ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕੋਰੋਨਾ ਲੈ ਰਿਹੈ ਰੋਜ਼ 8 ਮਨੁੱਖੀ ਜਾਨਾਂ, ਪੰਜਾਬ ’ਚ ਮੌਤ ਦਰ 3–ਗੁਣਾ ਵੱਧ

ਚੰਡੀਗੜ੍ਹ 'ਚ ਕੋਰੋਨਾ–ਲੌਕਡਾਊਨ ਦੌਰਾਨ ਪੁਲਿਸ ਗਸ਼ਤ ਕਰਦੀ ਹੋਈ। ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼

ਭਾਰਤ ’ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ 11 ਮਾਰਚ ਨੂੰ ਕਰਨਾਟਕ ’ਚ ਹੋਈ ਸੀ। ਤਦ ਤੋਂ ਲੈ ਕੇ 11 ਅਪ੍ਰੈਲ ਦੀ ਸ਼ਾਮ ਤੱਕ ਕੋਰੋਨਾ ਵਾਇਰਸ ਦੀ ਛੂਤ ਦੇ 7,500 ਕੇਸ ਦਰਜ ਹੋ ਚੁੱਕੇ ਹਨ ਤੇ 250 ਮੌਤਾਂ ਹੋ ਚੁੱਕੀਆਂ ਹਨ।

 

 

ਇੰਝ ਭਾਰਤ ’ਚ ਕੋਰੋਨਾ ਵਾਇਰਸ ਨਾਲ ਰੋਜ਼ਾਨਾ ਔਸਤਨ ਅੱਠ ਮੌਤਾਂ ਹੋ ਰਹੀਆਂ ਹਨ। ਇਹ ਖ਼ਤਰਨਾਕ ਕੋਰੋਨਾ ਵਾਇਰਸ 8 ਫ਼ੀ ਸਦੀ ਦੀ ਮੌਤ ਦਰ ਨਾਲ ਭਾਰਤ ਦੇ ਲਗਭਗ ਸਾਰੇ ਰਾਜਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ।

 

 

‘ਇੰਡੀਆ ਟੂਡੇ’ ਦੀ ਡਾਟਾ ਇੰਟੈਲੀਜੈਂਸ ਯੂਨਿਟ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ ’ਤੇ ਉਪਲਬਧ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਮੁਤਾਬਕ ਪੰਜਾਬ ’ਚ ਕੋਰੋਨਾ ਮਾਮਲਿਆਂ ਦੀ ਮੌਤ ਦਰ ਰਾਸ਼ਟਰੀ ਔਸਤ ਤੋਂ ਲਗਭਗ ਤਿੰਨ ਗੁਣਾ ਵੱਧ ਹੈ।

 

 

ਭਾਰਤ ’ਚ 11 ਅਪ੍ਰੈਲ ਤੱਕ ਉਪਲਬਧ ਅੰਕੜਿਆਂ ਅਨੁਸਾਰ ਕੋਵਿਡ–19 ਦੇ ਮਾਮਲਿਆਂ ’ਚ ਔਸਤ ਰਾਸ਼ਟਰੀ ਮੌਤ ਦਰ 3.21 ਫ਼ੀ ਸਦੀ ਹੈ। ਭਾਵੇਂ ਕਈ ਰਾਜਾਂ ’ਚ ਇਸ ਦੀ ਮੌਤ ਦਰ ਰਾਸ਼ਟਰੀ ਔਸਤ ਤੋਂ ਤਿੰਨ–ਗੁਣਾ ਵੱਧ ਹੈ।

 

 

ਪੰਜਾਬ ਦੀ 8.33 ਫ਼ੀ ਸਦੀ ਤੇ ਮੱਧ ਪ੍ਰਦੇਸ਼ ਦੀ 7.59 ਫ਼ੀ ਸਦੀ ਹੈ। ਦਿੱਲੀ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਮੌਤ ਦਰ 1.44 ਹੈ। ਕੋਰੋਨਾ ਵਾਇਰਸ ਮਾਮਲਿਆਂ ’ਚ ਮੌਤ ਦਰ ਤੋਂ ਇਸ ਬੀਮਾਰੀ ਦੀ ਗੰਭੀਰਤਾ ਦਾ ਪਤਾ ਚੱਲਦਾ ਹੈ।

 

 

ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਿਹੜੇ ਰਾਜਾਂ ’ਚ ਟੈਸਟ ਜਿੰਨੇ ਜ਼ਿਆਦਾ ਹੋ ਰਹੇ ਹਨ, ਉੱਥੇ ਮੌਤ–ਦਰ ਓਨੀ ਹੀ ਵੱਧ ਹੈ। ਉਦਾਹਰਣ ਵਜੋਂ ਕੋਰੋਨਾ ਮਾਮਲਿਆਂ ਦੇ ਕੁੱਲ 3,461 ਟੈਸਟ ਕੀਤੇ ਤੇ ਇੱਥੇ ਮੌਤ ਦਰ 8.33 ਫ਼ੀ ਸਦੀ ਦਰਜ ਕੀਤੀ ਗਈ।

 

 

ਮੱਧ ਪ੍ਰਦੇਸ਼ ਨੇ 7,049 ਟੈਸਟ ਕੀਤੇ ਤੇ ਪੁਸ਼ਟੀ ਹੋਏ 432 ਮਾਮਲਿਆਂ ਵਿੱਚੋਂ 33 ਮੌਤਾਂ ਦਰਜ ਕੀਤੀਆਂ ਗਈਆਂ।

 

 

ਦਿੱਲੀ ’ਚ 11,061 ਟੈਸਟ ਹੋਏ ਤੇ ਉੱਥੇ 10 ਅਪ੍ਰੈਲ ਤੱਕ 1.44 ਫ਼ੀ ਸਦੀ ਮੌਤਾਂ ਦਰਜ ਕੀਤੀਆਂ ਗਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona taking 8 human lives daily in India Death rate in Punjab 3 times more