ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਬੈਂਕ ਦੀ ਚਿਤਾਵਨੀ - ਘਰ ਪਰਤ ਰਹੇ ਮਜ਼ਦੂਰ ਕਈ ਦੇਸ਼ਾਂ 'ਚ ਫੈਲਾ ਸਕਦੇ ਹਨ ਕੋਰੋਨਾ

ਵਿਸ਼ਵ ਬੈਂਕ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਰਤੀ ਸਮੇਤ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਪ੍ਰਵਾਸੀ ਮਜ਼ਦੂਰ, ਜੋ ਆਪਣੇ ਘਰਾਂ ਨੂੰ ਪਰਤ ਰਹੇ ਹਨ, ਕੋਰੋਨਾ ਵਾਇਰਸ ਦੇ ਫੈਲਣ ਦਾ ਇੱਕ ਮਹੱਤਵਪੂਰਣ ਕਾਰਨ ਬਣ ਸਕਦੇ ਹਨ। ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਦੇ ਜਿਨ੍ਹਾਂ ਖੇਤਰਾਂ 'ਚ ਇਹ ਕਾਮੇ ਆਪਣੇ ਘਰਾਂ ਨੂੰ ਪਰਤੇ ਹਨ, ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਦੇ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।
 

ਆਪਣੀ ਦੂਜੀ ਸਾਲਾਨਾ ਰਿਪੋਰਟ 'ਚ ਵਿਸ਼ਵ ਬੈਂਕ ਨੇ ਕਿਹਾ ਕਿ ਦੱਖਣੀ ਏਸ਼ੀਆ, ਖ਼ਾਸਕਰ ਉਸ ਦੇ ਸ਼ਹਿਰੀ ਖੇਤਰ, ਵਿਸ਼ਵ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਖੇਤਰ ਹੈ ਅਤੇ ਘਰੇਲੂ ਪੱਧਰ 'ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣਾ ਇਸ ਖੇਤਰ 'ਚ ਇੱਕ ਵੱਡੀ ਚੁਣੌਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ, "ਇਸ ਨਾਲ ਲਾਗ ਫੈਲਣਾ ਸੌਖਾ ਹੋ ਜਾਂਦਾ ਹੈ, ਖ਼ਾਸਕਰ ਸਭ ਤੋਂ ਕਮਜ਼ੋਰ ਲੋਕਾਂ ਵਿਚਕਾਰ ਜੋ ਝੁੱਗੀ ਝੌਂਪੜੀ 'ਚ ਰਹਿਣ ਵਾਲੇ ਲੋਕ ਅਤੇ ਪ੍ਰਵਾਸੀ ਮਜ਼ਦੂਰ ਹਨ।"
 

ਠੀਕ ਤਰ੍ਹਾਂ ਲਾਗੂ ਨਹੀਂ ਹੋਇਆ ਲਾਕਡਾਊਨ :
ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਅੰਦਰੂਨੀ ਲੋਕਾਂ ਦੀ ਆਵਾਜਾਈ 'ਤੇ ਰੋਕ ਦੀ ਘੋਸ਼ਣਾ ਅਤੇ ਇਸ ਨੂੰ ਲਾਗੂ ਕਰਨ ਵਿੱਚ ਇੱਕ ਦਿਨ ਤੋਂ ਵੀ ਘੱਟ ਸਮਾਂ ਲੱਗਾ, ਜਿਸ ਨਾਲ ਪ੍ਰਵਾਸੀਆਂ ਨੇ ਜਲਦਬਾਜ਼ੀ ਵਿੱਚ ਘਰ ਪਰਤਣਾ ਸ਼ੁਰੂ ਕਰ ਦਿੱਤਾ। ਇਸ ਨਾਲ ਭੀੜ ਵੱਧ ਗਈ ਅਤੇ ਸਮਾਜਿਕ ਦੂਰੀ ਨਿਯਮ ਨੂੰ ਲਾਗੂ ਕਰਨਾ ਅਸੰਭਵ ਸੀ।

 

ਐਤਵਾਰ ਨੂੰ ਜਾਰੀ ਕੀਤੀ ਆਪਣੀ ‘ਦੱਖਣੀ ਏਸ਼ੀਆ ਆਰਥਿਕ ਅਪਡੇਟ : ਕੋਵਿਡ-19 ਦਾ ਪ੍ਰਭਾਵ’ ਰਿਪੋਰਟ ਵਿੱਚ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰ ਆਸਾਨੀ ਨਾਲ ਦੂਜੇ ਸੂਬਿਆਂ ਅਤੇ ਪਿੰਡਾਂ ਵਿੱਚ ਕੋਰੋਨਾ ਵਾਇਰਸ ਫੈਲਾਉਣ ਦਾ ਕਾਰਨ ਬਣ ਸਕਦੇ ਹਨ। ਇਸ 'ਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਲਈ ਇੱਕ ਛੋਟੀ ਜਿਹੀ ਰਾਹਤ ਇਹ ਹੈ ਕਿ 65 ਸਾਲ ਤੋਂ ਵੱਧ ਦੀ ਆਬਾਦੀ ਅਮਰੀਕਾ ਅਤੇ ਚੀਨ ਨਾਲੋਂ ਘੱਟ ਹੈ, ਜੋ ਮੌਤ ਦਰ ਨੂੰ ਵੀ ਸੀਮਤ ਕਰਦੀ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦੀ ਗਿਣਤੀ ਵੱਧ ਹੈ।
 

ਕਈ ਦੇਸ਼ਾਂ ਵਿੱਚ ਸੈਨੀਟਾਈਜ਼ਰ, ਮਾਸਕ ਅਤੇ ਵੈਂਟੀਲੇਟਰਾਂ ਦੀ ਘਾਟ :
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਡਾਕਟਰੀ ਉਪਕਰਣਾਂ (ਸੈਨੀਟਾਈਜ਼ਰ, ਮਾਸਕ ਅਤੇ ਵੈਂਟੀਲੇਟਰ) ਦੀ ਉਪਲੱਬਧਤਾ ਨਾਕਾਫੀ ਹੈ ਅਤੇ ਬਹੁਤੇ ਦਰਾਮਦ ਕੀਤੇ ਮੈਡੀਕਲ ਉਤਪਾਦਾਂ ਦੀ ਘਾਟ ਕਾਰਨ ਦੇਸ਼ਾਂ ਨੂੰ ਘਰੇਲੂ ਸਪਲਾਈ ਇਕੱਠੀ ਕਰਨੀ ਪੈ ਰਹੀ ਹੈ। ਬੈਂਕ ਨੇ ਕਿਹਾ ਕਿ ਲੌਕਡਾਊਨ ਦੀਆਂ ਨੀਤੀਆਂ ਨੇ ਉਪਮਹਾਦੀਪ ਵਿੱਚ ਕਰੋੜਾਂ ਪ੍ਰਵਾਸੀਆਂ ਨੂੰ ਪ੍ਰਭਾਵਤ ਕੀਤਾ ਹੈ, ਜਿਨ੍ਹਾਂ ਵਿੱਚੋਂ ਬਹੁਤੇ ਦਿਹਾੜੀਦਾਰ ਮਜ਼ਦੂਰ ਹਨ ਅਤੇ ਸ਼ਹਿਰੀ ਕੇਂਦਰਾਂ ਵਿੱਚ ਉਨ੍ਹਾਂ ਕੋਲ ਕੋਈ ਕੰਮ ਨਹੀਂ ਬਚਿਆ ਹੈ, ਜਿਸ ਕਾਰਨ ਉਹ ਆਪਣੇ ਪੇਂਡੂ ਘਰਾਂ ਨੂੰ ਵੱਡੇ ਪੱਧਰ 'ਤੇ ਪਲਾਇਨ ਕਰ ਰਹੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Lockdown Migrant workers returning home could spread coronavirus in sub continent says World Bank