ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ ਜਿਹੜੇ ਲੋਕ ਜਾਂ ਤਾਂ ਵਿਦੇਸ਼ ਤੋਂ ਆਏ ਹਨ ਜਾਂ ਇੱਕ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਏ ਹਨ, ਨੂੰ ਸਰਕਾਰ ਤੋਂ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 14 ਦਿਨਾਂ ਦੇ ਇਕਾਂਤ ਵਾਸ ਵਿੱਚ ਰਹਿਣ ਦਾ ਸਖ਼ਤ ਨਿਰਦੇਸ਼ ਦਿੱਤਾ ਹੈ।
ਘਰ ਵਿੱਚ ਕੁਆਰੰਟਾਇਨ ਨੂੰ ਹਰ ਘੰਟੇ ਭੇਜਣੀ ਹੋਵੇਗੀ ਸੈਲਫੀ
ਇਹ ਪੱਕਾ ਕਰਨ ਲਈ ਕਿ ਜਿਹੜੇ ਲੋਕ ਘਰਾਂ ਵਿੱਚ ਕੁਆਰੰਟਾਇਨ ਹੈ ਉਹ ਉਨ੍ਹਾਂ ਨਿਯਮਾਂ ਦਾ ਪਾਲਣ ਕਰ ਰਹੇ ਹਨ ਜਾਂ ਨਹੀਂ ਇਸ ਲਈ ਕਰਨਾਟਕ ਸਰਕਾਰ ਵੱਲੋਂ ਜਿਹੇ ਲੋਕਾਂ ਨੂੰ ਹਰ ਘੰਟੇ ਆਪਣੇ ਤਸਵੀਰ ਵਾਸਟਐਪ ਉੱਤੇ ਸਾਂਝਾ ਕਰਨ ਨੂੰ ਕਿਹਾ ਗਿਆ ਹੈ।
ਯਾਨੀ ਕਿ ਇਸ ਵਿੱਚ ਸੌਣ ਦੇ ਸਮੇਂ ਰਾਤ ਦੇ 10 ਵਜੇ ਤੋਂ ਸਵੇਰੇ 7 ਵਜੇ ਤੱਕ ਦੇ ਸਮੇਂ ਨੂੰ ਛੱਡ ਹਰ ਘੰਟੇ ਤਸਵੀਰ ਇਕਾਂਤਵਾਸ ਦੌਰਾਨ ਸਾਂਝਾ ਕਰਨ ਨੂੰ ਕਿਹਾ ਗਿਆ ਹੈ। ਜਿਸ ਨੇ ਜਿਹਾ ਨਹੀਂ ਕੀਤਾ ਤਾਂ ਉਸ ਨੂੰ ਸਰਕਾਰ ਵੱਲੋਂ ਬਣਾਏ ਗਏ ਇਕਾਂਤ ਵਾਸ ਵਿੱਚ ਭੇਜ ਦਿੱਤਾ ਜਾਵੇਗਾ।
ਸੈਲਫੀ ਨਹੀਂ ਭੇਜਣ 'ਤੇ ਵੱਡੇ ਕੁਆਰੰਟਾਇਨ ਸੈਂਟਰ 'ਚ ਕੀਤਾ ਜਾਵੇਗਾ ਸ਼ਿਫਟ
ਕਰਨਾਟਕ ਸਰਕਾਰ ਵੱਲੋਂ ਜਾਰੀ ਕੀਤੇ ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸੈਲਫੀ ਜਾਂ ਫੋਟੋ ਨੂੰ ਜੀਪੀਐਸ ਲੋਕੇਸ਼ਨ ਚਾਲੂ ਕਰਨ ਦੇ ਨਾਲ ਖਿੱਚਣਾ ਪਵੇਗਾ, ਤਾਂ ਜੋ ਜਗ੍ਹਾ ਦਾ ਪਤਾ ਲੱਗ ਸਕੇ। ਘਰ ਦੀ ਕੁਆਰੰਟਾਇਨ ਵਿਅਕਤੀ ਵੱਲੋਂ ਹਰ ਘੰਟੇ ਭੇਜੀ ਗਈ ਫ਼ੋਟੋ ਨੂੰ ਸਰਕਾਰ ਦੀ ਫ਼ੋਟੋ ਤਸਦੀਕ ਟੀਮ ਦੇਖੇਗੀ। ਜੇ ਕੁਝ ਵੀ ਗ਼ਲਤ ਪਾਇਆ ਜਾਂਦਾ ਹੈ, ਤਾਂ ਇਹ ਇਕ ਵੱਡੇ ਕੁਆਰੰਟਾਇਨ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।