ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਚੀਨੀ ਰਾਸ਼ਟਰਪਤੀ ਵਿਰੁੱਧ UP ’ਚ FIR

ਸ਼ੀ ਜਿਨਪਿੰਗ (ਖੱਬੇ) ਅਤੇ ਸੁਧੀਰ ਕੁਮਾਰ ਓਝਾ

ਇਸ ਵੇਲੇ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਦਾ ਕਹਿਰ ਫੈਲਿਆ ਹੋਇਆ ਹੈ। ਪੂਰੀ ਦੁਨੀਆ ’ਚ ਇਸ ਵਾਇਰਸ ਕਾਰਨ ਹੁਣ ਤੰਕ 7,007 ਮਨੁੱਖੀ ਜਾਨਾਂ ਜਾ ਚੁੱਕੀਆਂ ਹਨ। ਇਹ ਵਾਇਰਸ ਚੀਨ ਤੋਂ ਸਾਰੀ ਦੁਨੀਆ ਤੱਕ ਫੈਲਿਆ ਹੈ। ਚੀਨ ਤੋਂ ਇਹ ਅਜੀਬ ਮਹਾਂਮਾਰੀ ਫੈਲਣ ਕਾਰਨ ਕੁਝ ਲੋਕਾਂ ’ਚ ਉੱਥੋਂ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਤੀ ਰੋਹ ਪਾਇਆ ਜਾ ਰਿਹਾ ਹੈ।

 

 

ਸ੍ਰੀ ਜਿਨਪਿੰਗ ਵਿਰੁੱਧ ਉੱਤਰ ਪ੍ਰਦੇਸ਼ ’ਚ ਮੁਜ਼ੱਫ਼ਰਾਬਾਦ ਇੱਕ ਵਕੀਲ ਨੇ ਐੱਫ਼ਆਈਆਰ ਦਾਇਰ ਕਰਵਾਈ ਹੈ ।

 

 

ਉੱਤਰ ਪ੍ਰਦੇਸ਼ ’ਚ ਮੁਜ਼ੱਫ਼ਰਪੁਰ ਦੇ ਵਕੀਲ ਸੁਧੀਰ ਕੁਮਾਰ ਓਝਾ ਨੇ ਕੱਲ੍ਹ ਸੋਮਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਭਾਰਤ ’ਚ ਚੀਨ ਦੇ ਸਫ਼ੀਰ (ਰਾਜਦੂਤ) ਸੰਨ ਵੀਡੌਂਗ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਵਕੀਲ ਸ੍ਰੀ ਓਝਾ ਦਾ ਦੋਸ਼ ਹੈ ਕਿ ਉਨ੍ਹਾਂ ਨੇ ਅਸਲ ’ਚ ਕੋਰੋਨਾ ਵਾਇਰਸ ਫੈਲਾਉਣ ਦੀ ਅਪਰਾਧਕ ਸਾਜ਼ਿਸ਼ ਰਚੀ ਹੈ।

 

 

ਬਾਅਦ ’ਚ ਇਹ ਮਾਮਲਾ ਐੱਸਡੀਜੇਐੱਮ (ਪੱਛਮੀ) ਦੀ ਅਦਾਲਤ ’ਚ ਭੇਜ ਦਿੱਤਾ ਗਿਆ; ਜਿੱਥੇ ਇਸ ਮਾਮਲੇ ਦੀ ਅਗਲੇਰੀ ਸੁਣਵਾਈ ਲਈ ਹੁਣ 24 ਮਾਰਚ ਦੀ ਤਰੀਕ ਤੈਅ ਕੀਤੀ ਗਈ ਹੈ। ਵਕੀਲ ਓਝਾ ਦਾ ਕਹਿਣਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਭਾਰਤ ’ਚ ਸੈਂਕੜੇ ਲੋਕਾਂ ਦੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋਣ ਦੀ ਗੱਲ ਕੀਤੀ ਹੈ

 

 

ਸ੍ਰੀ ਓਝਾ ਮੁਤਾਬਕ ਕੋਰੋਨਾ ਵਾਇਰਸ ਦਸੰਬਰ 2019 ’ਚ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਹੈ ਤੇ ਹੁਣ ਤੱਕ ਇਹ ਹਜ਼ਾਰਾਂ ਜਾਨਾਂ ਲੈ ਚੁੱਕਾ ਹੈ। ਭਾਰਤ ’ਚ ਵੀ ਦੋ ਵਿਅਕਤੀ ਇਸ ਕਰਕੇ ਹੀ ਮਾਰੇ ਜਾ ਚੁੱਕੇ ਹਨ।

 

 

ਭਾਰਤ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੱਦਾਖ, ਓੜੀਸ਼ਾ, ਜੰਮੂ–ਕਸ਼ਮੀਰ ’ਚ ਇੱਕ–ਇੱਕ ਤੇ ਕਰਨਾਟਕ ’ਚ ਕੋਰੋਨਾ ਦੇ ਦੋ ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ’ਚ ਇਸ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 126 ਤੱਕ ਪੁੱਜ ਗਈ ਹੈ। ਕਰਨਾਟਕ ’ਚ ਦੋ ਨਵੇਂ ਮਰੀਜ਼ਾਂ ਦੀ ਪੁਸ਼ਟੀ ਦੇਰ ਰਾਤੀਂ ਹੋਈ ਹੈ।

 

 

ਮਹਾਰਾਸ਼ਟਰ ’ਚ ਹੁਦ ਤੱਕ ਸਭ ਤੋਂ ਵੱਧ 39 ਕੇਸ ਸਾਹਮਣੇ ਆਏ ਹਨ। ਕੱਲ੍ਹ ਸੋਮਵਾਰ ਨੂੰ ਤਿੰਨ ਸਾਲਾਂ ਦੀ ਇੱਕ ਬੱਚੀ ਦਾ ਕੋਰੋਨਾ ਟੈਸਟ ਵੀ ਪਾਜ਼ਿਟਿਵ ਪਾਇਆ ਗਿਆ ਹੈ। ਬੱਚੀ ਦੇ ਮਾਤਾ–ਪਿਤਾ ਵੀ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹਨ।

 

 

ਇਸ ਦੌਰਾਨ ਮੁੰਬਈ ’ਚ ਸਿੱਧੀ ਵਿਨਾਇਕ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਪੰਜ ਵੱਧ ਜੋਖਮ ਵਾਲੇ ਖੇਤਰਾਂ ਤੋਂ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਯਾਤਰਾ–ਪਾਬੰਦੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ। ਯੂਰੋਪੀਅਨ ਯੂਨੀਅਨ, ਤੁਰਕੀ ਤੇ ਇੰਗਲੈਂਡ ਤੋਂ ਆਉਣ ਵਾਲੇ ਯਾਤਰੀਆਂ ਉੱਤੇ 18 ਮਾਰਚ ਤੋਂ ਅਗਲੇ ਹੁਕਮਾਂ ਤੱਕ ਰੋਕ ਲਾਈ ਗਈ ਹੈ।

 

 

ਸਿਹਤ ਮੰਤਰਾਲੇ ਦੇ ਅਫ਼ਸਰਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 13 ਵਿਅਕਤੀਆਂ ਦੇ ਠੀਕ ਹੋਣ ਉੱਤੇ ਹਸਪਤਾਲ ’ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ; ਜਦ ਕਿ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਪੂਰਬੀ ਸੂਬੇ ਓੜੀਸ਼ਾ ’ਚ ਕੋਰੋਨਾ ਦੀ ਛੂ਼ਤ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ।

 

 

ਕੇਂਦਰੀ ਸਿਹਤ ਮੰਤਰਾਲੇ ਨੇ ਮਹਾਰਾਸ਼ਟਰ ’ਚ ਬੀਤੇ ਦਿਨ ਆਏ ਨਵੇਂ ਮਾਮਲਿਆਂ ਨੂੰ ਤੁਰੰਤ ਕੁੱਲ ਮਾਮਲਿਆਂ ਵਿੱਚ ਸ਼ਾਮਲ ਨਹੀਂ ਕੀਤਾ ਹੈ। ਕੇਰਲ ਦੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੇ 23 ਦੇ ਮੁਕਾਬਲੇ ਰਾਜ ਵਿੱਚ 24 ਮਾਮਲੇ ਹੋਣ ਬਾਰੇ ਜਾਣਕਾਰੀ ਦਿੱਤੀ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੇ 15 ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

 

 

ਪੂਰੀ ਦੁਨੀਆ ਦੇ 135 ਦੇਸ਼ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਹੁਣ ਤੱਕ ਦੁਨੀਆ ਵਿੱਚ 7,007 ਵਿਅਕਤੀ ਮਾਰੇ ਜਾ ਚੁੱਕੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus China President booked in UP and Bihar