ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ਕਾਰਨ ਅਯੁੱਧਿਆ ’ਚ ਰੁਕਿਆ ਰਾਮ–ਮੰਦਰ ਦਾ ਨਿਰਮਾਣ

ਕੋਰੋਨਾ–ਲੌਕਡਾਊਨ ਕਾਰਨ ਅਯੁੱਧਿਆ ’ਚ ਰੁਕਿਆ ਰਾਮ–ਮੰਦਰ ਦਾ ਨਿਰਮਾਣ

ਰਾਮ ਜਨਮ–ਭੂਮੀ ’ਚ ਬਿਰਾਜਮਾਨ ਰਾਮਲਲਾ ਨੂੰ ਕੈਂਪਸ ਅੰਦਰ ਬਣਾਏ ਨਵੇਂ ਭਵਨ ’ਚ ਤਬਦੀਲ ਕੀਤੇ ਜਾਣ ਤੋਂ ਬਾਅਦ ਦੂਜੇ ਤੇ ਤੀਜੇ ਗੇੜ ਦਾ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਸੀ ਪਰ ਦੇਸ਼ ਭਰ ’ਚ ਲੌਕਡਾਊਨ ਦੇ ਐਲਾਨ ਨਾਲ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਰੁਕ ਗਈ ਹੈ।

 

 

ਰਾਮ ਜਨਮ–ਭੂਮੀ ਤੀਰਥ ਖੇਤਰ ਟ੍ਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਲੌਕਡਾਊਨ ਕਾਰਨ ਮਜ਼ਦੂਰਾਂ ਤੇ ਹੋਰ ਵਸੀਲਿਆਂ ਦੀ ਆਵਾਜਾਈ ਸੰਭਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹੁਣ ਇਸ ਬਾਰੇ ਫ਼ੈਸਲਾ 14 ਅਪ੍ਰੈਲ ਤੋਂ ਬਾਅਦ ਲਿਆ ਜਾਵੇਗਾ।

 

 

ਉੱਧਰ ਰਾਮਨੌਮੀ ਤੋਂ ਬਾਅਦ ਚਾਰ ਅਪ੍ਰੈਲ ਨੂੰ ਪ੍ਰਸਤਾਵਿਤ ਰਾਮ ਜਨਮ–ਭੂਮੀ ਟ੍ਰੱਸਟ ਦੇ ਬੋਰਡ ਆੱਫ਼ ਟ੍ਰੱਸਟੀ ਦੀ ਮੀਟਿੰਗ ਦਾ ਵੀ ਮੁਲਤਵੀ ਹੋਣਾ ਨਿਸ਼ਚਤ ਹੈ। ਉਂਝ ਭਾਵੇਂ ਮੀਟਿੰਗ ਮੁਲਤਵੀ ਕੀਤੇ ਜਾਣ ਦਾ ਅਧਿਕਾਰਤ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ।

 

 

ਫਿਰ ਵੀ ਲੌਕਡਾਊਨ ਕਾਰਨ  ਬਾਕੀ ਦੇ ਟ੍ਰੱਸਟੀਜ਼ ਇੱਥੇ ਨਹੀਂ ਪੁੱਜ ਸਕਦੇ। ਇਸੇ ਲਈ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਹੀ ਨਵੀਂ ਤਰੀਕ ਦਾ ਐਲਾਨ ਹੋਵੇਗਾ। ਬੋਰਡ ਟ੍ਰੱਸਟ ਦੀ ਮੀਟਿੰਗ ਲਈ ਕੈਂਪਸ ਦੇ ਅੰਦਰ ਮੌਜੂਦ ਰਾਮਚਰਿਤ ਮਾਨਸ ਭਵਨ ਦਾ ਸਥਾਨ ਨਿਸ਼ਚਤ ਕੀਤਾ ਗਿਆ ਸੀ। ਇਸ ਲਈ ਬੀਤੇ 28 ਸਾਲਾਂ ਤੋਂ ਬੰਦ ਪਏ ਮਾਨਸ ਭਵਨ ਦੇ ਕਮਰਿਆਂ ਦੀ ਮਾੜੀ ਹਾਲਤ ਸੁਧਾਰਨ ਲਈ ਮੁੱਖ ਹਾਲ ਸਮੇਤ 11 ਕਮਰਿਆਂ ਦੇ ਨਵੀਨੀਕਰਨ ਦੀ ਪ੍ਰਕਿਰਿਆ ਵੀ ਜੰਗੀ ਪੱਧਰ ਉੱਤੇ ਜਾਰੀ ਹੈ।

 

 

ਟ੍ਰੱਸਟ ਦੇ ਅਧਿਕਾਰਤ ਸੂਤਰਾਂ ਨੇ ਦੰਸਿਆ ਕਿ ਮਾਨਸ ਭਵਨ ਦੇ ਰਿਹਾਇਸ਼ੀ ਕੰਪਲੈਕਸ ਨੂੰ ਛੱਡ ਕੇ ਬਾਕੀ ਹਿੱਸਿਆਂ ਨੂੰ ਢਾਹ ਦਿੱਤਾ ਜਾਵੇਗਾ ਪਰ ਹਾਲੇ ਜਲਦਬਾਜ਼ੀ ’ਚ ਨਹੀਂ, ਸਗੋਂ ਇਹ ਕੰਮ ਆਉਣ ਵਾਲੇ ਸਾਲਾਂ ’ਚ ਹੋਵੇਗਾ।

 

 

ਇਸ ਦੌਰਾਨ ਰਾਮਕਚਹਿਰੀ ਮੰਦਰ ’ਚ ਟ੍ਰੱਸਟ ਦੇ ਦਫ਼ਤਰ ਦੀ ਉਸਾਰੀ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਇਸੇ ਦਫ਼ਤਰ ਵਿੱਚ ਮੰਦਰ ਉਸਾਰੀ ਲਈ ਆਉਣ ਵਾਲੇ ਕਾਮਿਆਂ ਵਾਸਤੇ ਸਮੂਹਕ ਲੰਗਰ ਹਾਲ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ।

 

 

ਇਸ ਤੋਂ ਇਲਾਵਾ ਸੁੰਦਰ ਸਦਨ ’ਚ ਵੀ ਦਫ਼ਤਰ ਬਣਾਏ ਜਾਣ ਲਈ ਜ਼ਰੂਰੀ ਉਸਾਰੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Lockdown stalls construction of Ram Temple at Ayodhya