ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਹਿਮਦਾਬਾਦ ਤੋਂ ਆ ਰਹੇ ਸਨ ਘਰ, ਇੱਕ ਦੀ ਮੌਤ, ਬਾਕੀਆਂ ਨੂੰ ਪਿੰਡ 'ਚ ਦਾਖਲ ਹੋਣ ਨਾ ਦਿੱਤਾ

ਅਹਿਮਦਾਬਾਦ ਤੋਂ ਉਨ੍ਹਾਂ ਦੇ ਘਰ (ਕੰਨੌਜ, ਉੱਤਰ ਪ੍ਰਦੇਸ਼) ਜਾ ਰਹੇ ਲਗਭਗ 50 ਲੋਕਾਂ ਵਿੱਚੋਂ ਇਕ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਜਦੋਂ ਇਹ ਲੋਕ ਲਾਸ਼ ਨੂੰ ਲੈ ਕੇ ਪਿੰਡ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਅੰਦਰ ਆਉਣ ਨਾ ਦਿੱਤਾ। ਉਨ੍ਹਾਂ ਕਿਹਾ ਕਿ ਉਸ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਇਸ ਲਈ ਜਾਂਚ ਹੋਣੀ ਚਾਹੀਦੀ ਹੈ।
 

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ 'ਚ ਸਥਿਤ ਥਾਣਾ ਸੌਰਿਖ ਇਲਾਕੇ ਦੇ ਪਿੰਡ ਚਪੁੰਨਾ ਦਾ ਹੈ। ਐਤਵਾਰ ਦੇਰ ਰਾਤ ਲਗਭਗ 50 ਲੋਕ ਪਿੰਡ ਪਹੁੰਚੇ ਤਾਂ ਉੱਥੇ ਭੀੜ ਇਕੱਤਰ ਹੋ ਗਈ। ਦੱਸਿਆ ਗਿਆ ਕਿ ਇੱਕ ਵਿਅਕਤੀ ਦੀ ਸਿਹਤ ਖ਼ਰਾਬ ਸੀ, ਜਿਸ ਨੂੰ ਪਹਿਲਾਂ ਉਲਟੀ ਹੋਈ ਅਤੇ ਫਿਰ ਉਸ ਨੇ ਦਮ ਤੋੜ ਦਿੱਤਾ। ਪਿੰਡ ਵਾਲਿਆਂ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਨ੍ਹਾਂ ਨੇ ਅਹਿਮਦਾਬਾਦ ਤੋਂ ਆਏ ਲੋਕਾਂ ਦੇ ਪਿੰਡ 'ਚ ਰਹਿਣ ਦਾ ਵਿਰੋਧ ਕੀਤਾ।
 

ਮਾਮਲੇ ਦੀ ਜਾਣਕਾਰੀ ਥਾਣਾ ਮੁਖੀ ਰਾਜਕੁਮਾਰ ਕੋਲ ਪਹੁੰਚੀ ਤਾਂ ਉਹ ਮੌਕੇ 'ਤੇ ਪਹੁੰਚ ਗਏ। ਪਿੰਡ ਵਾਸੀਆਂ ਨੇ ਥਾਣਾ ਮੁਖੀ ਨੂੰ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਕਿਹਾ ਅਤੇ ਬਾਹਰੋਂ ਆਏ ਸਾਰੇ ਲੋਕਾਂ ਦੀ ਸਕ੍ਰੀਨਿੰਗ ਤੋਂ ਬਾਅਦ ਹੀ ਉਨ੍ਹਾਂ ਨੂੰ ਪਿੰਡ 'ਚ ਦਾਖਲ ਹੋਣ ਲਈ ਕਿਹਾ। ਥਾਣਾ ਮੁਖੀ ਨੇ ਇਸ ਦੀ ਸੂਚਨਾ ਜ਼ਿਲ੍ਹੇ ਦੇ ਕੰਟਰੋਲ ਰੂਮ ਨੂੰ ਦਿੱਤੀ। ਉੱਥੇ ਸਬੰਧਤ ਡਾਕਟਰਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਪਰ ਤਸੱਲੀਬਖਸ਼ ਜਵਾਬ ਨਾ ਮਿਲਿਆ। ਇਸ ਤੋਂ ਬਾਅਦ ਕੰਟਰੋਲ ਰੂਮ ਦੇ ਇੰਚਾਰਜ/ਵਧੀਕ ਐਸਡੀਐਮ ਅਪੂਰਵਾ ਯਾਦਵ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona lockdown exodus 50 people coming to home Kannauj from Ahmedabad one died