ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਸਿਰਫ਼ ਇੱਕ ਹਫ਼ਤੇ ਦੌਰਾਨ ਕੋਰੋਨਾ–ਮਰੀਜ਼ਾਂ ਦੀ ਗਿਣਤੀ 88 ਤੋਂ 258 ਹੋਈ

ਭਾਰਤ ’ਚ ਸਿਰਫ਼ ਇੱਕ ਹਫ਼ਤੇ ਦੌਰਾਨ ਕੋਰੋਨਾ–ਮਰੀਜ਼ਾਂ ਦੀ ਗਿਣਤੀ 88 ਤੋਂ 250 ਹੋਈ

ਭਾਰਤ ’ਚ ਸ਼ੁੱਕਰਵਾਰ ਨੂੰ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ 50 ਮਾਮਲੇ ਸਾਹਮਣੇ ਆ ਗਏ। ਇਹ ਕਿਸੇ ਇੱਕ ਦਿਨ ਵਿੱਚ ਇਸ ਵਾਇਰਸ ਤੋਂ ਪੀੜਤਾਂ ਦੀ ਗਿਣਤੀ ’ਚ ਸਭ ਤੋਂ ਵੱਡਾ ਵਾਧਾ ਹੈ। ਇੰਝ ਦੇਸ਼ ’ਚ ਕੋਰੋਨਾ ਵਾਇਰਸ ਤੋਂ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 258 ਹੋ ਗਈ ਹੈ।

 

 

ਇਸ ਵੇਲੇ ਦੇਸ਼ ’ਚ ਵਾਇਰਸ ਤੋਂ ਸ਼ੱਕੀ–ਪੀੜਤਾਂ ਦੀ ਗਿਣਤੀ 6,700 ਤੋਂ ਵੀ ਵੱਧ ਹੈ। ਸਭ ਤੋਂ ਵੱਧ ਰੋਗੀ ਮਹਾਰਾਸ਼ਟਰ, ਕੇਰਲ, ਉੱਤਰ ਪ੍ਰਦੇਸ਼, ਕਰਨਾਟਕ, ਰਾਜਸਥਾਨ ਤੇ ਦਿੱਲੀ ’ਚ ਆਏ ਹਨ। ਦਿੱਲੀ ’ਚ ਸਕੂਲ–ਕਾਲਜ, ਮੁਲਾਜ਼ਮਾਂ ਦੀ ਗਿਣਤੀ ’ਚ ਕਟੌਤੀ ਤੋਂ ਬਾਅਦ ਸ਼ੁੱਕਰਵਾਰ ਨੂੰ ਮਾੱਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ।

 

 

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬਾਰ–ਕੈਫ਼ੇ, ਸੈਲੂਨ–ਬਿਊਟੀ ਪਾਰਲਰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੇ ਗਏ। ਮਹਾਰਾਸ਼ਟਰ ਨੇ ਪੰਜ ਸ਼ਹਿਰਾਂ ’ਚ ਕੰਮ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

 

 

ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਦੇ ਕੁੱਲ ਮਰੀਜ਼ਾਂ ਵਿੱਚੋਂ 23 ਹੁਣ ਤੱਕ ਠੀਕ ਵੀ ਹੋ ਚੁੱਕੇ ਹਨ ਤੇ ਇਹ ਵਾਇਰਸ ਹੁਣ ਤੱਕ ਦੇਸ਼ ਵਿੱਚ ਚਾਰ ਵਿਅਕਤੀਆਂ ਦੀਆਂ ਜਾਨਾਂ ਵੀ ਲੈ ਚੁੱਕਾ ਹੈ।

 

 

ਜੈਪੁਰ ’ਚ ਵੀ ਇਟਲੀ ਦੇ ਇੱਕ ਨਾਗਰਿਕ ਦੀ ਮੌਤ ਹੋਈ ਹੈ ਪਰ ਤੰਦਰੁਸਤ ਹੋਣ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ। ਦਿੱਲੀ ’ਚ ਹਾਲੇ ਤੱਕ ਇੱਕ ਵਿਦੇਸ਼ੀ ਸਮੇਤ 17 ਵਿਅਕਤੀ ਇਸ ਛੂਤ ਤੋਂ ਪੀੜਤ ਹਨ।

 

 

ਪੰਜਾਬ ’ਚ ਹੁਣ ਤੱਕ ਕੋਰੋਨਾ ਤੋਂ ਪੀੜਤਾਂ ਦੇ ਦੋ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ’ਚ ਇੱਕ ਮਰੀਜ਼ ਕੋਰੋਨਾ ਤੋਂ ਪੀੜਤ ਪਾਇਆ ਗਿਆ ਹੈ।

 

 

ਉੱਤਰ ਪ੍ਰਦੇਸ਼ ’ਚ ਇੱਕ ਵਿਦੇਸ਼ੀ ਸਮੇਤ 23 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ’ਚ ਤਿੰਨ ਵਿਦੇਸ਼ੀਆਂ ਸਮੇਤ ਇਸ ਛੂਤ ਤੋਂ ਗ੍ਰਸਤ ਮਾਮਲੇ 52 ਹੋ ਗਏ ਹਨ। ਕੇਰਲ ’ਚ 28 ਮਾਮਲੇ ਦਰਜ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus affected count goes 250 from 88 within a week