ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ ਕੋਰੋਨਾ ਨੇ ਨਿਗਲ਼ੀਆਂ 69,419 ਮਨੁੱਖੀ ਜਾਨਾਂ, ਭਾਰਤ ’ਚ 109

ਦੁਨੀਆ ’ਚ ਕੋਰੋਨਾ ਨੇ ਨਿਗਲ਼ੀਆਂ 69,419 ਮਨੁੱਖੀ ਜਾਨਾਂ, ਭਾਰਤ ’ਚ 89

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ’ਤੇ ਇਸ ਵੇਲੇ ਲੌਕਡਾਊਨ ਹੈ। ਲੋਕ ਆਪੋ–ਆਪਣੇ ਘਰਾਂ ਅੰਦਰ ਬੰਦ ਹਨ ਕਿ ਤਾਂ ਜੋ ਇਸ ਘਾਤਕ ਵਾਇਰਸ ਦੀ ਵਬਾ ਉਨ੍ਹਾਂ ਨੂੰ ਨਾ ਚਿੰਬੜ ਜਾਵੇ। ਭਾਰਤ ’ਚ ਇਹ ਵਾਇਰਸ ਹੁਣ ਤੱਕ 109 ਜਾਨਾਂ ਲੈ ਚੁੱਕਾ ਹੈ ਅਤੇ 4,067 ਵਿਅਕਤੀ ਇਸ ਲਾਗ ਦੀ ਲਪੇਟ ’ਚ ਆ ਚੁੱਕੇ ਹਨ ਤੇ ਉਨ੍ਹਾਂ ਦਾ ਵੱਖੋ–ਵੱਖਰੇ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।

 

 

ਪੂਰੀ ਦੁਨੀਆ ’ਚ ਇਸ ਵਾਇਰਸ ਨੇ ਹੁਣ ਤੱਕ 12.75 ਲੱਖ ਦੇ ਕਰੀਬ ਲੋਕਾਂ ਨੂੰ ਆਪਣੇ ਸ਼ਿਕੰਜੇ ’ਚ ਜਕੜ ਲਿਆ ਹੈ। ਉਨ੍ਹਾਂ ’ਚੋਂ ਬਹੁਤੇ ਠੀਕ ਹੋ ਰਹੇ ਹਨ ਪਰ ਕੁਝ ਹਾਲੇ ਜ਼ਿੰਦਗੀ ਤੇ ਮੌਤ ਵਿਚਾਲੇ ਸੰਘਰਸ਼ ਕਰ ਰਹੇ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ ਹੁਣ ਤੱਕ 69,419 ਜਾਨਾਂ ਲੈ ਚੁੱਕਾ ਹੈ। ਅਮਰੀਕਾ ’ਚ ਹਾਲਾਤ ਕਾਫ਼ੀ ਖ਼ਰਾਬ ਹਨ; ਉੱਥੇ 3.36 ਲੱਖ ਤੋਂ ਵੱਧ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਜਾ ਚੁੱਕੇ ਹਨ ਤੇ ਹੁਣ ਤੱਕ 9,626 ਵਿਅਕਤੀ ਮਾਰੇ ਗਏ ਹਨ।

 

 

ਉੱਧਰ ਸਪੇਨ ’ਚ 1.31 ਲੱਖ ਤੋਂ ਵੱਧ ਵਿਅਕਤੀ ਬੀਮਾਰ ਹਨ ਤੇ 12,641 ਵਿਅਕਤੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਇਟਲੀ ’ਚ 1.28 ਲੱਖ ਤੋਂ ਵੱਧ ਵਿਅਕਤੀ ਬੀਮਾਰ ਹਨ ਤੇ ਇੱਥੇ 15,887 ਜਾਨਾਂ ਜਾ ਚੁੱਕੀਆਂ ਹਨ।

 

 

ਜਰਮਨੀ ’ਚ ਇਹ ਵਾਇਰਸ 1 ਲੱਖ ਤੋਂ ਵਿਅਕਤੀਆਂ ਨੂੰ ਆਪਣੇ ਕਲ਼ਾਵੇ ’ਚ ਲੈ ਚੁੱਕਾ ਹੈ ਤੇ ਹੁਣ ਤੱਕ 1,584 ਵਿਅਕਤੀ ਮਾਰੇ ਜਾ ਚੁੱਕੇ ਹਨ। ਚੀਨ ’ਚ ਇਸ ਵਾਇਰਸ ਨੇ 3,331 ਜਾਨਾਂ ਲਈਆਂ ਹਨ ਤੇ ਉੱਥੇ ਪਿਛਲੇ ਲੰਮੇ ਸਮੇਂ ਤੋਂ ਕੁਝ ਸ਼ਾਂਤੀ ਹੈ। ਨਵੇਂ ਮਾਮਲੇ ਵੀ ਆਉਣੇ ਬੰਦ ਹੋ ਗਏ ਹਨ।

 

 

ਫ਼ਰਾਂਸ ’ਚ 70 ਹਜ਼ਾਰ ਤੋਂ ਵੱਧ ਵਿਅਕਤੀ ਇਸ ਵਾਇਰਸ ਕਾਰਨ ਬੀਮਾਰ ਪਏ ਹਨ ਤੇ 8,078 ਵਿਅਕਤੀ ਮਾਰੇ ਜਾ ਚੁੱਕੇ ਹਨ। ਈਰਾਨ ’ਚ 58,226 ਵਿਅਕਤੀ ਬੀਮਾਰ ਪਏ ਹਨ ਤੇ 3,603 ਵਿਅਕਤੀ ਮਾਰੇ ਜਾ ਚੁੱਕੇ ਹਨ।

 

 

ਇੰਗਲੈਂਡ ’ਚ ਹੁਣ ਤੱਕ 47,806 ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ; ਜਦ ਕਿ 4,932 ਵਿਅਕਤੀ ਆਪਣੀ ਜਾਨ ਤੋਂ ਹੱਥ ਬੈਠੇ ਹਨ। ਸਵਿਟਜ਼ਰਲੈਂਡ ’ਚ 21 ਹਜ਼ਾਰ ਤੋਂ ਵੱਧ ਵਿਅਕਤੀ ਬੀਮਾਰ ਪਏ ਹਨ ਅਤੇ 715 ਵਿਅਕਤੀ ਮਾਰੇ ਜਾ ਚੁੱਕੇ ਹਨ।

 

 

ਕੈਨੇਡਾ ’ਚ 15,494 ਵਿਅਕਤੀ ਕੋਰੋਨਾ ਕਾਰਨ ਬੀਮਾਰ ਹਨ, ਜਦ ਕਿ 280 ਮੌਤਾਂ ਇਸੇ ਵਾਇਰਸ ਕਾਰਨ ਇਸ ਦੇਸ਼ ’ਚ ਹੋ ਚੁੱਕੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona takes 69419 human lives in the World In India 89