ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ਖਬਰੀ: ਕੋਰੋਨਾ ਦੇ ਇਲਾਜ 'ਚ 'MW ਵੈਕਸੀਨ' ਦਾ ਸੇਫਟੀ ਟ੍ਰਾਇਲ ਪੂਰਾ, 40 ਮਰੀਜ਼ਾਂ 'ਤੇ ਹੋਵੇਗਾ ਟੈਸਟ

ਕੋਰੋਨਾ ਵਾਇਰਸ ਦੇ ਖ਼ਤਰਨਾਕ ਕਹਿਰ ਤੋਂ ਪੂਰੀ ਦੁਨੀਆ ਜੂਝ ਰਹੀ ਹੈ। ਭਾਰਤ ਵਿੱਚ ਇਸ ਦਾ ਲਾਗ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੌਰਾਨ, ਚੰਗੀ ਖ਼ਬਰ ਇਹ ਹੈ ਕਿ ਕੋਰੋਨਾ ਮਰੀਜ਼ਾਂ ਦੇ ਸੰਭਾਵਤ ਇਲਾਜ ਲਈ ਐਮ.ਡਬਲਯੂ ਵੈਕਸੀਨ ਦਾ ਸਫ਼ਲ ਟਰਾਇਲ ਪੂਰਾ ਹੋ ਚੁੱਕਾ ਹੈ। ਹਾਲਾਂਕਿ, ਹੁਣ ਏਮਜ਼, ਦਿੱਲੀ, ਭੋਪਾਲ ਅਤੇ ਪੀਜੀਆਈ ਚੰਡੀਗੜ੍ਹ ਤੋਂ 40 ਮਰੀਜ਼ਾਂ ਉੱਤੇ ਇਸ ਦਾ ਟਰਾਇਲ ਹੋਵੇਗਾ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਸੰਬੰਧੀ ਅਜੇ ਤੱਕ ਕੋਈ ਦਵਾਈ ਸਾਹਮਣੇ ਨਹੀਂ ਆਈ ਹੈ।
 

 

 

 

 

ਚੰਡੀਗੜ੍ਹ ਪੀਜੀਐਮਈਆਰ ਦੇ ਡਾਇਰੈਕਟਰ ਡਾ: ਜਗਤ ਰਾਮ ਨੇ ਕਿਹਾ ਕਿ ‘ਐਮਡਬਲਿਊ ਵੈਕਸੀਨ’ ਦਵਾਈ ਦਾ ਸੇਫਟੀ ਟਰਾਇਲ ਪੂਰਾ ਹੋ ਚੁੱਕਾ ਹੈ। ਪਰ ਇਸ ਦਾ ਅਸਲ ਟੈਸਟ ਪੀਜੀਆਈ ਚੰਡੀਗੜ੍ਹ, ਏਮਜ਼-ਦਿੱਲੀ ਅਤੇ ਏਮਜ਼ ਭੋਪਾਲ ਵਿਖੇ 40 ਮਰੀਜ਼ਾਂ ‘ਤੇ ਕੀਤਾ ਜਾਵੇਗਾ। ਦੱਸ ਦੇਈਏ ਕਿ ਪਿਛਲੇ ਦਿਨੀਂ, ਕੇਂਦਰੀ ਮੈਡੀਕਲ ਅਤੇ ਉਦਯੋਗਿਕ ਖੋਜ ਵੱਲੋਂ ਅਧਿਕਾਰਤ ਐਮ.ਡਬਲਯੂ ਵੈਕਸੀਨ ਦੇ ਮਨੁੱਖੀ ਟਰਾਇਲ ਨੂੰ ਪੀਜੀਆਈ ਦੀ ਨੈਤਿਕ ਕਮੇਟੀ ਨੇ ਮਨਜ਼ੂਰੀ ਦਿੱਤੀ ਸੀ।
 

ਦਰਅਸਲ, ਐਮਡਬਲਿਊ ਵੈਕਸੀਨ ਦਾ ਪ੍ਰਯੋਗ ਇਸ ਤੋਂ ਪਹਿਲਾਂ ਵੀ ਪੀਜੀਆਈ ਵਿੱਚ ਪਲਮੋਨਰੀ ਵਿਭਾਗ ਦੇ ਮਰੀਜ਼ਾਂ ਵਿੱਚ ਕੀਤਾ ਜਾ ਚੁੱਕਾ ਹੈ। ਇਸ ਦਵਾਈ ਦੀ ਵਰਤੋਂ ਟੀ ਬੀ, ਸੇਪਸਿਸ ਵਰਗੀਆਂ ਬਿਮਾਰੀਆਂ ਵਿੱਚ ਪਹਿਲਾਂ ਤੋਂ ਹੀ ਹੋ ਰਹੀ ਹੈ। ਪਰ ਇਸ ਦੀ ਵਰਤੋਂ ਪਹਿਲੀ ਵਾਰ ਕੋਰੋਨਾ ਵਿੱਚ ਕੀਤੀ ਜਾਵੇਗੀ। ਕੋਰੋਨਾ ਦੇ ਇਲਾਜ ਲਈ ਚੁਣੇ ਗਏ ਇਸ ਐਮਡਬਲਿਊ ਵੈਕਸੀਨ ਦੇ ਅਸਰ ਦੀ ਜਾਂਚ ਲਈ ਪਹਿਲਾਂ ਏਮਜ਼ ਦਿੱਲੀ, ਏਮਜ਼ ਭੋਪਾਲ ਅਤੇ ਪੀਜੀਆਈ ਵਿੱਚ 40 ਕੋਰੋਨਾ ਮਰੀਜ਼ਾਂ ਉੱਤੇ ਟਰਾਇਲ ਹੋਵੇਗਾ।
...............

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Lockdown Mw vaccine drug trial will be conducted on 40 patients in PGI Chandigarh AIIMS Delhi AIIMS Bhopal