ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਲੌਕਡਾਊਨ : 20 ਅਪ੍ਰੈਲ ਤੋਂ ਇਨ੍ਹਾਂ ਚੀਜ਼ਾਂ ਨੂੰ ਆਨਲਾਈਨ ਖਰੀਦ ਸਕੋਗੇ

ਕੋਰੋਨਾ ਲੌਕਡਾਊਨ ਦੇ ਦੂਜੇ ਗੇੜ 'ਚ ਸਰਕਾਰ 20 ਅਪ੍ਰੈਲ ਤੋਂ ਕੁਝ ਰਾਹਤ ਦੇਣ ਜਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਲੌਕਡਾਊਨ 'ਚ ਮੋਬਾਈਲ ਫ਼ੋਨ, ਟੀਵੀ, ਫ਼ਰਿੱਜ, ਲੈਪਟਾਪ ਅਤੇ ਸਟੇਸ਼ਨਰੀ ਦੀਆਂ ਚੀਜ਼ਾਂ ਨੂੰ ਐਮਾਜ਼ੋਨ, ਫ਼ਲਿੱਪਕਾਰਟ ਅਤੇ ਸਨੈਪਡੀਲ ਵਰਗੇ ਈ-ਕਾਮਰਸ ਪਲੇਟਫ਼ਾਰਮਾਂ ਰਾਹੀਂ ਵੇਚਣ ਦੀ ਮਨਜੂਰੀ ਹੋਵੇਗੀ।
 

ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਸਰਕਾਰ ਨੇ ਬੁੱਧਵਾਰ ਨੂੰ ਆਲ ਇੰਡੀਆ ਲੌਕਡਾਊਨ ਦੇ ਦੂਜੇ ਗੇੜ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਚੀਜ਼ਾਂ 'ਤੇ ਪਹਿਲਾਂ ਦੀ ਤਰ੍ਹਾਂ ਹੀ ਰੋਕ ਜਾਰੀ ਰਹੇਗੀ। ਪਰ ਲੌਕਡਾਊਨ ਦੌਰਾਨ ਸਰਕਾਰ ਨੇ ਕੁਝ ਅਜਿਹੀਆਂ ਚੀਜ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਹਰੇਕ ਵਿਅਕਤੀ ਦੀ ਜ਼ਿੰਦਗੀ 'ਤੇ ਸਿੱਧਾ ਅਸਰ ਕਰਦੀ ਹੈ। ਇਨ੍ਹਾਂ 'ਚ ਮੋਬਾਈਲ ਫ਼ੋਨ, ਫਰਿੱਜ, ਟੈਲੀਵਿਜ਼ਨ, ਲੈਪਟਾਪ, ਸਟੇਸ਼ਨਰੀ ਆਦਿ ਦਾ ਸਾਮਾਨ ਹੈ।
 

ਸਰਕਾਰ ਦੀ ਨਵੀਂ ਕੋਰੋਨਾ ਲੌਕਡਾਊਨ ਗਾਈਡਲਾਈਨ ਦੇ ਅਨੁਸਾਰ 20 ਅਪ੍ਰੈਲ ਤੋਂ ਸਵੈ-ਰੁਜ਼ਗਾਰ ਦੇਣ ਵਾਲੇ ਇਲੈਕਟ੍ਰੀਸ਼ੀਅਨ, ਆਈਟੀ ਨਾਲ ਸਬੰਧਤ ਲੋਕ, ਪਲੰਬਰ, ਮੋਟਰ ਮਕੈਨਿਕ, ਤਰਖਾਣਾਂ ਨੂੰ ਕੰਮ ਕਰਨ ਦੀ ਮਨਜੂਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਈ-ਕਾਮਰਸ ਆਪ੍ਰੇਟਰਾਂ ਦੁਆਰਾ ਵਰਤੀਆਂ ਜਾਂਦੀਆਂ ਕੁਰੀਅਰ ਸੇਵਾਵਾਂ ਅਤੇ ਵਾਹਨਾਂ ਨੂੰ ਵੀ ਮਨਜੂਰੀ ਦਿੱਤੀ ਗਈ ਹੈ।
 

ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਿਆਨਾ ਅਤੇ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਪਹਿਲਾਂ ਵਾਂਗ ਖੁੱਲ੍ਹੀਆਂ ਰਹਿਣਗੀਆਂ ਅਤੇ ਇਨ੍ਹਾਂ ਦੇ ਬੰਦ ਤੇ ਖੁੱਲ੍ਹਣ ਦੇ ਸਮੇਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਕਰਿਆਨੇ ਦਾ ਸਮਾਨ, ਸਫ਼ਾਈ ਨਾਲ ਸਬੰਧਤ ਵਸਤਾਂ, ਫਲ ਤੇ ਸਬਜ਼ੀਆਂ, ਡੇਅਰੀ ਤੇ ਦੁੱਧ, ਪੋਲਟਰੀ, ਮੀਟ ਤੇ ਮੱਛੀ, ਪਸ਼ੂ ਫੀਡ, ਚਾਰੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਇਨ੍ਹਾਂ ਨੂੰ ਸਮਾਜਿਕ ਦੂਰੀਆਂ ਦੀ ਪਾਲਣਾ ਕਰਨੀ ਹੋਵੇਗੀ।
 

ਮਾਲ ਢੁਆਈ ਵਾਲੀਆਂ ਰੇਲ ਗੱਡੀਆਂ 'ਤੇ ਕੋਈ ਰੋਕ ਨਹੀਂ ਹੋਵੇਗੀ। ਆਯੂਸ਼ ਕੇਂਦਰਾਂ, ਲੈਬਾਂ, ਪਸ਼ੂ ਜਾਂਚ ਸੈਂਟਰਾਂ ਸਮੇਤ ਸਾਰੀਆਂ ਮੈਡੀਕਲ ਦੁਕਾਨਾਂ ਨੂੰ ਵੀ ਨਾਨ-ਕੰਟੇਨਮੈਂਟ ਜ਼ੋਨਾਂ ਵਿੱਚ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਮੈਡੀਕਲ ਸਟੋਰਾਂ ਅਤੇ ਕਲੀਨਿਕਾਂ ਨੂੰ ਖੋਲ੍ਹਣ ਦੀ ਮਨਜੂਰੀ ਰਹੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona lockdown Mobile phones televisions refrigerators laptops and stationary items will be allowed to be sold through e commerce platform from April 20