ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪੇਨ ’ਚ ਕੋਰੋਨਾ–ਪਾਜ਼ਿਟਿਵ ਬਜ਼ੁਰਗ ਘਰਾਂ ’ਚੋਂ ਕੱਢੇ, ਸੜਕਾਂ ’ਤੇ ਸੜ ਰਹੀਆਂ ਲਾਸ਼ਾਂ

ਸਪੇਨ ’ਚ ਕੋਰੋਨਾ–ਪਾਜ਼ਿਟਿਵ ਬਜ਼ੁਰਗ ਘਰਾਂ ’ਚੋਂ ਕੱਢੇ, ਸੜਕਾਂ ’ਤੇ ਸੜ ਰਹੀਆਂ ਲਾਸ਼ਾਂ

ਕੋਰੋਨਾ ਵਾਇਰਸ ਦਾ ਕਹਿਰ ਭਾਰਤ ਸਮੇਤ ਸਮੁੱਚੇ ਵਿਸ਼ਵ ’ਚ ਜਾਰੀ ਹੈ। ਚੀਨ ਤੇ ਇਟਲੀ ਤੋਂ ਬਾਅਦ ਜੇ ਕੋਈ ਸਭ ਤੋਂ ਵੱਧ ਪਰੇਸ਼ਾਨ ਦੇਸ਼ ਹੈ, ਤਾਂ ਉਹ ਸਪੇਨ ਹੈ; ਜਿੱਥੇ ਹੁਣ ਤੱਕ 2,000 ਵਿਅਕਤੀ ਇਸ ਵਾਇਰਸ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। 35,000 ਵਿਅਕਤੀ ਇਸ ਘਾਤਕ ਰੋਗ ਦੀ ਲਪੇਟ ’ਚ ਹਨ। ਪਿਛਲੇ 24 ਘੰਟਿਆਂ ਦੌਰਾਨ 500 ਦੇ ਲਗਭਗ ਵਿਅਕਤੀ ਮਾਰੇ ਗਏ ਹਨ।

 

 

ਬੀਤੀ 14 ਮਾਰਚ ਤੋਂ ਸਪੇਨ ’ਚ ਲੌਕਡਾਊਨ ਲਾਗੂ ਹੈ; ਇਸ ਦੇ ਬਾਵਜੂਦ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।

 

 

ਸਪੇਨ ਦੇ ਬਹੁਤ ਸਾਰੇ ਘਰਾਂ ’ਚ ਬੱਚਿਆਂ ਨੂੰ ਬਚਾਉਣ ਲਈ ਪਰਿਵਾਰਾਂ ਨੇ ਆਪਣੇ ਕੋਰੋਨਾ–ਪਾਜ਼ਿਟਿਵ ਬਜ਼ੁਰਗਾਂ ਨੂੰ ਘਰਾਂ ’ਚੋਂ ਬਾਹਰ ਕੱਢ ਦਿੱਤਾ ਹੈ। ਸੜਕਾਂ ਉੰਤੇ ਲਾਸ਼ਾਂ ਪਈਆਂ ਹਨ; ਪਰ ਉਨ੍ਹਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੈ।

 

 

ਬਹੁਤ ਸਾਰੇ ਪਰਿਵਾਰਾਂ ਨੇ ਹਾਲੇ ਬਜ਼ਰਗਾਂ ਦੀਆਂ ਲਾਸ਼ਾਂ ਨੂੰ ਘਰਾਂ ’ਚ ਹੀ ਰੱਖਿਆ ਹੋਇਆ ਹੈ ਪਰ ਇੰਝ ਉਨ੍ਹਾਂ ਦੇ ਵੀ ਕੋਰੋਨਾ ਦੇ ਸ਼ਿਕਾਰ ਹੋਣ ਦਾ ਖ਼ਤਰਾ ਬਣ ਗਿਆ ਹੈ। ਦਰਅਸਲ, ਪਰਿਵਾਰਕ ਮੈਂਬਰਾਂ ’ਚ ਇਹ ਲਾਸ਼ਾਂ ਚੁੱਕਣ ਦੀ ਹਿੰਮਤ ਨਹੀਂ ਹੈ।

 

 

ਜ਼ਿਆਦਾਤਰ ਲਾਸ਼ਾਂ ਨੂੰ ਸਪੇਨ ਦੇ ਫ਼ੌਜੀ ਹੀ ਚੁੱਕ ਰਹੇ ਹਨ। ਨਾਲ ਹੀ ਉਹ ਇਹ ਜਾਂਚ ਵੀ ਕਰ ਰਹੇ ਹਨ ਕਿ ਕਿਤੇ ਮਾਰੇ ਗਏ ਲੋਕਾਂ ਨਾਲ ਕੋਈ ਹਿੰਸਾ, ਕਤਲ ਜਾਂ ਹੋਰ ਪ੍ਰਕਾਰ ਦਾ ਅਪਰਾਧ ਤਾਂ ਨਹੀਂ ਹੋਇਆ।

 

 

ਇਸ ਦੇ ਨਾਲ ਹੀ ਬਿਰਧ–ਆਸ਼ਰਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਪੇਨ ਦੀ ਰਾਜਧਾਨੀ ਮੈਡ੍ਰਿਡ ਦੇ ਬਿਰਧ–ਆਸ਼ਰਮ ’ਚ 17 ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Positive Old persons shunted out from homes Dead bodies decomposing