ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਨੇ ਲਾਕਡਾਊਨ ਦੌਰਾਨ ਯੋਗ ਵਿਵਸਥਾ ਬਣਾਏ ਰੱਖਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ। ਉਨਾਂ ਕਿਹਾ ਕਿ ਸੂਬੇ ਵਿਚ ਲਾਕਡਾਊਨ ਦੌਰਾਨ ਸਰਕਾਰ ਵੱਲੋਂ ਆਮ ਵੰਡ ਪ੍ਰਣਾਲੀ ਨਾਲ ਜੁੜੀ ਸਹੂਲਤਾਂ ਨੂੰ ਸਹੀ ਕੀਤਾ ਗਿਆ ਹੈ ਅਤੇ ਸਾਰੇ ਤਰਾਂ ਦੀ ਲੋਂੜਾਂ ਦੀ ਚੀਜਾਂ ਲੋਕਾਂ ਨੂੰ ਮਹੁੱਇਆ ਕਰਵਾਈ ਜਾ ਰਹੀ ਹੈ। ਇਸ ਦੇ ਨਾਲ-ਨਾਲ ਆਮ ਜਨਤਾ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਵਿਵਸਥਾ ਨੂੰ ਬਣਾਏ ਰੱਖਣ ਵਿਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਰਾਜਪਾਲ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੇਘਰ, ਦਿਹਾੜੀਦਾਰ ਮਜਦੂਰ, ਰੇਹੜੀ-ਫੜੀ ਵਾਲੇ, ਭਿਖਾਰੀ ਅਤੇ ਹੋਰ ਲੋਂੜਮੰਦ ਲੋਕਾਂ ਕੋਲ ਖਾਣਾ ਬਣਾ ਕੇ ਪਹੁੰਚਾਉਣਾ ਯਕੀਨੀ ਕਰਨ। ਇਸ ਦੇ ਨਾਲ-ਨਾਲ ਜਿੱਥੇ ਵੀ ਜ਼ਰੂਰੀ ਹੋਵੇ ਉੱਥੇ ਸੁਕਾ ਰਾਸ਼ਨ ਪਹੁੰਚਾਉਣ। ਇਸ ਲਈ ਰੈਡਕਾਰਡ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਜਿਲਾ ਪ੍ਰਸ਼ਾਸਨ ਨਾਲ ਤਾਲਮੇਲ ਸਥਾਪਿਤ ਕਰਕੇ ਲੋਕਾਂ ਨੂੰ ਖਾਣ ਨਾਲ ਸਬੰਧਤ ਹਰ ਸੰਭਵ ਮਦਦ ਮਹੁੱਇਆ ਕਰਵਾਉਣ। ਰੈਡਕਾਰਡ ਦੇ ਅਧਿਕਾਰੀ ਇਹ ਯਕੀਨੀ ਕਰਨ ਕਿ ਕੋਈ ਵੀ ਗਰੀਬ ਵਿਅਕਤੀ ਖਾਣ-ਪੀਣ ਦੀ ਚੀਜਾਂ ਤੇ ਦਵਾਈ ਆਦਿ ਤੋਂ ਵਾਂਝਾ ਨਾ ਰਹੇ।
ਸ੍ਰੀ ਆਰਿਆ ਨੇ ਕਿਹਾ ਕਿ ਸਾਰੇ ਅਧਿਕਾਰੀ ਤੇ ਆਮ ਜਨਤਾ ਵੰਡ ਪ੍ਰਣਾਲੀ ਦੀ ਵਿਵਸਥਾ ਬਣਾਏ ਰੱਖਣ ਦੇ ਨਾਲ-ਨਾਲ ਸੋਸ਼ਲ ਡਿਸਟੇਂਸਿੰਗ ਦਾ ਪਾਲਣ ਜ਼ਰੂਰ ਕਰਨ। ਉਨਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਕਿ 21 ਦਿਨਾਂ ਤਕ ਲਾਕਡਾਊਨ ਦੀ ਸਥਿਤੀ ਵਿਚ ਲੋਕ ਬਿਲਕੁਲ ਵੀ ਘਰਾਂ ਤੋਂ ਬਾਹਰ ਨਾ ਨਿਕਲਣ।
ਉਨਾਂ ਕਿਹਾ ਕਿ ਸਾਰੇ ਲੋਕ ਪ੍ਰਧਾਨ ਮੰਤਰੀ ਵੱਲੋਂ ਕੋ-ਰੋ-ਨਾ - ਕੋਈ ਵੀ, ਰੋਡ 'ਤੇ, ਨਾ ਨਿਕਲੇ ਦੇ ਸਿਧਾਂਤ ਦੀ ਪਾਲਣ ਕਰਨ ਤਾਂ ਜੋ ਕੋਰੋਨਾ ਦੇ ਖਿਲਾਫ ਜੰਗ ਵਿਚ ਦੇਸ਼ ਜੇਤੂ ਹੋਵੇ।