ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਕੋਰੋਨਾ ਰੋਜ਼ ਲੈ ਰਿਹੈ ਹਜ਼ਾਰ ਤੋਂ ਵੱਧ ਮਨੁੱਖੀ ਜਾਨਾਂ, 10 ਲੱਖ ਪਾਜ਼ਿਟਿਵ

ਅਮਰੀਕਾ ’ਚ ਕੋਰੋਨਾ ਰੋਜ਼ ਲੈ ਰਿਹੈ ਹਜ਼ਾਰ ਤੋਂ ਵੱਧ ਮਨੁੱਖੀ ਜਾਨਾਂ, 10 ਲੱਖ ਪਾਜ਼ਿਟਿਵ

ਦੁਨੀਆ ਭਰ ’ਚ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਅਮਰੀਕਾ ’ਚ ਕੋਵਿਡ–19 ਕਾਰਨ ਇੱਕੋ ਦਿਨ ਵਿੱਚ 1,330 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੰਕੜਾ ਜੌਨ ਹੌਪਕਿਨਜ਼ ਯੂਨੀਵਰਸਿਟੀ ਟੈਲੀ ਵੱਲੋਂ ਜਾਰੀ ਕੀਤਾ ਗਿਆ ਹੈ।

 

 

ਅਮਰੀਕਾ ’ਚ ਕੋਰੋਨਾ ਵਾਇਰਸ ਹੁਣ ਤੱਕ ਲਗਭਗ ਸਾਢੇ 55 ਹਜ਼ਾਰ ਮਨੁੱਖੀ ਜਾਨਾਂ ਲੈ ਚੁੱਕਿਆ ਹੈ ਤੇ ਹੁਣ ਤੱਕ ਲਗਭਗ 10 ਲੱਖ ਵਿਅਕਤੀ ਕੋਰੋਨਾ–ਪਾਜ਼ਿਟਿਵ ਦਰਜ ਹੋ ਚੁੱਕੇ ਹਨ।

 

 

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪ਼ਪੀਓ ਨੇ ਕਿਹਾ ਕਿ ਅਮਰੀਕਾ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਇਹ ਸਮਝਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਉੱਤਪਤੀ ਚੀਨ ਦੇ ਵੁਹਾਨ ਤੋਂ ਹੋਈ ਹੈ।

 

 

ਉਨ੍ਹਾਂ ਕਿਹਾ ਕਿ ਵਾਇਰਸ ਕਿੱਥੋਂ ਆਇਆ – ਇਹ ਸਮਝਾਉਣ ਦੀ ਜ਼ਿੰਮੇਵਾਰੀ ਚੀਨ ਦੀ ਹੈ। ਉਨ੍ਹਾਂ ਬੇਨ ਸ਼ਪੀਰੋ ਸ਼ੋਅ ’ਚ ਕਿਹਾ ਕਿ ਚੀਨ ਨੂੰ ਦਸੰਬਰ 2019 ’ਚ ਇਸ ਘਾਤਕ ਕਿਸਮ ਦੇ ਵਾਇਰਸ ਬਾਰੇ ਪਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਅਮਰੀਕਾ ’ਚ ਹੋਈਆਂ ਮੌਤਾਂ ਤੇ ਇੱਥੇ ਜਿਸ ਤਰ੍ਹਾਂ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਲਈ ਜ਼ਿੰਮੇਵਾਰ ਧਿਰਾਂ ਦੀ ਜਵਾਬਦੇਹੀ ਤੈਅ ਕਰਨੀ ਹੋਵੇਗੀ।

 

 

ਦੇਸ਼ ’ਚ ਕੋਰੋਨਾ ਵਾਇਰਸ ਫੈਲਣ ਦੀ ਔਸਤ ਦਰ ਭਾਵੇਂ ਲੌਕਡਾਊਨ ਤੋਂ ਬਾਅਦ ਘੱਟ ਹੋਈ ਪਰ ਤਿੰਨ ਰਾਜਾਂ ’ਚ ਵਧਦੇ ਕਹਿਰ ਨੇ ਚਿੰਤਾ ਵਧਾ ਦਿੱਤਾ ਹੈ। ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਦੇ ਹਾਲਾਤ ਚਿੰਤਾਜਨਕ ਹਨ।

 

 

ਭਾਰਤ ’ਚ ਹੁਣ ਤੱਕ ਕੋਰੋਨਾ ਕਰਕੇ 881 ਮੌਤਾਂ ਹੋ ਚੁੱਕੀਆਂ ਹਨ ਤੇ ਹੁਣ ਤੱਕ 27,890 ਵਿਅਕਤੀ ਪਾਜ਼ਿਟਿਵ ਦਰਜ ਹੋ ਚੁੱਕੇ ਹਨ। ਦੇਸ਼ ਦੇ ਦੋ–ਤਿਹਾਈ ਤੋਂ ਵੱਧ ਮਾਮਲੇ ਸਿਰਫ਼ ਇਨ੍ਹਾਂ ਤਿੰਨ ਰਾਜਾਂ ਤੋਂ ਹੀ ਹਨ। ਇਸ ਪੱਖੋਂ ਦਿੱਲੀ ਚੌਥੇ ਅਤੇ ਉੱਤਰ ਪ੍ਰਦੇਸ਼ ਛੇਵੇਂ ਨੰਬਰ ’ਤੇ ਹਨ।

 

 

ਐਤਵਾਰ ਸ਼ਾਮੀਂ ਕੇਂਦਰ ਸਰਕਾਰ ਵੱਲੋਂ ਜਾਰੀ ਕੋਵਿਡ–19 ਬੁਲੇਟਿਨ ਮੁਤਾਬਕ 5,914 ਵਿਅਕਤੀਆਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona taking more than thousand human lives daily in US 10 Lakh Positive