ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ’ਚ 15 ਲੱਖ ਦੀ ਆਬਾਦੀ ਵਾਲੇ ਝੁੱਗੀ–ਝੌਂਪੜੀ ਸਮੂਹ ‘ਧਾਰਾਵੀ’ ਤੱਕ ਪੁੱਜਾ ਕੋਰੋਨਾ

ਮੁੰਬਈ ’ਚ 15 ਲੱਖ ਦੀ ਆਬਾਦੀ ਵਾਲੇ ਝੁੱਗੀ–ਝੌਂਪੜੀ ਸਮੂਹ ‘ਧਾਰਾਵੀ’ ਤੱਕ ਪੁੱਜਾ ਕੋਰੋਨਾ

ਏਸ਼ੀਆ ਦੇ ਸਭ ਤੋਂ ਵੱਡੇ ਝੁੱਗੀ–ਝੌਂਪੜੀ ਸਮੂਹ ‘ਧਾਰਾਵੀ’ ਤੱਕ ਵੀ ਕੋਰੋਨਾ ਵਾਇਰਸ ਦੀ ਲਾਗ ਪੁੱਜ ਗਈ ਹੈ। ਇੱਥੇ ਕੋਰੋਨਾ–ਪਾਜ਼ਿਟਿਵ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਜੇ ਕਿਤੇ ਇਨ੍ਹਾਂ ਝੁੱਗੀਆਂ ’ਚ ਇਸ ਘਾਤਕ ਵਾਇਰਸ ਦੀ ਲਾਗ ਪੁੱਜ ਗਈ, ਤਾਂ ਕਿੰਨਾ ਜਾਨੀ ਨੁਕਸਾਨ ਹੋ ਸਕਦਾ ਹੈ; ਇਸ ਦਾ ਹਾਲੇ ਕੋਈ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ। ਇਸੇ ਲਈ ਮੁੰਬਈ ਪ੍ਰਸ਼ਾਸਨ ਨੇ ਇਸ ਇਲਾਕੇ ਲਈ ‘ਅਲਰਟ’ ਜਾਰੀ ਕਰ ਦਿੱਤਾ ਹੈ।

 

 

ਧਾਰਾਵੀ ਭਾਵੇਂ ਝੁੱਗੀਆਂ–ਝੌਂਪੜੀਆਂ ਵਾਲਾ ਇਲਾਕਾ ਹੈ ਪਰ ਇਹ ਵਿਸ਼ਵ ਪ੍ਰਸਿੱਧ ਹੈ। ਇੱਥੇ ਬਹੁਤ ਗ਼ਰੀਬ ਲੋਕ ਰਹਿੰਦੇ ਹਨ; ਜੋ ਜ਼ਿਆਦਾਤਰ ਦਿਹਾੜੀਦਾਰ ਮਜ਼ਦੂਰ ਹਨ। ਬਹੁਤ ਸਾਰੀਆਂ ਫ਼ਿਲਮਾਂ ’ਚ ਧਾਰਾਵਾ ਇਲਾਕੇ ਨੂੰ ਵਿਖਾਇਆ ਜਾ ਚੁੱਕਾ ਹੈ। ‘ਡਿਸਕਵਰੀ’ ਜਿਹਾ ਕੌਮਾਂਤਰੀ ਟੀਵੀ ਚੈਨਲ ਵੀ ਇਸ ਉੱਤੇ ਕਈ ਘੰਟਿਆਂ ਦਾ ਪ੍ਰੋਗਰਾਮ ਦੇ ਚੁੱਕਾ ਹੈ।

 

 

ਇਸ ਇਲਾਕੇ ਦੀ ਇਹ ਵੀ ਖਾਸੀਅਤ ਹੈ ਕਿ ਇੱਥੇ ਬਹੁਤ ਸਾਰੇ ਕਾਰੀਗਰ ਵੀ ਰਹਿੰਦੇ ਹਨ; ਜਿਨ੍ਹਾਂ ਦਾ ਸਾਮਾਨ ਹੋਰਨਾਂ ਦੇਸ਼ਾਂ ਨੂੰ ਵੀ ਸਪਲਾਈ ਹੁੰਦਾ ਹੈ। ਇੱਥੋਂ ਦੀ ਆਬਾਦੀ 15 ਲੱਖ ਤੋਂ ਵੀ ਵੱਧ ਹੈ।

 

 

ਇਸ ਸੰਘਣੀ ਆਬਾਦੀ ਵਾਲੇ ਝੁੰਗੀ–ਝੌਂਪੜੀ ਸਮੂਹ ’ਚ ਮਿਲੇ ਪਹਿਲੇ ਕੋਰੋਨਾ–ਪਾਜ਼ਿਟਿਵ ਮਰੀਜ਼ ਦੀ ਉਮਰ 56 ਸਾਲ ਸੀ। ਉਸ ਨੂੰ ਸਾਇਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਪਰ ਬੁੱਧਵਾਰ ਦੇਰ ਸ਼ਾਮੀਂ ਉਸ ਦੀ ਮੌਤ ਹੋ ਗਈ।

 

 

ਧਾਰਾਵੀ ਇਲਾਕੇ ’ਚ ਪਹਿਲੇ ਕੋਰੋਨਾ–ਪਾਜ਼ਿਟਿਵ ਮਰੀਜ਼ ਦੇ ਪਰਿਵਾਰ ਦੇ 10 ਮੈਂਬਰਾਂ ਨੂੰ ਕੁਆਰੰਟੀਨ ’ਚ ਰੱਖਿਆ ਗਿਆ ਹੈ। ਮਰੀਜ਼ ਜਿੱਥੇ ਰਹਿੰਦਾ ਸੀ, ਉਸ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

 

 

ਧਾਰਾਵਾ ਦੀਆਂ ਝੁੱਗੀਆਂ 613 ਹੈਕਟੇਅਰ ਰਕਬੇ ’ਚ ਫੈਲੀਆਂ ਹੋਈਆਂ ਹਨ। ਇਸ ਇਲਾਕੇ ’ਚ ਹੋਣ ਵਾਲੇ ਕਾਰੋਬਾਰ ਦੀ ਟਰਨਓਵਰ 10 ਕਰੋੜ ਰੁਪਏ ਤੋਂ ਵੀ ਵੱਧ ਹੈ। ਇੱਥੇ ਮੌਜੂਦ ਇੱਕ ਝੁੱਗੀ ਦੀ ਕੀਮਤ ਵੀ ਕਰੋੜਾਂ ਰੁਪਏ ਤੱਕ ਪੁੱਜ ਚੁੱਕੀ ਹੈ।

 

 

ਧਾਰਾਵੀ ਇਲਾਕੇ ਨੂੰ ਅਪਰਾਧ ਦਾ ਕੇਂਦਰ ਵੀ ਮੰਨਿਆ ਜਾਂਦਾ ਰਿਹਾ ਹੈ ਤੇ ਗੈਂਗਵਾਰ ਅਤੇ ਭਾਈਗਿਰੀ ਦਾ ਇਹ ਗੜ੍ਹ ਰਿਹਾ ਹੈ। ਇੱਥੇ ਗਲ਼ੀਆਂ ਤੇ ਬਸਤੀਆਂ ਦੀ ਭਰਮਾਰ ਹੈ।

 

 

ਦਰਅਸਲ, ਅੰਗਰੇਜ਼ਾਂ ਦੀ ਹਕੂਮਤ ਵੇਲੇ 1862 ’ਚ ਜਦੋਂ ਆਧੁਨਿਕ ਮੁੰਬਈ ਦੀਆਂ ਵਿਸ਼ਾਲ ਇਮਾਰਤਾਂ ਦੀ ਪਹਿਲੀ ਵਾਰ ਉਸਾਰੀ ਹੋ ਰਹੀ ਸੀ; ਤਦ ਬ੍ਰਿਟਿਸ਼ ਹਕੂਮਤ ਨੇ ਇੱਥੇ ਨਿਰਮਾਣ ਕਾਰਜਾਂ ’ਚ ਲੱਗੇ ਮਜ਼ਦੂਰਾਂ ਨੂੰ ਵਸਾਇਆ ਸੀ ਤੇ ਤਦ ਤੋਂ ਇਹ ਤੰਗ ਗਲ਼ੀਆਂ ਹੀ ਇਨ੍ਹਾਂ ਮਜ਼ਦੂਰਾਂ ਦੀ ਪਛਾਣ ਬਣ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona reaches Mumbai s Dharavi Slum Area having population of 15 lakhs