ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਦਾ ਅਸਰ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਹੈ। ਲੌਕਡਾਊਨ ਕਾਰਨ ਦੇਸ਼ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਹੇਠਾਂ ਆ ਗਿਆ ਹੈ। ਲੌਕਡਾਊਨ ਕਾਰਨ ਹਵਾ ਵਿੱਚ ਕਾਫ਼ੀ ਸੁਧਾਰ ਵੇਖਣ ਨੂੰ ਮਿਲਿਆ ਹੈ। ਨਦੀਆਂ ਦਾ ਪਾਣੀ ਸਾਫ਼ ਹੋ ਰਿਹਾ ਹੈ। ਭਾਰਤ ਦੀ ਆਬੋਹਵਾ ਵਿੱਚ ਸੁਧਾਰ ਹੋਇਆ ਹੈ ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਨਾਸਾ ਵੱਲੋਂ ਧਰਤੀ ਆਬਜ਼ਰਵੇਟਰੀ ਨੇ ਪਿਛਲੇ ਚਾਰ ਸਾਲਾਂ ਦੀ ਇੱਕ ਤਸਵੀਰ ਜਾਰੀ ਕੀਤੀ ਹੈ। ਤਸਵੀਰਾਂ ਦੇ ਰਾਹੀਂ ਨਾਸਾ ਨੇ ਦੱਸਿਆ ਹੈ ਕਿ ਕਿਵੇਂ ਭਾਰਤ ਵਿੱਚ ਪ੍ਰਦੂਸ਼ਣ ਦਾ ਪੱਧਰ ਹੇਠਾਂ ਆਇਆ ਹੈ। ਫ਼ੋਟੋ ਨੂੰ ਸਾਂਝਾ ਕਰਦੇ ਹੋਏ ਨਾਸਾ ਨੇ ਕਿਹਾ ਹੈ ਕਿ ਖ਼ਾਸਕਰ ਭਾਰਤ ਵਿੱਚ ਤਾਲਾਬੰਦੀ ਕਾਰਨ ਪ੍ਰਦੂਸ਼ਣ ਵਿੱਚ ਕਮੀ ਵੇਖਣ ਨੂੰ ਆਈ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਭਾਰਤ ਦੀ ਇਹ ਤਸਵੀਰ ਮੱਧਮ ਰੈਜ਼ੋਲੂਸ਼ਨ ਇਮੇਜਿੰਗ ਸਪੈਕਟਰੋਰਾਡੀਓਮੀਟਰ ਟੇਰਾ ਸੈਟੇਲਾਈਟ ਤੋਂ ਲਈ ਹੈ। ਨਾਸਾ ਨੇ ਕਿਹਾ ਹੈ ਕਿ ਭਾਰਤ ਵਿੱਚ ਪ੍ਰਦੂਸ਼ਣ ਦਾ ਪੱਧਰ ਹੇਠਾਂ ਆ ਗਿਆ ਹੈ, ਭਾਵ ਦੇਸ਼ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ।
ਦੱਸ ਦੇਈਏ ਕਿ ਕੋਰੋਨਾ ਸੰਕਟ ਨੂੰ ਵੇਖਦੇ ਹੋਏ ਭਾਰਤ ਵਿੱਚ 25 ਮਾਰਚ ਤੋਂ ਲੌਕਡਾਊਨ ਲਾਗੂ ਹੈ। ਤਾਲਾਬੰਦੀ ਕਾਰਨ ਦੇਸ਼ ਦੇ ਲੋਕ ਘਰਾਂ ਵਿੱਚ ਹਨ। ਜ਼ਿਆਦਾਤਰ ਫੈਕਟਰੀਆਂ ਬੰਦ ਹਨ। ਇਥੋਂ ਤਕ ਕਿ ਰੇਲ ਗੱਡੀਆਂ, ਹਵਾਈ ਜਹਾਜ਼ਾਂ ਅਤੇ ਜਨਤਕ ਆਵਾਜਾਈ 'ਤੇ ਵੀ ਪੂਰੀ ਤਰ੍ਹਾਂ ਰੋਕ ਲੱਗੀ ਹੋਈ ਹੈ।
ਇਸ ਤਰ੍ਹਾਂ ਲੌਕਡਾਊਨ ਕਾਰਨ ਦੇਸ਼ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰੰਤੂ ਜਿਸ ਪ੍ਰਦੂਸ਼ਣ ਅਤੇ ਨਦੀਆਂ ਨੂੰ ਸਾਫ਼ ਬਣਾਉਣ ਲਈ ਹਜ਼ਾਰਾਂ ਕਰੋੜ ਰੁਪਏ ਪਾਣੀ ਦੀ ਤਰ੍ਹਾਂ ਬਹਾ ਦਿੱਤੇ ਗਏ ਤਾਂ ਉਹ ਫਿਲਹਾਲ ਬਿਨਾ ਕੋਈ ਖ਼ਰਚ ਅਤੇ ਮਿਹਨਤ ਦੇ ਸਾਫ ਹੋ ਗਏ ਹਨ।
......