ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਕੋਰੋਨਾ ਦੀ ਰੋਕਥਾਮ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ ਗਈ ਕੌਮੀ ਪੱਧਰ ਦੇ ਲਾਕਡਾਊਨ ਦੇ ਸਮੇਂ ਦੀ ਪਾਲਣਾ ਵਿਚ ਹਰਿਆਣਾ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਚਾਹੇ ਉਹ ਪ੍ਰਵਾਸੀ ਮਜਦੂਰ ਹੋਣ, ਗਰੀਬ ਪਰਿਵਾਰ ਹੋਣ, ਕਿਸਾਨ ਹੋਣ, ਸਰਕਾਰੀ ਕਰਮਚਾਰੀ ਤੇ ਵਪਾਰੀ ਹੋਣ ਜਾਂ ਹੋਰ ਪ੍ਰਬੁੱਧ ਵਿਅਕਤੀਆਂ, ਸਾਰਿਆਂ ਦੇ ਬਚਾਅ ਲਈ ਹੁਣ ਤਕ ਸਮੂਚੇ ਕਦਮ ਚੁੱਕੇ ਹਨ। ਇਸ ਮਹਾਮਾਰੀ ਤੋਂ ਬਚਾਅ ਦਾ ਸਵੈ ਨੂੰ ਕੁਆਰਨਟਾਇਨ ਵਿਚ ਰੱਖਣ ਤੇ ਸੋਸ਼ਲ ਡਿਸਟੈਂਸਿੰਗ ਬਣਾਏੇ ਰੱਖਣਾ ਹੀ ਸਿਰਫ ਇਕ ਉਪਾਅ ਹੈ।
ਮੁੱਖ ਮੰਤਰੀ ਅੱਜ ਇੱਥੇ ਕੋਰੋਨਾ ਵਾਇਰਸ ਦੇ ਸਬੰਧ ਵਿਚ ਚੁੱਕੇ ਗਏ ਕਦਮਾਂ ਦੇ ਬਾਰੇ ਜਾਣਕਾਰੀ ਦੇਣ ਲਈ ਟੈਲੀਵਿਜਨ ਰਾਹੀਂ ਸੂਬਾ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਘਰ ਵਿਚ ਇਕੱਲੇ ਵਿਚ ਰਹਿ ਕੇ ਆਪਣੀ ਰੋਜਮਰਾ ਨੂੰ ਇਸ ਢੰਗ ਨਾਲ ਅਰੈਂਜ ਕਰਣ ਕਿ ਸਾਡਾ ਮਨ ਅਨੁਸਾ੪ਨ ਵਿਚ ਰਹਿ ਕੇ ਆਉਣ ਵਾਲੀ 14 ਅਪ੍ਰੈਲ ਤਕ ਲਾਕਡਾਊਨ ਨੂੰ ਸਫਲ ਬਣਾ ਕੇ ਦੇਸ਼ ਦੇ ਸਾਹਮਣੇ ਇਕ ਉਦਾਹਰਣ ਪੇ੪ ਕਰਣ, ਜਿਵੇਂ ਕਿ 22 ਮਾਰਚ ਨੂੰ ਜਨਤਾ ਕਰਫਿਊ ਦੌਰਾਨ ਹਰਿਆਣਾ ਦੀ ਜਨਤਾ ਨੇ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਲਾਕਡਾਊਨ ਸਮੇਂ ਦੋਰਾਨ ਪਿਛਲੇ ਦਿਨਾਂ ਤੋਂ ਲੋਕ ਆਪਣੇ ਘਰਾਂ ਵਿਚ ਹੀ ਰਹਿ ਕੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹਨ, ਅਜਿਹੇ ਸਾਰੇ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾਂ ਕਿ ਉਹ ਘਰਾਂ ਵਿਚ ਰਹਿ ਕੇ ਆਪਣੇ ਮਨ ਤੇ ਕਿਸੇ ਤਰ੍ਹਾ ਦੀ ਮੁਸ਼ਕਲ ਦਾ ਤਜਰਬਾ ਨਾ ਹੋਣ ਦੇਣ ਸਗੋ ਇਸ ਸਮੇਂ ਦੀ ਸਹੀ ਵਰਤੋ ਕਰਨ।
LIVE : Addressing the people. #IndiaFightsCorona https://t.co/soUkLxuJcA
— Manohar Lal (@mlkhattar) March 31, 2020
.