ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨੇ ਲਈਆਂ 1.54 ਲੱਖ ਜਾਨਾਂ, ਕੁੱਲ 22.50 ਲੱਖ ਪਾਜ਼ਿਟਿਵ, ਭਾਰਤ ’ਚ 486 ਮੌਤਾਂ

ਕੋਰੋਨਾ ਨੇ ਲਈਆਂ 1.54 ਲੱਖ ਜਾਨਾਂ, ਕੁੱਲ 22.50 ਲੱਖ ਪਾਜ਼ਿਟਿਵ, ਭਾਰਤ ’ਚ 486 ਮੌਤਾਂ

ਦੁਨੀਆ ’ਚ ਕੋਰੋਨਾ–ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 1,54,266 ਹੋ ਚੁੱਕੀ ਹੈ ਤੇ 22.50 ਲੱਖ ਤੋਂ ਵੱਧ ਵਿਅਕਤੀ ਪ੍ਰਭਾਵਿਤ ਹਨ।

 

 

ਭਾਰਤ ਸਰਕਾਰ ਨੇ ਤਿੰਨ ਮਈ ਤੱਕ ਲੌਕਡਾਊਨ ਨੂੰ ਅੱਗੇ ਵਧਾਉਣ ਤੇ ਕੌਮਾਂਤਰੀ ਉਡਾਣਾਂ ਰੱਦ ਹੋਣ ਕਾਰਨ ਵਿਦੇਸ਼ਾਂ ’ਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ ਤੇ ਸਭ ਨੂੰ ਸਾਵਧਾਨੀ ਵਰਤਣ ਲਈ ਆਖਿਆ ਗਿਆ ਹੈ।

 

 

ਭਾਰਤ ’ਚ ਵੀ ਕੋਰੋਨਾ–ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤੱਕ 14,352 ਵਿਅਕਤੀ ਪਾਜ਼ਿਟਿਵ ਪਾਏ ਗਏ ਹਨ, ਜਦ ਕਿ 486 ਵਿਅਕਤੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।

 

 

ਦੁਨੀਆ ਦੀ ਲਗਭਗ ਚਾਰ ਫ਼ੀ ਸਦੀ ਆਬਾਦੀ ਵਾਲੀ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ’ਚ ਕੋਰੋਨਾ ਕਾਰਨ ਹੁਣ ਤੱਕ 37,158 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਹੁਣ ਤੱਕ 7.10 ਲੱਖ ਤੋਂ ਵੀ ਵੱਧ ਵਿਅਕਤੀ ਪਾਜ਼ਿਟਿਵ ਦਰਜ ਹੋ ਚੁੱਕੇ ਹਨ।

 

 

ਉੱਧਰ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ’ਚ 3,336 ਪ੍ਰਵਾਸੀ ਭਾਰਤੀ ਹੁਣ ਤੱਕ ਪਾਜ਼ਿਟਿਵ ਪਾਏ ਗਏ ਹਨ ਤੇ 25 ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ ਵੀ ਕੁਵੈਤ ਤੇ ਸਿੰਗਾਪੁਰ ’ਚ ਰਹਿ ਰਹੇ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹਨ। ਜੇ ਅੰਕੜਿਆਂ ਦੀ ਗੱਲ ਕਰੀਏ, ਤਾਂ ਕੁਵੈਤ ਵਿੱਚ 785, ਸਿੰਗਾਪੁਰ ’ਚ 634, ਕਤਰ ’ਚ 420, ਈਰਾਨ ’ਚ 308, ਓਮਾਨ ’ਚ 297, ਸੰਯੁਕਤ ਅਰਬ ਅਮੀਰਾਤ (ਯੂਏਈ) ’ਚ 238, ਸਊਦੀ ਅਰਬ ’ਚ 186 ਤੇ ਬਹਿਰੀਨ ’ਚ 135 ਪ੍ਰਵਾਸੀ ਭਾਰਤੀ ਪਾਜ਼ਿਟਿਵ ਪਾਏ ਗਏ ਹਨ।

 

 

ਹੁਣ ਤੱਕ ਕੋਰੋਨਾ ਨੇ ਭਾਰਤ ਤੋਂ ਬਾਹਰ ਰਹਿੰਦੇ 25 ਭਾਰਤੀਆਂ ਦੀ ਜਾਨ ਲੈ ਲਈ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 11 ਅਮਰੀਕਾ ’ਚ ਰਹਿ ਰਹੇ ਸਨ। ਇਸ ਤੋਂ ਇਲਾਵਾ ਇਟਲੀ ਤੇ ਫ਼ਰਾਂਸ ਜਿਹੇ ਦੇਸ਼ਾਂ ’ਚ ਵੀ ਭਾਰਤੀ ਵੱਡੀ ਗਿਣਤੀ ’ਚ ਇਸ ਘਾਤਕ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਗਏ ਹਨ।

 

 

ਦੂਜੇ ਦੇਸ਼ਾਂ ਵਾਂਗ ਭਾਰਤ ਸਰਕਾਰ ਨੇ ਵੀ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਨੂੰ ਵਤਨ ਵਾਪਸ ਲਿਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਉਂਝ ਉੱਥੇ ਮੌਜੂਦ ਆਪਣੇ ਸਫ਼ਾਰਤਖਾਨਿਆਂ ਤੇ ਹਾਈ ਕਮਿਸ਼ਨਾਂ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਆਖ ਦਿੱਤਾ ਹੈ।

 

 

ਉਂਝ ਭਾਵੇਂ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਬੀਤੇ ਦਿਨੀਂ ਇਹ ਦਾਅਵਾ ਵੀ ਕਰ ਚੁੱਕੇ ਹਨ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਸਭ ਤੋਂ ਮਾੜਾ ਦੌਰ ਹੁਣ ਬੀਤ ਚੁੱਕਾ ਹੈ ਪਰ ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona takes 1 Lakh 54 thousand lives in India 486 Deaths Total 22 Lakh 50 Thousand Positive