ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 727 ਦੇ ਨੇੜੇ ਪੁੱਜੀ, 20 ਮੌਤਾਂ

ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 700 ਦੇ ਨੇੜੇ ਪੁੱਜੀ, 16 ਮੌਤਾਂ

ਭਾਰਤ ’ਚ ਕੋਰੋਨਾ ਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ 727 ਹੋ ਗਈ ਹੈ ਤੇ ਹੁਣ ਤੱਕ ਇਹ ਵਾਇਰਸ 20 ਮਨੁੱਖੀ ਜਾਨਾਂ ਲੈ ਚੁੱਕਾ ਹੈ। ਪੂਰੀ ਦੁਨੀਆ ’ਚ ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 23,067 ਮੌਤਾਂ ਹੋ ਚੁੱਕੀਆਂ ਹਨ ਅਤੇ 5 ਲੱਖ 11 ਹਜ਼ਾਰ 603 ਪਾਜ਼ਿਟਿਵ ਵਿਅਕਤੀ ਇਸ ਮਾਰੂ ਰੋਗ ਨਾਲ ਜੂਝ ਰਹੇ ਹਨ।

 

 

ਭਾਰਤ ’ਚ ਵੀਰਵਾਰ ਨੂੰ ਕੋਰੋਨਾ ਦੀ ਲਾਗ ਕਾਰਨ ਰਿਕਾਰਡ ਛੇ ਮਰੀਜ਼ਾਂ ਦੀ ਮੌਤ ਹੋ ਗਈ ਹੈ। ਪਰ ਅਜਿਹੀਆਂ ਮਾੜੀਆਂ ਖ਼ਬਰਾਂ ’ਚ ਵੀ ਕੁਝ ਥੋੜ੍ਹੀ ਚੰਗੀ ਖ਼ਬਰ ਇਹ ਵੀ ਹੈ ਕਿ ਕੋਰੋਨਾ ਦੀ ਛੂਤ ਵਿੱਚ ਵਾਧੇ ਦੀ ਦਰ ਸਥਿਰ ਹੈ; ਉਸ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ।

 

 

ਵੀਰਵਾਰ ਨੂੰ 89 ਨਵੇਂ ਕੋਰੋਨਾ–ਪਾਜ਼ਿਟਿਵ ਮਾਮਲੇ ਭਾਰਤ ’ਚ ਸਾਹਮਣੇ ਆਏ, ਜੋ ਬੁੱਧਵਾਰ ਤੋਂ ਦੋ ਵੱਧ ਹਨ। ਇਸ ਤੋਂ ਪਹਿਲਾਂ 23 ਮਾਰਚ ਨੂੰ ਸਭ ਤੋਂ ਵੱਧ 107 ਨਵੇਂ ਮਾਮਲੇ ਸਾਹਮਣੇ ਆਏ ਸਨ। ਬੀਤੀ 24 ਮਾਰਚ ਨੂੰ 51, 25 ਮਾਰਚ ਨੂੰ 87 ਤੇ 26 ਮਾਰਚ ਨੂੰ 89 ਨਵੇਂ ਮਰੀਜ਼ ਮਿਲੇ ਸਨ।

 

 

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਇੰਕ ਪ੍ਰੈੰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਕੋਰੋਨਾ ਦੀ ਛੁਤ ਵਿੱਚ; ਵਾਧੇ ਦੀ ਦਰ ਵਿੱਚ ਕਮੀ ਦੇ ਸੰਕੇਤ ਦਿਸ ਰਹੇ ਹਨ।

 

 

ਸ਼ੁੱਕਰਵਾਰ ਨੂੰ ਰਾਜਸਥਾਨ ਦੇ ਭੀਲਵਾੜਾ ’ਚ ਇੱਕ ਹੋਰ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਹ ਗੁਰਦਿਆਂ ਤੇ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਪਹਿਲਾਂ ਹੀ ਪੀੜਤ ਸੀ।

 

 

ਕੋਰੋਨਾ ਵਾਇਰਸ ਕਾਰਨ ਯੂਰੋਪ ਤੇ ਨਿਊ ਯਾਰਕ (ਅਮਰੀਕਾ) ਦੀਆਂ ਸਿਹਤ ਸੇਵਾਵਾਂ ਫ਼ੇਲ੍ਹ ਹੁੰਦੀਆਂ ਦਿਸ ਰਹੀਆਂ ਹਨ। ਅਮਰੀਕਾ ’ਚ ਕਾਰੋਬਾਰੀਆਂ, ਹਸਪਤਾਲਾਂ ਤੇ ਆਮ ਨਾਗਰਿਕਾਂ ਦੀ ਮਦਦ ਲਈ 2,200 ਅਰਬ ਡਾਲਰ ਦੇ ਆਰਥਿਕ ਪੈਕੇਜ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਯੋਜਨਾ ਅਧੀਨ ਹਰੇਕ ਬਾਲਗ਼ ਨੂੰ 1,200 ਡਾਲਰ ਤੇ ਬੱਚੇ ਨੂੰ 500 ਡਾਲਰ ਦਿੱਤੇ ਜਾਣਗੇ।

 

 

ਦੁਨੀਆ ਭਰ ’ਚ ਘੱਟੋ–ਘੱਟ 2.8 ਅਰਬ ਲੋਕ ਭਾਵ ਧਰਤੀ ਦੀ ਇੱਕ–ਤਿਹਾਈ ਆਬਾਦੀ ਲੌਕਡਾਊਨ ਕਾਰਨ ਆਪੋ–ਆਪਣੇ ਘਰਾਂ ’ਚ ਬੰਦ ਹੋਈ ਹੈ। ਕੋਈ ਯਾਤਰਾ ਨਹੀਂ ਕਰ ਰਿਹਾ।

 

 

ਉੱਧਰ ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਭਰ ਦੇ ਉਨ੍ਹਾਂ ਆਗੂਆਂ ਨੂੰ ਸਖ਼ਤ ਝਾੜ ਪਾਈ ਹੈ, ਜਿਹੜੇ ਕੋਰੋਨਾ ਵਾਇਰਸ ਨੂੰ ਲੈ ਕੇ ਇਸ ਵੇਲੇ ਸਿਆਸਤਾਂ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Positive Count in India near 700 Deaths 16