ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕੋਰੋਨਾ ਨੇ ਲਈ 11ਵੀਂ ਮਨੁੱਖੀ ਜਾਨ, ਦੇਸ਼ ’ਚ ਕੁੱਲ ਪਾਜ਼ਿਟਿਵ ਮਰੀਜ਼ 582

ਭਾਰਤ ’ਚ ਕੋਰੋਨਾ ਨੇ ਲਈ 11ਵੀਂ ਮਨੁੱਖੀ ਜਾਨ, ਦੇਸ਼ ’ਚ ਕੁੱਲ ਪਾਜ਼ਿਟਿਵ ਮਰੀਜ਼ 557

ਪੂਰੀ ਦੁਨੀਆ ਇੱਕ ਨਿੱਕੇ ਜਿਹੇ ਕੋਰੋਨਾ ਵਾਇਰਸ ਨੇ ਹਿਲਾ ਕੇ ਰੱਖ ਦਿੱਤੀ ਹੈ। – ਸ਼ਾਇਦ ਇਸੇ ਨੂੰ ਆਧੁਨਿਕ ਜੁੱਗ ਆਖਦੇ ਹਨ ਅਤੇ ਕੁਝ ਇਸ ਨੂੰ ਕਲਜੁੱਗ ਆਖਣਗੇ। ਪਰ ਇਹੋ ਹਨ ਮੌਜੂਦਾ ਸਮੇਂ ਦੀਆਂ ਅਸਲੀਅਤਾਂ – ਇਨ੍ਹਾਂ ਦਾ ਸਾਹਮਣਾ ਸਾਨੂੰ ਹਰ ਹਾਲਤ ’ਚ ਡਟ ਕੇ ਕਰਨਾ ਹੋਵੇਗਾ। ਭਾਰਤ ’ਚ ਇਹ ਵਾਇਰਸ ਹੁਣ ਤੱਕ 11 ਜਾਨਾਂ ਲੈ ਚੁੱਕਾ ਹੈ ਤੇ 582 ਜਣੇ ਇਸ ਵਾਇਰਸ ਦੀ ਲਾਗ ਨਾਲ ਜੂਝ ਰਹੇ ਹਨ। ਪੂਰੀ ਦੁਨੀਆ ’ਚ 4 ਲੱਖ ਤੋਂ ਵੱਧ ਵਿਅਕਤੀ ਇਸ ਮਾਰੂ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਚੁੱਕੇ ਹਨ। ਸਮੁੱਚੇ ਵਿਸ਼ਵ ’ਚ ਮੌਤਾਂ ਦਾ ਅੰਕੜਾ 16,000 ਤੋਂ ਪਾਰ ਹੋ ਚੁੱਕਾ ਹੈ।

 

 

ਕੱਲ੍ਹ ਤਾਮਿਲ ਨਾਡੂ ਦੇ ਮਦੁਰਾਈ ’ਚ ਕੋਰੋਨਾ ਵਾਇਰਸ ਦੀ ਲਾਗ ਨਾਲ ਜੂਝ ਰਹੇ ਇੱਕ ਮਰੀਜ਼ ਨੇ ਦਮ ਤੋੜ ਦਿੱਤਾ। ਸਟੀਰਾਇਡ, ਡਾਇਬਟੀਜ਼ ਤੇ ਹਾਈਪਰ–ਟੈਂਸ਼ਨ ਦੇ ਚੱਲਦਿਆਂ ਉਹ ਵਿਅਕਤੀ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੱਲ੍ਹ ਮੰਗਲਵਾਰ ਨੂੰ ਸ਼ਾਮੀਂ 8:00 ਵਜੇ ਪੂਰੇ ਦੇਸ਼ ’ਚ 21 ਦਿਨਾਂ ਦੇ ਲੌਕਡਾਊਨ ਭਾਵ ‘ਦੇਸ਼ਬੰਦੀ’ ਦਾ ਐਲਾਨ ਕਰ ਦਿੱਤਾ। ਅਜਿਹਾ ਸਿਰਫ਼ ਇਸ ਵਾਇਰਸ ਨੂੰ ਟੱਕਰ ਦੇਣ ਅਤੇ ਆਮ ਜਨਤਾ ਦੀ ਭਲਾਈ ਲਈ ਕੀਤਾ ਗਿਆ ਹੈ।

 

 

ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਪਹਿਲਾਂ ਹੀ ਕਰਫ਼ਿਊ ਚੱਲ ਰਿਹਾ ਹੈ। ਕੋਰੋਨਾ ਕਾਰਨ ਹੋ ਰਹੇ ਜਾਨੀ ਨੂਕਸਾਨ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਘਰੋਂ ਬਾਹਰ ਨਾ ਨਿੱਕਲਣ ਦੀ ਸਲਾਹ ਦਿੱਤੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਬੀਤੀ 22 ਮਾਰਚ ਨੂੰ ਜਨਤਾ–ਕਰਫ਼ਿਊ ਦਾ ਜਿਹੜਾ ਸੰਕਲਪ ਅਸੀਂ ਲਿਆ ਸੀ; ਉਸ ਦੀ ਸਿੱਧੀ ਲਈ ਭਾਰਤ ਦੇ ਲੋਕਾਂ ਨੇ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ’ਚ ਇਹ ਵੀ ਆਖਿਆ ਕਿ ਮੁਕੰਮਲ ਲੌਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ; ਜਿਵੇਂ ਹਸਪਤਾਲ, ਦੁੱਧ, ਸਬਜ਼ੀਆਂ ਤੇ ਦਵਾਈਆਂ ਦੀਆਂ ਦੁਕਾਨਾਂ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਲੋਕਾਂ ਨੂੰ ਅੰਧ–ਵਿਸ਼ਵਾਸਾਂ ਤੇ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਜੇ ਇਹ 21 ਦਿਨ ਨਾ ਸੰਭਲ਼ੇ, ਤਾਂ ਦੇਸ਼ ਤੇ ਤੁਹਾਡਾ ਪਰਿਵਾਰ 21 ਵਰ੍ਹੇ ਪਿੱਛੇ ਚਲਾ ਜਾਵੇਗਾ। ਉੱਧਰ ਅਮਰੀਕਾ, ਇੰਗਲੈਂਡ, ਇਟਲੀ, ਸਪੇਨ ਤੇ ਈਰਾਨ ਜਿਹੇ ਦੇਸ਼ ਕੋਰੋਨਾ ਵਾਇਰਸ ਨਾਲ ਜੂਝਦਿਆਂ ਔਖੇ ਹੋ ਗਏ ਹਨ। ਇਨ੍ਹਾਂ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਵੱਡੇ ਕਦਮ ਚੁੱਕੇ ਹਨ।

 

 

ਇਹ ਵਾਇਰਸ ਹੁਣ ਤੱਕ 190 ਦੇਸ਼ਾਂ ’ਚ ਫੈਲ ਚੁੱਕਾ ਹੈ ਤੇ ਪੂਰੀ ਦੁਨੀਆ ਦੇ ਕੁੱਲ ਮਾਨਤਾ–ਪ੍ਰਾਪਤ ਦੇਸ਼ 197 ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona takes 11th human life in India Total affected 557