ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਅਗਲੇ 10 ਦਿਨ ਅਹਿਮ, ਥੋੜੀ ਜਿਹੀ ਲਾਪਰਵਾਹੀ ਨਾਲ ਹੋ ਸਕਦੈ ਭਾਰੀ ਨੁਕਸਾਨ

ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਅਗਲੇ 10 ਦਿਨ ਬਹੁਤ ਅਹਿਮ ਹੋਣ ਵਾਲੇ ਹਨ। ਡਾਟਾ ਐਨਾਲਿਟਿਕਸ ਫ਼ਰਮ ਸੀਪੀਸੀ ਐਨਾਲਿਟਿਕਸ ਨੇ ਇਹ ਦਾਅਵਾ ਆਪਣੇ ਤਾਜ਼ਾ ਵਿਸ਼ਲੇਸ਼ਣ ਦੇ ਅਧਾਰ 'ਤੇ ਕੀਤਾ ਹੈ। ਫ਼ਰਮ ਦੇ ਸਹਿ-ਸੰਸਥਾਪਕ ਸਾਹਿਲ ਦੇਵ ਨੇ ਕਿਹਾ, "ਦੁਨੀਆ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 33 ਫ਼ੀਸਦੀ ਦੀ ਦਰ ਨਾਲ ਵੱਧ ਰਹੀ ਹੈ। ਭਾਰਤ 'ਚ ਵਾਧਾ ਦਰ ਗਲੋਬਲ ਔਸਤ ਨਾਲੋਂ ਘੱਟ ਹੈ, ਜੋ ਇਕ ਵਧੀਆ ਸੰਕੇਤ ਹੈ। ਹਾਲਾਂਕਿ ਮਾਮੂਲੀ ਲਾਪਰਵਾਹੀ ਦੇ ਘਾਤਕ ਨਤੀਜੇ ਹੋ ਸਕਦੇ ਹਨ।"
 

ਦੇਵ ਦੇ ਅਨੁਸਾਰ, "ਅਗਲੇ 10 ਦਿਨ ਬਹੁਤ ਮਹੱਤਵਪੂਰਨ ਹਨ। ਇਨ੍ਹਾਂ 10 ਦਿਨਾਂ ਦੇ ਅੰਦਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਭਾਰਤ 'ਚ ਲਾਗ ਕਿਸ ਹੱਦ ਤਕ ਫ਼ੈਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਤਾਲਾਬੰਦੀ ਨੂੰ ਲੈ ਕੇ ਸਹੀ ਸਮੇਂ 'ਤੇ ਫ਼ੈਸਲਾ ਲਿਆ ਹੈ। ਹੁਣ ਲੋਕਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਕੋਰੋਨਾ ਨੂੰ ਹਰਾਉਣ ਲਈ ਸਰਕਾਰ ਨੂੰ ਕਿੰਨਾ ਕੁ ਸਹਿਯੋਗ ਦੇਣਗੇ।
 

ਮਰੀਜ਼ਾਂ ਦੀ ਗਿਣਤੀ 700 ਤੱਕ ਪਹੁੰਚੀ :
ਭਾਰਤ 'ਚ ਕੋਰੋਨਾ ਵਾਇਰਸ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਹੁਣ 694 ਹੋ ਗਈ ਹੈ ਤੇ ਹੁਣ ਤੱਕ ਇਹ ਵਾਇਰਸ 16 ਮਨੁੱਖੀ ਜਾਨਾਂ ਲੈ ਚੁੱਕਾ ਹੈ। ਪੂਰੀ ਦੁਨੀਆ ’ਚ ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 23,067 ਮੌਤਾਂ ਹੋ ਚੁੱਕੀਆਂ ਹਨ ਅਤੇ 5,11,603 ਪਾਜੀਟਿਵ ਵਿਅਕਤੀ ਇਸ ਮਾਰੂ ਰੋਗ ਨਾਲ ਜੂਝ ਰਹੇ ਹਨ। ਭਾਰਤ ’ਚ ਬੀਤੇ ਦਿਨੀਂ ਵੀਰਵਾਰ ਨੂੰ ਕੋਰੋਨਾ ਦੀ ਲਾਗ ਕਾਰਨ ਰਿਕਾਰਡ 6 ਮਰੀਜ਼ਾਂ ਦੀ ਮੌਤ ਹੋਈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus next ten days very important loss due to negligence