ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ 'ਚ ਕੋਰੋਨਾ ਮਰੀਜ਼ਾਂ ਲਈ ਹਿੰਦੂ-ਮੁਸਲਿਮ ਦੇ ਅਧਾਰ 'ਤੇ ਵੱਖ-ਵੱਖ ਵਾਰਡ

ਕੋਰੋਨਾ ਵਾਇਰਸ ਦੇਸ਼ ਭਰ ਵਿੱਚ ਤਬਾਹੀ ਮਚਾ ਰਿਹਾ ਹੈ ਅਤੇ ਇਸ ਦੇ ਮਰੀਜ਼ਾਂ ਦੀ ਗਿਣਤੀ 11 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਗੁਜਰਾਤ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਕੋਰੋਨਾ ਦੇ ਮਰੀਜ਼ਾਂ ਦਾ ਵੱਖ-ਵੱਖ ਵਾਰਡਾਂ ਵਿੱਚ ਹਿੰਦੂ-ਮੁਸਲਿਮ ਧਰਮ ਦੇ ਅਧਾਰ 'ਤੇ ਇਲਾਜ ਕੀਤਾ ਜਾ ਰਿਹਾ ਹੈ।
 

ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਹਿੰਦੂ ਤੇ ਮੁਸਲਿਮ ਮਰੀਜ਼ਾਂ ਲਈ ਵੱਖ-ਵੱਖ ਵਾਰਡ (ਕੋਵਿਡ-19 ਵਾਰਡ) ਬਣਾਏ ਗਏ ਹਨ ਅਤੇ ਧਰਮ ਦੇ ਅਧਾਰ 'ਤੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਅਤੇ ਸ਼ੱਕੀਆਂ ਲਈ ਵੱਖ-ਵੱਖ ਵਾਰਡ ਬਣਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਫ਼ੈਸਲੇ ਅਨੁਸਾਰ ਦੋਵਾਂ ਭਾਈਚਾਰਿਆਂ ਦੇ ਮਰੀਜ਼ਾਂ ਨੂੰ ਵੱਖ-ਵੱਖ ਰੱਖਣ ਲਈ ਇਹ ਪ੍ਰਬੰਧ ਕੀਤਾ ਗਿਆ ਹੈ। ਇੰਡੀਅਨ ਐਕਸਪ੍ਰੈਸ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ।
 

ਇੰਡੀਅਨ ਐਕਸਪ੍ਰੈਸ ਦੀ ਇਸ ਰਿਪੋਰਟ 'ਚ ਮੈਡੀਕਲ ਸੁਪਰਡੈਂਟ ਡਾ. ਗੁਣਵੰਤ ਐਚ. ਰਾਠੌਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇੱਥੇ ਹਿੰਦੂ ਤੇ ਮੁਸਲਿਮ ਮਰੀਜ਼ਾਂ ਲਈ ਵੱਖ-ਵੱਖ ਵਾਰਡ ਬਣਾਏ ਗਏ ਹਨ। ਇਸ ਤਰ੍ਹਾਂ ਹਸਪਤਾਲ 'ਚ ਕੁਲ ਕੋਰੋਨਾ ਵਾਇਰਸ ਮਰੀਜ਼ਾਂ ਲਈ ਅਜਿਹੇ 1200 ਬੈੱਡ ਹਨ। ਹਾਲਾਂਕਿ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਿਤਿਨ ਪਟੇਲ ਨੇ ਇਸ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।
 

ਰਿਪੋਰਟ ਦੇ ਅਨੁਸਾਰ ਇੱਕ ਮਰੀਜ਼ ਨੇ ਕਿਹਾ, "ਐਤਵਾਰ ਰਾਤ ਨੂੰ ਫਸਟ ਵਾਰਡ (ਏ-4) ਵਿੱਚ ਦਾਖਲ 28 ਮਰੀਜ਼ਾਂ ਨੂੰ ਬੁਲਾਇਆ ਗਿਆ ਅਤੇ ਦੂਜੇ ਵਾਰਡ (ਸੀ-4) ਵਿੱਚ ਸ਼ਿਫ਼ਟ ਕਰ ਦਿੱਤਾ ਗਿਆ। ਸਾਨੂੰ ਨਹੀਂ ਦੱਸਿਆ ਜਾਂਦਾ ਕਿ ਕਿਉਂ ਸ਼ਿਫ਼ਟ ਕੀਤਾ ਜਾ ਰਿਹਾ ਹੈ। ਉਸ ਸਮੇਂ ਜਿੰਨੇ ਵੀ ਮਰੀਜ਼ ਸ਼ਿਫਟ ਕੀਤੇ ਗਏ, ਉਹ ਸਾਰੇ ਇੱਕ ਹੀ ਭਾਈਚਾਰੇ ਦੇ ਸਨ। ਜਦੋਂ ਅਸੀਂ ਇਸ ਬਾਰੇ ਆਪਣੇ ਵਾਰਡ ਵਿੱਚ ਡਿਊਟੀ ਕਰ ਰਹੇ ਸਟਾਫ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਦਮ ਦੋਵਾਂ ਧਰਮਾਂ ਦੇ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ।"
 

ਇਸ ਦੇ ਨਾਲ ਹੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਗੁਣਵੰਤ ਰਾਠੌੜ ਨੇ ਇਸ ਬਾਰੇ ਕਿਹਾ, "ਆਮ ਤੌਰ 'ਤੇ ਹਸਪਤਾਲ ਵਿੱਚ ਔਰਤਾਂ ਅਤੇ ਮਰਦਾਂ ਲਈ ਵੱਖ-ਵੱਖ ਵਾਰਡ ਹੁੰਦੇ ਹਨ, ਪਰ ਇੱਥੇ ਸਾਡੇ ਕੋਲ ਕੋਰੋਨਾ ਵਾਇਰਸ ਦੇ ਹਿੰਦੂ-ਮੁਸਲਿਮ ਮਰੀਜ਼ਾਂ ਲਈ ਵੱਖ-ਵੱਖ ਵਾਰਡਾਂ ਦਾ ਪ੍ਰਬੰਧ ਕੀਤਾ ਗਿਆ ਹੈ।" ਜਦੋਂ ਉਨ੍ਹਾਂ ਨੂੰ ਇਸ ਪ੍ਰਬੰਧ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਦੇ ਆਦੇਸ਼ਾਂ 'ਤੇ ਕੀਤਾ ਗਿਆ ਹੈ।
 

ਰਿਪੋਰਟ ਦੇ ਅਨੁਸਾਰ, ਹਸਪਤਾਲ ਵਿੱਚ ਦਾਖਲ ਹੋਣ ਵਾਲੇ ਪ੍ਰੋਟੋਕੋਲ ਦੇ ਅਨੁਸਾਰ ਇੱਕ ਕੋਰੋਨਾ ਸ਼ੱਕੀ ਮਰੀਜ਼ ਨੂੰ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਵੱਖਰੇ ਵਾਰਡ 'ਚ ਰੱਖਿਆ ਜਾਂਦਾ ਹੈ। ਹਸਪਤਾਲ 'ਚ ਭਰਤੀ ਹੋਏ 186 ਲੋਕਾਂ ਵਿਚੋਂ 150 ਲੋਕ ਕੋਰੋਨਾ ਪਾਜ਼ੀਟਿਵ ਹਨ। ਇੰਡੀਅਨ ਐਕਸਪ੍ਰੈਸ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ 150 ਮਰੀਜ਼ਾਂ ਵਿੱਚੋਂ 40 ਮੁਸਲਮਾਨ ਹਨ।
 

ਹਾਲਾਂਕਿ ਇਸ ਮਾਮਲੇ 'ਤੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਦਾ ਕਹਿਣਾ ਹੈ ਕਿ ਮੈਨੂੰ ਅਜਿਹੇ ਫੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਆਮ ਤੌਰ 'ਤੇ ਮਰਦਾਂ ਅਤੇ ਔਰਤਾਂ ਲਈ ਵੱਖ-ਵੱਖ ਵਾਰਡਾਂ ਦਾ ਪ੍ਰਬੰਧ ਹੁੰਦਾ ਹੈ। ਮੈਂ ਇਸ ਬਾਰੇ ਪੁੱਛਗਿੱਛ ਕਰਾਂਗਾ। ਦੱਸ ਦੇਈਏ ਕਿ ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 737 ਤੱਕ ਪਹੁੰਚ ਗਈ ਹੈ। ਗੁਜਰਾਤ ਵਿੱਚ ਕੋਰੋਨਾ ਕਾਰਨ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ 59 ਲੋਕਾਂ ਨੂੰ ਠੀਕ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Lockdown Coronavirus cases Separate Covid19 Wards for Hindus and Muslims at Gujarat Ahmedabad Civil Hospital