ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਕੋਰੋਨਾ ਵਾਇਰਸ ਨੂੰ ਲੈ ਕੇ ਹਰਿਆਣਾ ਦੇ CM ਮਨੋਹਰ ਲਾਲ ਦੀ ਜਨਤਕ ਅਪੀਲ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸੂਬਾ ਵਾਸੀਆਂ ਤੋਂ ਅਪੀਲ ਕੀਤੀ ਕਿ ਇਸ ਵਾਇਰਸ ਤੋਂ ਡਰਣ ਜਾਂ ਘਬਰਾਉਣ ਦੀ ਲੋਂੜ ਨਹੀਂ ਹੈ। ਇਸ ਵਾਇਰਸ ਤੋਂ ਬਚਾਉਣ ਲਈ ਸਫਾਈ 'ਤੇ ਧਿਆਨ ਰੱਖਣ, ਖੰਘਦੇ ਤੇ ਛਿਕਦੇ ਸਮੇਂ ਮੂੰਹ ਤੇ ਨੱਕ 'ਤੇ ਰੁਮਾਲ ਰੱਖਣ। ਹੱਥਾਂ ਨੂੰ ਸਾਬਨ ਨਾਲ ਵਾਰ-ਵਾਰ ਧੋਣ ਅਤੇ ਭੀੜ ਵਾਲੀ ਥਾਂਵਾਂ 'ਤੇ ਜਾਣ ਤੋਂ ਬਚਣ, ਜੇਕਰ ਜਾਣਾ ਵੀ ਤਾਂ ਮਾਸਕ ਪਾ ਕੇ ਜਾਣ।

 

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜਾਣਦੇ ਹਾਂ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਸ ਨੂੰ ਮਹਾਮਾਰੀ ਐਲਾਨਿਆ ਹੈ। ਭਾਰਤ ਵਿਚ ਵੀ ਇਹ ਆ ਚੁੱਕੀ ਹੈ। ਆਪ ਜੀ ਤੋਂ ਅਪੀਲ ਹੈ ਕਿ ਇਸ ਵਾਇਰਸ ਤੋਂ ਨਾ ਤਾਂ ਡਰੋਂ, ਨਾ ਹੀ ਘਬਰਾਉਣ। ਜੇਕਰ ਕਿਸੇ ਨੂੰ ਜੁਕਾਮ, ਬੁਖਾਰ ਜਾਂ ਸਾਂਹ ਲੈਣ ਵਿਚ ਤਕਲੀਫ, ਨੱਕ ਵਹਿਣ ਅਤੇ ਗਲੇ ਵਿਚ ਖਰਾਸ਼ ਦੀ ਸਮੱਸਿਆ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਜਾ ਕੇ ਜਾਂਚ ਕਰਵਾਉਣ। ਉਨਾਂ ਦਸਿਆ ਕਿ ਸਰਕਾਰ ਨੇ ਕਿਸੇ ਵੀ ਨਿੱਜੀ ਲੈਬ ਨੂੰ ਇਕ ਵਾਇਰਸ ਦੀ ਜਾਂਚ ਲਈ ਐਥੋਰਾਇਜਡ ਨਹੀਂ ਕੀਤਾ ਹੈ।

 

ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਵਿਚ ਅਜੇ ਤਕ ਕੋਰੋਨਾ ਵਾਇਰਸ ਨਾਲ ਪੀੜਿਤ ਕੋਈ ਮਰੀਜ ਨਹੀਂ ਹੈ। ਲੇਕਿਨ ਵਿਦੇਸ਼ ਤੋਂ ਵਾਪਿਸ ਆਏ ਕੁਝ ਵਿਅਕਤੀਆਂ ਨੂੰ ਨਿਗਰਾਨੀ ਵਿਚ ਜ਼ਰੂਰ ਰੱਖਿਆ ਗਿਆ ਹੈ ਅਤੇ ਅਜੇ ਤਕ ਉਨਾਂ ਵਿਚ ਵੀ ਕਿਸੇ ਵੀ ਤਰਾਂ ਨਾਲ ਵਾਇਰਸ ਦਾ ਅਸਰ ਨਹੀਂ ਪਾਇਆ ਗਿਆ ਹੈ। ਇਸ ਵਾਇਰਸ ਨਾਲ ਬਚਾਓ ਦੀ ਜਾਣਕਾਰੀ ਨਾ ਹੋਣ ਨਾਲ ਇਹ ਵਾਇਰਸ ਫੈਲ ਸਕਦਾ ਹੈ। 

 

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਵਾਸੀ ਇੰਨਾਂ ਨੰਬਰਾਂ 'ਤੇ ਫੋਨ ਕਰਕੇ ਕੋਰੋਨਾ ਵਾਇਰਸ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸੂਬੇ ਚ ਹੈਲਪਲਾਇਨ ਡੈਸਕ ਸਥਾਪਿਤ ਕੀਤਾ ਹੈ, ਜਿਸ ਦਾ ਨੰਬਰ 85588-93911 ਹੈ। ਇਸ ਤੋਂ ਇਲਾਵਾ, ਜਿਲਾ ਪੱਧਰ 'ਤੇ ਵੀ ਹੈਲਪਲਾਇਨ ਨੰਬਰ 108 ਸਥਾਪਿਤ ਕੀਤਾ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸੂਬਾ ਵਾਸੀਆਂ ਨੂੰ ਭਰੋਸਾ ਦਿਵਾਉਦਾ ਹਾਂ ਕਿ ਇਸ ਵਾਇਰਸ ਨਾਲ ਨਿਪਟਨ ਦੇ ਸਾਰੇ ਇੰਤਜਾਮ ਕੀਤੇ ਗਏ ਹਨ ਅਤੇ ਸੂਬਾ ਵਾਸੀਆਂ ਦੀ ਸਿਹਤ ਦੀ ਰੱਖਿਆ ਲਈ ਵਚਨਬੱਧ ਹਾਂ।

 

 

 

 

 

.
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus: Haryana CM Manohar Lal s public appeal