ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਅਣਦਿੱਖ ਦੁਸ਼ਮਣ, ਪਰ ਸਾਡੇ ਯੋਧੇ ਸਿਹਤ ਕਰਮੀਆਂ ਦੀ ਜਿੱਤ ਪੱਕੀ ਹੈ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਰਨਾਟਕ ਦੇ ਰਾਜੀਵ ਗਾਂਧੀ ਸਿਹਤ ਵਿਗਿਆਨ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਸਿਹਤ ਮੁਲਾਜ਼ਮਾਂ 'ਤੇ ਹੋ ਰਹੇ ਹਮਲਿਆਂ ਬਾਰੇ ਚਿਤਾਵਨੀ ਦਿੱਤੀ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਪ੍ਰੋਗਰਾਮ ਦਾ ਆਯੋਜਨ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤਾ ਗਿਆ ਸੀ।
 

ਪੀਐੱਮ ਮੋਦੀ ਨੇ ਕਿਹਾ, "25 ਸਾਲ ਦਾ ਮਤਲਬ ਹੈ ਕਿ ਇਹ ਯੂਨੀਵਰਸਿਟੀ ਆਪਣੀ ਯੁਵਾ ਅਵਸਥਾ ਵਿੱਚ ਹੈ। ਇਹ ਉਮਰ ਹੋਰ ਵੀ ਵੱਡਾ ਸੋਚਣ ਅਤੇ ਬਿਹਤਰ ਕਰਨ ਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿਚ ਨਵੀਆਂ ਉਚਾਈਆਂ ਨੂੰ ਛੂਹੇਗੀ। ਜੇ ਸਮਾਂ ਪਹਿਲਾਂ ਵਰਗਾ ਹੁੰਦਾ ਤਾਂ ਇਹ ਸਮਾਗਮ ਬਹੁਤ ਵੱਡੇ ਪੱਧਰ ਦਾ ਹੋਣਾ ਸੀ। ਜੇ ਇਹ ਵਿਸ਼ਵ ਮਹਾਂਮਾਰੀ ਨਾ ਹੁੰਦੀ ਤਾਂ ਮੈਂ ਇਸ ਵਿਸ਼ੇਸ਼ ਦਿਨ ਨੂੰ ਮਨਾਉਣ ਲਈ ਬੰਗਲੁਰੂ ਵਿੱਚ ਤੁਹਾਡੇ ਸਾਰਿਆਂ ਨਾਲ ਰਹਿਣਾ ਪਸੰਦ ਕਰਦਾ।"
 

ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁੱਧ ਭਾਰਤ ਦੀ ਇਸ ਲੜਾਈ 'ਚ ਮੈਡੀਕਲ ਭਾਈਚਾਰੇ ਅਤੇ ਸਾਡੇ ਕੋਰੋਨਾ ਯੋਧਿਆਂ ਨੇ ਸਖ਼ਤ ਮਿਹਨਤ ਕੀਤੀ ਹੈ। ਅਸਲ 'ਚ ਡਾਕਟਰ ਅਤੇ ਮੈਡੀਕਲ ਸਟਾਫ਼ ਫ਼ੌਜੀ ਹੀ ਹਨ, ਉਹ ਵੀ ਬਿਨਾਂ ਕਿਸੇ ਫ਼ੌਜੀ ਵਰਦੀ ਦੇ। ਅਜਿਹੇ ਸਮੇਂ ਵਿੱਚ ਦੁਨੀਆ ਉਮੀਦ ਅਤੇ ਹਮਦਰਦੀ ਨਾਲ ਸਾਡੇ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ਼ ਅਤੇ ਵਿਗਿਆਨੀ ਭਾਈਚਾਰੇ ਨੂੰ ਵੇਖ ਰਹੀ ਹੈ। ਦੁਨੀਆ ਤੁਹਾਡੇ ਤੋਂ ਦੇਖਭਾਲ ਅਤੇ ਇਲਾਜ ਦੋਵੇਂ ਚਾਹੁੰਦੀ ਹੈ। ਵਾਇਰਸ ਇੱਕ ਅਣਦਿੱਖ ਦੁਸ਼ਮਣ ਹੈ, ਪਰ ਸਾਡੇ ਯੋਧੇ, ਸਿਹਤ ਕਰਮੀਆਂ ਦੀ ਜਿੱਤ ਪੱਕੀ ਹੈ।
 

ਮੋਦੀ ਨੇ ਕਿਹਾ, "ਦੇਸ਼ ਨੇ 22 ਹੋਰ ਏਮਜ਼ ਦੀ ਸਥਾਪਨਾ ਵਿੱਚ ਤੇਜ਼ੀ ਨਾਲ ਤਰੱਕੀ ਦੇਖੀ ਹੈ। ਪਿਛਲੇ ਪੰਜ ਸਾਲਾਂ ਵਿਚ ਅਸੀਂ MBBS ਵਿੱਚ 30,000 ਤੋਂ ਜ਼ਿਆਦਾ ਹੋਰ ਗ੍ਰੈਜੂਏਟਾਂ ਲਈ 15,000 ਸੀਟਾਂ ਨੂੰ ਜੋੜਨ ਦੇ ਸਮੱਰਥ ਹੋਏ ਹਾਂ। ਪਿਛਲੇ ਛੇ ਸਾਲਾਂ ਦੌਰਾਨ ਅਸੀਂ ਭਾਰਤ ਵਿੱਚ ਸਿਹਤ ਅਤੇ ਮੈਡੀਕਲ ਸਿੱਖਿਆ ਵਿਚ ਸੁਧਾਰਾਂ ਨੂੰ ਪਹਿਲ ਦਿੱਤੀ ਹੈ। ਅਸੀਂ ਮੋਟੇ ਤੌਰ 'ਤੇ ਚਾਰੇ ਸਤੰਭਾਂ 'ਤੇ ਕੰਮ ਕਰ ਰਹੇ ਹਾਂ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus is invisible enemy but our warrior health workers are sure to win PM Modi