ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਸ਼ਰਾਬ ਦੀਆਂ 9 ਫ਼ੈਕਟਰੀਆਂ ਨੂੰ ਸੈਨੇਟਾਈਜ਼ਰ ਬਣਾਉਣ ਦੀ ਮਿਲੀ ਮਨਜ਼ੂਰੀ

ਦੇਸ਼ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਸੈਨੇਟਾਈਜ਼ਰ ਦੀ ਭਾਰੀ ਮੰਗ ਨੂੰ ਵੇਖਦਿਆਂ ਇਸ ਦੀ ਕਾਲਾਬਾਜ਼ਾਰੀ ਰੋਕਣ ਲਈ ਰਾਜਸਥਾਨ 'ਚ 9 ਸ਼ਰਾਬ ਫ਼ੈਕਟਰੀਆਂ 'ਚ ਇਸ ਨੂੰ ਬਣਾਉਣ ਦੀ ਮਨਜੂਰੀ ਦਿੱਤੀ ਗਈ ਹੈ।
 

ਰਾਜਸਥਾਨ ਸਰਕਾਰ ਨੇ ਹਾਲ ਹੀ 'ਚ ਸੈਨੇਟਾਈਜ਼ਰ ਉਤਪਾਦਨ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਗੰਗਾਨਗਰ ਸ਼ੂਗਰ ਮਿੱਲ ਦੀਆਂ ਪੰਜ ਇਕਾਈਆਂ ਤੋਂ ਇਲਾਵਾ ਸੈਨੇਟਾਈਜ਼ਰ ਉਤਪਾਦਨ ਲਈ 4 ਪ੍ਰਾਈਵੇਟ ਕੰਪਨੀਆਂ ਨੂੰ ਲਾਈਸੈਂਸ ਜਾਰੀ ਕੀਤੇ ਹਨ। ਇੱਥੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਪੰਜ ਮਿਲਾਂ ਹਨ - ਮੰਦੌਰ (ਜੋਧਪੁਰ), ਕੋਟਾ, ਹਨੂੰਮਾਨਗੜ੍ਹ, ਜੋਤਵਾਰ (ਜੈਪੁਰ) ਅਤੇ ਉਦੈਪੁਰ। ਨਿੱਜੀ ਕੰਪਨੀਆਂ ਅਲਵਰ ਤੇ ਜੈਪੁਰ ਜ਼ਿਲ੍ਹਿਆਂ 'ਚ ਹਨ।
 

ਗੰਗਾਨਗਰ ਸ਼ੂਗਰ ਮਿੱਲ ਦੇ ਡਾਇਰੈਕਟਰ ਪ੍ਰਿਥਵੀ ਰਾਜ ਨੇ ਕਿਹਾ, "ਅਸੀਂ 180 ਐਮਐਲ ਸੈਨੇਟਾਈਜ਼ਰ ਦੀਆਂ 2.70 ਲੱਖ ਬੋਤਲਾਂ ਪਹਿਲੇ ਬੈਚ 'ਚ ਭੇਜ ਦਿੱਤੀਆਂ ਹਨ। ਸਾਡਾ ਉਤਪਾਦਨ ਅਗਲੇ ਦਿਨਾਂ 'ਚ 5 ਲੱਖ ਬੋਤਲਾਂ ਪ੍ਰਤੀ ਦਿਨ ਹੋਵੇਗਾ ਅਤੇ ਨਿੱਜੀ ਕੰਪਨੀਆਂ ਦੀ ਤਰਫੋਂ ਉਤਪਾਦਨ ਤੋਂ ਬਾਅਦ ਇਹ ਹੌਲੀ-ਹੌਲੀ ਵੱਧ ਕੇ 10 ਲੱਖ ਬੋਤਲਾਂ ਪ੍ਰਤੀ ਦਿਨ ਹੋ ਜਾਵੇਗਾ।"
 

ਭਾਰਤ 'ਚ ਕੋਰੋਨਾ ਵਾਇਰਸ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਹੁਣ 694 ਹੋ ਗਈ ਹੈ ਤੇ ਹੁਣ ਤੱਕ ਇਹ ਵਾਇਰਸ 16 ਮਨੁੱਖੀ ਜਾਨਾਂ ਲੈ ਚੁੱਕਾ ਹੈ। ਪੂਰੀ ਦੁਨੀਆ ’ਚ ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 23,067 ਮੌਤਾਂ ਹੋ ਚੁੱਕੀਆਂ ਹਨ ਅਤੇ 5,11,603 ਪਾਜੀਟਿਵ ਵਿਅਕਤੀ ਇਸ ਮਾਰੂ ਰੋਗ ਨਾਲ ਜੂਝ ਰਹੇ ਹਨ। ਭਾਰਤ ’ਚ ਬੀਤੇ ਦਿਨੀਂ ਵੀਰਵਾਰ ਨੂੰ ਕੋਰੋਨਾ ਦੀ ਲਾਗ ਕਾਰਨ ਰਿਕਾਰਡ 6 ਮਰੀਜ਼ਾਂ ਦੀ ਮੌਤ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus: permission to make sanitizer in nine alcohol factories