ਰਹੀ। ਮੈਨੂੰ ਆਪਣੇ ਬੇਟੇ ਨੂੰ ਵਾਪਸ ਲਿਆਉਣਾ ਸੀ, ਇਸ ਲਈ ਕਿਤੇ ਵੀ ਡਰ ਨਹੀਂ ਲੱਗਿਆ। ਕਈ ਥਾਵਾਂ 'ਤੇ ਪੁਲਿਸ ਵਾਲਿਆਂ ਨੇ ਰੋਕਿਆ, ਪਰ ਮੈਂ ਏਸੀਪੀ ਸਾਹਿਬ ਵੱਲੋਂ ਦਿੱਤੀ ਪਰਮਿਸ਼ਨ ਲੈਟਰ ਨੂੰ ਵਿਖਾ ਦਿੰਦੀ ਸੀ ਅਤੇ ਉਨ੍ਹਾਂ ਨੇ ਮੈਨੂੰ ਜਾਣ ਦਿੱਤਾ। ਮੈਂ ਨੈਲੌਰ 'ਚ ਇੱਕ ਦਿਨ ਵੀ ਨਹੀਂ ਰੁਕੀ ਅਤੇ ਵਾਪਸੀ ਲਈ ਮੈਂ ਨਿਕਲ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Lockdown A Mother rides 1400 km on scooty to bring back son stranded in Andhra Pradesh