ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਲੋਕਾਂ ਨੂੰ ਸਾਵਧਾਨੀ ਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ

ਕੋਵਿਡ 19 ਸੰਕਟ ਨੂੰ ਪੂਰੇ ਵਿਸ਼ਵ ਲਈ ਇਕ ਚੁਣੌਤੀ ਦੱਸਦੇ ਹੋਏ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਲੋਕਾਂ ਨੂੰ  ਅਪੀਲ ਕੀਤੀ ਕਿ ਇਸ ਸਮੇਂ ਸਾਰੇ ਸਾਵਧਾਨੀ ਵਰਤਨ ਅਤੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸਮਾਜਿਕ ਦੂਰੀ ਬਣਾ ਕੇ 3 ਮਈ, 2020 ਤਕ ਦੇਸ਼ ਵਿਆਪੀ ਲਾਕਡਾਊਲ ਦਾ ਪਾਲਣ ਕਰਨ।

 

ਅੱਜ ਇੱਥੇ ਜਾਰੀ ਬਿਆਨ ਵਿਚ ਸ੍ਰੀ ਚੌਟਾਲਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਉਪਜ ਦਾ ਇਕ-ਇਕ ਦਾਨਾ ਖਰੀਣ ਲਈ ਵਚਨਬੱਧ ਹੈ। ਕਿਸਾਨ ਦੇ ਇਕ-ਇਕ ਦਾਨੇ ਦਾ ਪੈਸਾ ਖਰੀਦ ਦੇ ਨਾਲ ਹੀ ਉਸ ਨੂੰ ਮਿਲੇ ਇਸ ਲਈ ਸਰਕਾਰ ਨੇ ਆੜਤੀਆਂ ਨੂੰ ਉਨਾਂ ਦੇ ਪੁਰਾਣੇ ਬੈਂਕ ਖਾਤਿਆਂ ਨਾਲ ਖਰੀਦ ਦਾ ਭੁਗਤਾਨ ਕਰਨ ਦੀ ਇਜਾਜਤ ਦਿੱਤੀ ਹੈ, ਨਾਲ ਹੀ ਆੜਤੀਆਂ ਨੂੰ ਵੀ ਉਨਾਂ ਦੀ 2.5 ਫੀਸਦੀ ਆੜਤ ਦੀ ਰਕਮ ਨਾਲ-ਨਾਲ ਮਿਲਦਾ ਰਹੇ ਇਸ ਲਈ ਸਰਕਾਰ ਨੇ ਲਗਭਗ 22,000 ਕਰੋੜ ਰੁਪਏ ਕਣਕ ਦੀ ਖਰੀਦ ਦੇ ਭੁਗਤਾਨ ਲਈ ਅਤੇ ਲਗਭਗ 275 ਕਰੋੜ ਰੁਪਏ ਆੜਤ ਲਈ ਰਿਜਰਵ ਰੱਖੇ ਹਨ, ਜਿਵੇਂ ਹੀ ਮੰਡੀਆਂ ਤੋਂ ਕਣਕ ਦੀ ਚੁੱਕਾਈ ਹੁੰਦੀ ਰਹੇਗੀ, ਨਾਲ-ਨਾਲ ਕਿਸਾਨ ਤੇ ਆੜਤ ਦੋਵੇਂ ਦਾ ਭੁਗਤਾਨ ਹੁੰਦਾ ਰਹੇਗਾ। ਉਨਾਂ ਕਿਹਾ ਕਿ ਮੰਡੀਆਂ ਵਿਚ ਮਾਸਕ ਤੇ ਸੈਨੇਟਾਇਜਰ, ਬਾਰਦਾਨ, ਤਿਰਪਾਲ, ਪੱਖਾ, ਝਰਨਾ ਆਦਿ ਦੀ ਵਿਵਸਥਾ ਕੀਤੀ ਹੈ।

 

ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਰਣ ਲਾਕਡਾਊਨ ਦੇ ਬਾਵਜੂਦ ਮੰਡੀਆਂ ਵਿਚ ਸਮਾਜਿਕ ਦੂਰੀ ਬਣਾਏ ਰੱਖ ਕੇ ਸਰਕਾਰ ਨੇ ਨਾ ਸਿਰਫ ਸਰੋਂ ਤੇ ਕਣਕ ਦੀ ਖਰੀਦ ਪ੍ਰਕ੍ਰਿਆ ਸਹੀ ਢੰਗ ਨਾਲ ਸ਼ੁਰੂ ਕੀਤੀ, ਸਗੋਂ ਪੰਜਾਬ ਤੋਂ ਵੱਧ ਕਣਕ ਦੀ ਖਰੀਦ ਕੀਤੀ ਹੈ। ਉਨਾਂ ਕਿਹਾ ਕਿ ਸਰਕਾਰ ਨੇ ਖਰੀਦ ਪ੍ਰਕ੍ਰਿਆ ਨਾਲ ਜੁੜੇ ਸਾਰੇ ਵਿਅਕਤੀਆਂ, ਚਾਹੇ ਉਹ ਕਿਸਾਨ ਹੋਵੇ ਜਾਂ ਆੜਤੀ ਹੋਵੇ, ਮਜਦੂਰ ਹੋਵੇ ਜਾਂ ਖਰੀਦ ਏਜੰਸੀਆਂ ਦੇ ਕਰਮਚਾਰੀ ਹੋਵੇ, ਕੋਵਿਡ 19 ਦੇ ਚਲਦੇ ਇੰਨਾਂ ਸਾਰੀਆਂ ਲਈ 10 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਦੇਣ ਦਾ ਫੈਸਲਾ ਕੀਤਾ ਹੈ।

 

ਉਨਾਂ ਕਿਹਾ ਕਿ ਕੁਝ ਲੋਕ ਆੜਤੀ ਤੇ ਕਿਸਾਨਾਂ ਦੋਵਾਂ ਨੂੰ ਭਰਮਾਉਣ ਦਾ ਕੰਮ ਕਰ ਰਹੇ ਹਨ, ਜੋ ਸਹੀ ਨਹੀਂ ਹੈ। ਇਹ ਸਮਾਂ ਕਿਸੇ ਦੇ ਹੜਤਾਲ 'ਤੇ ਜਾਣ ਦਾ ਸਮਾਂ ਨਹੀਂ ਹੈ, ਸਗੋਂ ਕੋਰੋਨਾ ਦੇ ਵਿਰੁੱਧ ਲੜਾਈ ਮਿਲ ਜੁਲ ਕੇ ਲੜਣਾ ਦਾ ਹੈ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਕਈ ਮੰਡੀਆਂ ਵਿਚ ਜਾਕੇ ਉਨਾਂ ਨੇ ਖੁਦ ਖਰੀਦ ਪ੍ਰਕ੍ਰਿਆ ਦਾ ਜਾਇਜਾ ਲਿਆ ਹੈ। ਇਸ ਦੌਰਾਨ ਉਨਾਂ ਦੀ ਕਿਸਾਨਾਂ, ਆੜਤੀਆਂ ਤੇ ਹੋਰ ਲੋਕਾਂ ਨਾਲ ਗਲਬਾਤ ਕੀਤੀ। ਉਨਾਂ ਕਿਹਾ ਕਿ ਕੋਰੋਨਾ ਲੜਾਈ ਵਿਚ ਕਿਸਾਨਾਂ ਨੇ ਵੱਡਾ ਸ਼ਲਾਘਾਯੋਗ ਕੰਮ ਕੀਤਾ ਹੈ। ਕਿਸਾਨਾਂ ਨੇ ਇਸ ਸਮੇਂ ਦੌਰਾਨ ਨਾ ਤਾਂ ਦੁੱਧ ਦੇ ਅਤੇ ਨਾ ਹੀ ਸਬਜੀਆਂ ਦੀ ਕੀਮਤ ਵੱਧਾਈ।

 

ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਦੇਸ਼ਾਂ ਅਨੁਸਾਰ ਪੜਾਵ ਢੰਗ ਨਾਲ ਸਨਅਤੀ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰਨ ਲਈ ਸਰਕਾਰ ਨੇ ਕੁਝ ਫੈਸਲੇ ਕੀਤੇ ਹਨ। ਇਸ ਲਈ ਬਲਾਕ, ਜਿਲਾ ਤੇ ਰਾਜ ਪੱਧਰ 'ਤੇ ਕਮੇਟੀਆਂ ਗਠਤ ਕੀਤੀ ਗਈ ਹੈ, ਜੋ ਸਨਅਤੀ ਨੂੰ ਫਿਰ ਤੋਂ ਚਲਾਉਣ ਲਈ ਇਜਾਜਤ ਪ੍ਰਦਾਨ ਕਰਨ ਲਈ ਐਥੋਰਾਇਜਡ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus: a warning to people to be careful and keep social distance