ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰੀਰ ਅੰਦਰ 37 ਦਿਨਾਂ ਤੱਕ ਜ਼ਿੰਦਾ ਰਹਿ ਸਕਦੈ ਕੋਰੋਨਾ ਵਾਇਰਸ : ਰਿਪੋਰਟ

ਕੋਰੋਨਾ ਵਾਇਰਸ ਪੀੜਤ ਵਿਅਕਤੀ ਦੇ ਸਰੀਰ 'ਚ 37 ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ। ਲਾਂਸੇਟ 'ਚ ਪ੍ਰਕਾਸ਼ਤ ਇੱਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਇਹ ਅਧਿਐਨ ਚੀਨ 'ਚ ਲਗਭਗ 800 ਪੀੜਤ ਲੋਕਾਂ 'ਤੇ ਕੀਤੇ ਅਧਿਐਨਾਂ 'ਤੇ ਅਧਾਰਤ ਹੈ। ਇਸ ਦਾ ਮਤਲਬ ਇਹ ਹੈ ਕਿ ਬਿਮਾਰੀ ਨੂੰ ਠੀਕ ਹੋਣ 'ਚ 37 ਦਿਨ ਲੱਗ ਸਕਦੇ ਹਨ।
 

ਅਧਿਐਨ ਦੇ ਅਨੁਸਾਰ ਵਾਇਰਸ ਨਾਲ ਪੀੜਤ ਰਹਿਣ ਦੀ ਘੱਟੋ-ਘੱਟ ਮਿਆਦ 8 ਦਿਨ ਦਰਜ ਕੀਤੀ ਗਈ, ਪਰ ਇਹ ਬਹੁਤ ਘੱਟ ਲੋਕਾਂ 'ਚ ਪਾਈ ਗਈ। ਇਸੇ ਤਰ੍ਹਾਂ ਵੱਧ ਤੋਂ ਵੱਧ ਮਿਆਦ 37 ਦਿਨ ਦਰਜ ਕੀਤੀ ਗਈ ਹੈ। ਇਹ ਵਾਇਰਸ ਕਿਸੇ ਪੀੜਤ ਵਿਅਕਤੀ ਦੀ ਸਾਹ ਨਲੀ 'ਚ ਮੌਜੂਦ ਰਹਿੰਦਾ ਹੈ।
 

ਖੋਜਕਰਤਾਵਾਂ ਨੇ ਦੱਸਿਆ ਕਿ 171 ਸਿਹਤਮੰਦ ਹੋ ਚੁੱਕੇ ਲੋਕਾਂ 'ਤੇ ਕੀਤੇ ਅਧਿਐਨ ਦੇ ਅਧਾਰ 'ਤੇ ਤੈਅ ਕੀਤਾ ਗਿਆ ਹੈ ਕਿ ਵਾਇਰਸ ਦੇ ਸਰੀਰ 'ਚ ਜ਼ਿੰਦਾ (ਐਕਟਿਵ) ਰਹਿਣ ਦੀ ਮਿਆਦ ਔਸਤਨ 20 ਦਿਨ ਹੈ। ਅਧਿਐਨ 'ਚ ਕਈ ਮਰੀਜ਼ਾਂ ਦੇ ਅੰਕੜੇ ਇਕੱਤਰ ਕੀਤੇ ਗਏ। ਇਹ ਪਾਇਆ ਗਿਆ ਕਿ ਜਿਨ੍ਹਾਂ 29 ਮਰੀਜ਼ਾਂ ਨੂੰ ਇਲਾਜ ਦੌਰਾਨ ਐਚਆਈਵੀ/ਏਡਜ਼ ਰੋਕੂ ਦਵਾਈਆਂ ਲੋਪੀਨਾਵੀਰ ਅਤੇ ਰੀਟੋਨਾਵੀਰ ਦਿੱਤੀ ਗਈ, ਉਹ ਸਿਰਫ਼ 14 ਦਿਨ 'ਚ ਠੀਕ ਹੋ ਗਏ। ਮਤਲਬ ਇਸ ਨਾਲ ਉਨ੍ਹਾਂ 'ਚ ਵਾਇਰਸ ਦਾ ਪ੍ਰਭਾਵ ਛੇਤੀ ਖਤਮ ਹੋ ਗਿਆ।
 

ਇਸ ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਕਿ ਗੰਭੀਰ ਰੂਪ ਨਾਲ ਪੀੜਤ ਜਿਨ੍ਹਾਂ 32 ਮਰੀਜ਼ਾਂ ਦੇ ਅੰਕੜੇ ਇਕੱਤਰ ਕੀਤੇ ਗਏ ਹਨ, ਉਹ ਬਹੁਤ ਹੈਰਾਨ ਕਰਨ ਵਾਲੇ ਹਨ। ਇਨ੍ਹਾਂ 32 ਮਰੀਜ਼ਾਂ ਨੂੰ ਮਕੈਨੀਕਲ ਵੈਂਟੀਲੇਟਰਾਂ 'ਤੇ ਰੱਖਿਆ ਗਿਆ ਸੀ ਅਤੇ 31 (97%) ਦੀ ਮੌਤ ਹੋ ਗਈ।
 

ਲੱਛਣ ਵਿਖਾਈ ਦੇਣ 'ਚ 11 ਦਿਨ ਲੱਗ ਸਕਦੇ ਹਨ :
ਜੋਨ ਹੌਪਕਿੰਸ ਯੂਨੀਵਰਸਿਟੀ ਦੁਆਰਾ ਕੀਤੇ ਗਏ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਵਾਇਰਸ ਸ਼ੁਰੂ ਹੋਣ ਦੀ ਔਸਤ ਮਿਆਦ 5.1 ਦਿਨ ਹੈ। ਜੇ ਕਿਸੇ ਵਿਅਕਤੀ ਨੂੰ ਵਾਇਰਸ ਹੁੰਦਾ ਹੈ ਤਾਂ ਇਸ ਦੇ ਲੱਛਣ ਵਿਖਾਈ ਦੇਣ 'ਚ 11.5 ਦਿਨ ਲੱਗ ਸਕਦੇ ਹਨ। ਹਾਲੇ ਤਕ ਪਹਿਲੇ 14 ਦਿਨ ਵਾਇਰਸ ਦੇ ਲੱਛਣ ਵਿਖਾਈ ਦੇਣ ਦੀ ਮਿਆਦ ਮੰਨੀ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus can remain active in the body for 37 days claims report