ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਹੋਏ 1,026 ਕੋਰੋਨਾ–ਪਾਜ਼ਿਟਿਵ ਮਰੀਜ਼, ਹੁਣ ਤੱਕ 28 ਮੌਤਾਂ

ਭਾਰਤ ’ਚ ਹੋਏ 1,005 ਕੋਰੋਨਾ–ਪਾਜ਼ਿਟਿਵ ਮਰੀਜ਼, ਹੁਣ ਤੱਕ 24 ਮੌਤਾਂ

ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਦੇਸ਼ ’ਚ ਇਸ ਮਾਰੂ ਵਾਇਰਸ ਦੀ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਹੁਣ ਵਧ ਕੇ 1,026 ਹੋ ਗਈ ਹੈ ਅਤੇ ਹੁਣ ਤੱਕ ਘਾਤਕ ਬੀਮਾਰੀ 28 ਜਾਨਾਂ ਵੀ ਲੈ ਚੁੱਕੀ ਹੈ। ਉੱਧਰ ਵਿਸ਼ਵ ਵਿੱਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 6.50 ਲੱਖ ਦੇ ਲਗਭਗ ਪੁੱਜ ਚੁੱਕੀ ਹੈ ਤੇ 30,249 ਜਾਨਾਂ ਪੂਰੀ ਦੁਨੀਆ ’ਚ ਇਸ ਵਾਇਰਸ ਕਾਰਨ ਜਾ ਚੁੱਕੀਆਂ ਹਨ।

 

 

ਭਾਰਤ ’ਚ ਲੌਕਡਾਊਨ ਦੇ ਬਾਵਜੂਦ ਕੋਰੋਨਾ ਮਰੀਜ਼ਾਂ ਦੇ ਵਧਣ ਦੀ ਰਫ਼ਤਾਰ ਘਟਣ ਦੀ ਥਾਂ ਵਧਦੀ ਜਾ ਰਹੀ ਹੈ। ਸ਼ੁੱਕਰਵਾਰ ਸਵੇਰੇ 9:30 ਵਜੇ ਤੋਂ ਲੈ ਕੇ ਸਨਿੱਚਰਵਾਰ ਸ਼ਾਮੀਂ 5:45 ਵਜੇ ਤੱਕ ਇਸ ਵਾਇਰਸ ਦੇ 194 ਮਾਮਲੇ ਸਾਹਮਣੇ ਆਏ। ਪਿਛਲੇ ਇੱਕ ਹਫ਼ਤੇ ਦੇ ਅੰਕੜੇ ਵੇਖੀਏ, ਤਾਂ ਸੱਤ ਦਿਨਾਂ ’ਚ ਇਸ ਮਾਰੂ ਵਾਇਰਸ ਦੀ ਲਾਗ ਤੋਂ ਗ੍ਰਸਤ ਵਿਅਕਤੀਆਂ ਦੀ ਗਿਣਤੀ ਵਿੱਚ ਸਵਾ–ਤਿੰਨ ਗੁਣਾ ਵਾਧਾ ਹੋ ਗਿਆ ਹੈ।

 

 

ਦੇਸ਼ ’ਚ ਇਲਾਜ ਤੋਂ ਬਾਅਦ 79 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਬੀਤੇ ਸਨਿੱਚਰਵਾਰ ਤੱਕ ਕੋਰੋਨਾ ਵਾਇਰਸ ਤੋਂ 283 ਵਿਅਕਤੀ ਪਾਜ਼ਿਟਿਵ ਸਨ। ਇੰਝ ਇੱਕ ਹਫ਼ਤੇ ’ਚ ਇਹ ਗਿਣਤੀ ਸਵਾ–ਤਿੰਨ ਗੁਣਾ ਵਧੀ ਹੈ।

 

 

ਇਸ ਦੌਰਾਨ ਕੋਰੋਨਾ ਅੱਜ ਐਤਵਾਰ ਸਵੇਰੇ ਗੁਜਰਾਤ ਤੇ ਜੰਮੂ–ਕਸ਼ਮੀਰ ’ਚ ਇੱਕ–ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਗੁਜਰਾਤ ਦੇ ਅਹਿਮਦਾਬਾਦ ’ਚ ਅੱਜ ਐਤਵਾਰ ਸਵੇਰੇ 45 ਸਾਲਾ ਕੋਰੋਨਾ–ਪਾਜ਼ਿਟਿਵ ਮਰੀਜ਼ ਦੀ ਮੌਤ ਹੋ ਗਈ। ਉਹ ਡਾਇਬਟੀਜ਼ ਤੋਂ ਪੀੜਤ ਸੀ। ਹੁਣ ਤੱਕ ਗੁਜਰਾਤ ’ਚ ਪੰਜ ਵਿਅਕਤੀ ਕੋਰੋਨਾ ਵਾਇਰਸ ਦੀ ਭੇਟ ਚੜ੍ਹ ਚੁੱਕੇ ਹਨ।

 

 

ਉੱਧਰ ਕੋਵਿਡ–19 ਦੇ ਇੱਕ ਮਰੀਜ਼ ਦੀ ਸ੍ਰੀਨਗਰ (ਜੰਮੂ–ਕਸ਼ਮੀਰ) ਦੇ ਇੱਕ ਹਸਪਤਾਲ ’ਚ ਮੌਤ ਹੋ ਗਈ ਹੈ। ਇੰਝ ਜੰਮੂ–ਕਸ਼ਮੀਰ ’ਚ ਮ੍ਰਿਤਕਾਂ ਦੀ ਗਿਣਤੀ ਹੁਣ ਵਧ ਕੇ ਦੋ ਹੋ ਗਈ ਹੈ।

 

 

ਭਾਰਤ ’ਚ ਹੁਣ ਤੱਕ 80 ਵਿਅਕਤੀ ਇਸ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਹਨ; ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਹਸਪਤਾਲਾਂ ’ਚੋਂ ਛੁੱਟੀ ਵੀ ਮਿਲ ਚੁੱਕੀ ਹੈ।

 

 

ਭਾਰਤ ’ਚ ਇਹ ਬੀਮਾਰੀ ਹੁਣ ਸਾਰੇ ਹੀ ਰਾਜਾਂ ’ਚ ਫੈਲ ਚੁੱਕੀ ਹੈ। ਇਸ ਵਾਇਰਸ ਦੀ ਵਧੇਰੇ ਲਪੇਟ ਵਿੱਚ ਆਉਣ ਵਾਲੇ ਕੁੱਲ 103 ਜ਼ਿਲ੍ਹੇ ਹਨ।

 

 

ਇਸ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕੁਝ ਕਿਲੋਮੀਟਰ ਦੀ ਦੂਰੀ ਉੱਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੌਇਡਾ ’ਚ ਪੰਜ ਨਵੇਂ ਮਾਮਲਿਆਂ ਦਾ ਪਤਾ ਚੱਲਿਆ ਹੈ।

 

 

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੇਂਦਰ, ਰਾਜ ਸਰਕਾਰਾਂ ਨਾਲ ਮਿਲ ਕੇ ਸਿਹਤ ਦੇ ਬੁਨਿਆਦੀ ਢਾਂਚੇ ਦੀ ਤਿਆਰੀ ਕਰ ਰਿਹਾ ਹੈ। ਇਸ ਵਿੰਚ ਕੋਵਿਡ–19 ਦੀ ਲਾਗ ਤੋਂ ਪੀੜਤ ਮਰੀਜ਼ਾਂ ਲਈ ਹਸਪਤਾਲਾਂ, ਬਲਾਕਾਂ, ਵੱਖਰੇ ਬਿਸਤਰਿਆਂ ਤੇ ਹੋਰ ਲੌਜਿਸਟਿਕਸ ਦੀ ਉਸਾਰੀ ਕਰਵਾਉਣਾ ਸ਼ਾਮਲ ਹੈ।

 

 

ਉੱਧਰ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ–ਮਹਾਂਮਾਰੀ ਦੇ ਇਲਾਜ ਲਈ ਦੇਸ਼ ਭਰ ’ਚ ਡਾਕਟਰਾਂ ਨੂੰ ਆੱਨਲਾਈਨ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਡਾਕਟਰ ਲੋੜ ਪੈਣ ’ਤੇ ਏਮਸ ਦੇ ਡਾਕਟਰ ਤੋਂ ਵਿਡੀਓ ਕਾੱਲ ਉੱਤੇ ਮਦਦ ਲੈ ਸਕਦਾ ਹੈ। ਏਮਸ ’ਚ ਉਸ ਲਈ ਸੈਂਟਰ ਬਣ ਰਿਹਾ ਹੈ।

 

 

ICMR ਦੇ ਸੀਨੀਅਰ ਅਧਿਕਾਰੀ ਰਮਨ ਗੰਗਾਖੇੜਕਰ ਨੇ ਕਿਹਾ ਕਿ ਫ਼ਿਲਹਾਲ ਕੋਰੋਨਾ ਦੀ ਕੁਝ ਵੈਕਸੀਨਜ਼ ਦਾ ਜਾਨਵਰਾਂ ਉੱਤੇ ਪਰੀਖਣ ਕੀਤਾ ਜਾ ਰਿਹਾ ਹੈ।

 

 

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸਰਕਾਰ ਉਨ੍ਹਾਂ ਖੇਤਰਾਂ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜਿੱਥੇ ਇਸ ਬੀਮਾਰੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਵਾਇਰਸ ਦੀ ਛੂਤ ਤੋਂ ਗ੍ਰਸਤ ਵਿਅਕਤੀਆਂ ਦਾ ਪਤਾ ਲਾਉਣ ਲਈ ਸੂਬਿਆਂ ਨਾਲ ਸੰਪਰਕ ਲਗਾਤਾਰ ਰੱਖਿਆ ਜਾ ਰਿਹਾ ਹੈ।

 

 

ਪੀੜਤਾਂ ਦੀ ਸਮੁਹਕ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਇਸ ਬੀਮਾਰੀ ਦੀ ਰੋਕਥਾਮ ਦੀ ਰਣਨੀਤੀ ਦੀ ਸਖ਼ਤੀ ਨਾਲ ਪਾਲਣਾ ਲਈ ਕੰਮ ਕੀਤਾ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Positive Count in India 1005 Deaths 24 till now