ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1000 ਤੋਂ ਜ਼ਿਆਦਾ ਕੰਪਨੀਆਂ ਨੂੰ ਚੀਨ ਤੋਂ ਭਾਰਤ ਲਿਆਉਣ 'ਚ ਲੱਗੀ ਮੋਦੀ ਸਰਕਾਰ

ਚੀਨ ਦੇ ਵੁਹਾਨ ਸ਼ਹਿਰ ਤੋਂ ਨਿਕਲੇ ਕੋਰੋਨਾ ਵਾਇਰਸ ਦੇ ਲਪੇਟ ਵਿੱਚ ਹੁਣ ਪੂਰੀ ਦੁਨੀਆ ਆ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਵਿੱਚ ਫੈਲੇ ਇਸ ਮਾਰੂ ਵਾਇਰਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕਾ-ਚੀਨ ਦੇ ਰਿਸ਼ਤਿਆਂ ਵਿੱਚ ਆਈ ਕੜਵਾਹਟ ਵਿਚਕਾਰ ਹੁਣ ਭਾਰਤ ਸਰਕਾਰ ਹੁਣ ਚੀਨ ਵਿੱਚ ਵਪਾਰ ਕਰਨ ਵਾਲੀਆਂ 1000 ਤੋਂ ਵੱਧ ਕੰਪਨੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 

ਪਛਾਣ ਉਜਾਗਰ ਨਾ ਕਰਨ ਦੀ ਸ਼ਰਤ ਉੱਤੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਅਪ੍ਰੈਲ ਵਿੱਚ ਅਮਰੀਕਾ ਵਿੱਚ ਵਿਦੇਸ਼ੀ ਮਿਸ਼ਨ ਰਾਹੀਂ 1000 ਤੋਂ ਵੱਧ ਕੰਪਨੀਆਂ ਨਾਲ ਸੰਪਰਕ ਕੀਤਾ ਅਤੇ ਭਾਰਤ ਵਿੱਚ ਨਿਰਮਾਣ ਇਕਾਈਆਂ ਸਥਾਪਤ ਕਰਨ ਲਈ ਆਫਰ ਦਿੱਤੇ ਹਨ।

 

ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਤਰਜੀਹ ਦੇ ਕੇਂਦਰ ਮੈਡੀਕਲ ਉਪਕਰਣਾਂ, ਭੋਜਨ ਪ੍ਰਾਸੈਸਿੰਗ, ਟੈਕਸਟਾਈਲ, ਚਮੜੇ ਅਤੇ ਆਟੋ ਪਾਰਟਸ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਹਨ। ਤਕਰੀਬਨ 550 ਨਿਰਮਾਣ ਕੰਪਨੀਆਂ ਨੂੰ ਭਾਰਤ ਤਬਦੀਲ ਕਰਨ ਲਈ ਗੱਲਬਾਤ ਜਾਰੀ ਹੈ।


ਸਰਕਾਰ ਦਾ ਫੋਕਸ ਹੈਲਥ ਕੇਅਰ ਕੰਪਨੀਆਂ 'ਤੇ 
ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਉਹ ਅਮਰੀਕੀ ਕੰਪਨੀਆਂ ਜੋ ਸਿਹਤ ਸੰਭਾਲ ਉਤਪਾਦਾਂ ਅਤੇ ਉਪਕਰਣਾਂ ਦਾ ਨਿਰਮਾਣ ਕਰ ਰਹੀ ਹੈ ਉਹ ਚੀਨ ਤੋਂ ਭਾਰਤ ਲਿਆਏਗੀ। ਇਸ ਸਬੰਧ ਵਿਚ ਚੀਨ ਤੋਂ ਮੇਡਟ੍ਰੋਨਿਕ ਪੀ ਐਲ ਸੀ ਅਤੇ ਐਬੋਟ ਲੈਬਾਰਟਰੀਆਂ ਨੂੰ ਭਾਰਤ ਲਿਆਉਣ ਲਈ ਗੱਲਬਾਤ ਜਾਰੀ ਹੈ। ਖਾਸ ਗੱਲ ਇਹ ਹੈ ਕਿ ਮੇਡਟ੍ਰੋਨਿਕ ਅਤੇ ਐਬਟ ਲੈਬਾਰਟਰੀ ਪਹਿਲਾਂ ਹੀ ਭਾਰਤ ਵਿੱਚ ਮੌਜੂਦ ਹਨ ਅਤੇ ਉਨ੍ਹਾਂ ਨੂੰ ਆਪਣੇ ਪਲਾਂਟ ਨੂੰ ਚੀਨ ਤੋਂ ਭਾਰਤ ਤਬਦੀਲ ਕਰਨ ਵਿੱਚ ਬਹੁਤੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

,......

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Corona Virus Outbreak Modi Govt lure american companies as tension increase between us and china