ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ATM ਤੋਂ ਫੈਲ ਰਿਹਾ ਕੋਰੋਨਾ! ਗੁਜਰਾਤ 'ਚ ਫ਼ੌਜ ਦੇ 3 ਜਵਾਨ ਪਾਜ਼ੀਟਿਵ

ਗੁਜਰਾਤ ਦੇ ਵਡੋਦਰਾ 'ਚ ਫ਼ੌਜ ਦੇ ਜਵਾਨਾਂ ਨੇ ਇੱਕ ਹੀ ਏਟੀਐਮ ਤੋਂ ਪੈਸਾ ਕਢਵਾਇਆ ਅਤੇ ਕੋਰੋਨਾ ਨਾਲ ਪੀੜਤ ਹੋ ਗਏ। ਸ਼ੁਰੂਆਤੀ ਜਾਂਚ 'ਚ ਮੰਨਿਆ ਜਾ ਰਿਹਾ ਹੈ ਕਿ ਏਟੀਐਮ ਤੋਂ ਹੀ ਤਿੰਨੇ ਕੋਰੋਨਾ ਵਾਇਰਸ ਦੇ ਸੰਪਰਕ 'ਚ ਆਉਣ ਤੋਂ ਬਾਅਦ ਬਿਮਾਰ ਹੋਏ ਹਨ।
 

ਤਿੰਨਾਂ ਦੀ ਪਾਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਏ 28 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਸ ਘਟਨਾ ਨੂੰ ਵੇਖਦੇ ਹੋਏ ਇੰਡੀਅਨ ਬੈਂਕ ਐਸੋਸੀਏਸ਼ਨ (ਆਈਬੀਏ) ਵੱਲੋਂ ਹਾਲ ਹੀ ਵਿੱਚ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਮਦਦ ਨਾਲ ਬੈਂਕ ਮੁਲਾਜ਼ਮਾਂ ਅਤੇ ਖਾਤਾਧਾਰਕਾਂ ਨੂੰ ਇਸ ਤੋਂ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਐਸਬੀਆਈ ਸਮੇਤ ਕਈ ਵੱਡੇ ਬੈਂਕਾਂ ਨੇ ਏਟੀਐਮਜ਼ ਨੂੰ ਲੈ ਕੇ ਸੇਫ਼ਟੀ ਟਿਪਸ ਦੱਸੇ ਹਨ।
 

ਏਟੀਐਮ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਸਾਵਧਾਨੀਆਂ ਰੱਖੋ
ਜੇ ਤੁਸੀਂ ਫਲੂ ਨਾਲ ਜੂਝ ਰਹੇ ਹੋ ਤਾਂ ਏਟੀਐਮ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਏਟੀਐਮ ਜਾਣ ਤੋਂ ਪਹਿਲਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ। ਇਸ ਨੂੰ ਹਮੇਸ਼ਾ ਇਸਤੇਮਾਲ ਕਰਨਾ ਮਹੱਤਵਪੂਰਨ ਹੈ। ਬੈਂਕ ਦੇ ਏਟੀਐਮ ਰੂਮ 'ਚ ਕੋਈ ਵਿਅਕਤੀ ਪਹਿਲਾਂ ਤੋਂ ਮੌਜੂਦ ਹੈ ਅਤੇ ਉਹ ਪਹਿਲਾਂ ਹੀ ਉਸ ਦੀ ਵਰਤੋਂ ਕਰ ਰਿਹਾ ਹੈ ਤਾਂ ਏਟੀਐਮ 'ਚ ਨਾ ਜਾਓ। ਏਟੀਐਮ ਰੂਮ 'ਚ ਵੱਖ-ਵੱਖ ਥਾਵਾਂ ਨੂੰ ਛੂਹਣ ਤੋਂ ਬਚੋ। ਏਟੀਐਮ ਦੀ ਲਾਈਨ 'ਚ ਖੜੇ ਰਹਿਣ ਸਮੇਂ ਅਚਾਨਕ ਛਿੱਕ ਆਉਂਦੀ ਹੈ ਤਾਂ ਆਪਣੇ ਮੂੰਹ ਨੂੰ ਬਾਂਹ ਜਾਂ ਟਿਸ਼ੂ ਨਾਲ ਢਕੋ। ਇਸ ਤੋਂ ਬਾਅਦ ਵਰਤੇ ਗਏ ਟਿਸ਼ੂ ਜਾਂ ਮਾਸਕ ਨੂੰ ਸੁਰੱਖਿਅਤ ਥਾਂ 'ਤੇ ਸੁੱਟੋ।

 

ਆਨਲਾਈਨ ਟ੍ਰਾਂਜੈਕਸ਼ਨਾਂ ਦੀ ਵਰਤੋਂ ਕਰੋ
ਜੇ ਤੁਸੀਂ ਕਿਸੇ ਵੀ ਸਤਹ ਨੂੰ ਛੂਹਿਆ ਹੈ ਤਾਂ ਤੁਰੰਤ ਸੈਨੀਟਾਈਜ਼ਰ ਨਾਲ ਹੱਥਾਂ ਨੂੰ ਸਾਫ਼ ਕਰੋ। ਏਟੀਐਮ ਦੇ ਬਾਹਰ ਲਾਈਨ 'ਚ ਖੜੇ ਹੋ ਕੇ ਆਪਣੇ ਚਿਹਰੇ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ। ਲਾਈਨ 'ਚ ਲੱਗੇ ਲੋਕਾਂ ਤੋਂ ਇੱਕ ਮੀਟਰ ਦੀ ਦੂਰੀ ਰੱਖੋ। ਜੇ ਤੁਸੀਂ ਏਟੀਐਮ ਚੈਂਬਰ 'ਚ ਗਲਤੀ ਨਾਲ ਕਿਸੇ ਚੀਜ਼ ਨੂੰ ਛੂਹ ਲਿਆ ਹੈ ਤਾਂ ਤੁਰੰਤ ਸੈਨੀਟਾਈਜ਼ਰ ਨਾਲ ਹੱਥਾਂ ਨੂੰ ਸਾਫ਼ ਕਰੋ। ਆਨਲਾਈਨ ਟ੍ਰਾਂਜੈਕਸ਼ਨਾਂ ਦੀ ਵਰਤੋਂ ਕਰੋ। ਐਸਬੀਆਈ ਦੇ ਡਿਜ਼ੀਟਲ ਪਲੇਟਫ਼ਾਰਮ ਜਿਵੇਂ YONO, INB, BHIM SBI ਦੀ ਵਰਤੋਂ ਕਰੋ। ਜੇ ਤੁਸੀਂ ਐਸਬੀਆਈ ਦੇ ਗਾਹਕ ਨਹੀਂ ਹੋ ਤਾਂ ਆਪਣੇ ਬੈਂਕ ਦੇ ਐਪ ਦੀ ਵਰਤੋਂ ਕਰੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona spreading through ATM 3 army positives in Baroda Gujarat withdraw money from the same atm booth