ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਪਹੁੰਚਿਆ Corona Virus! ਚੀਨ ਤੋਂ ਆਈ ਵਿਦਿਆਰਥਣ ਹਸਪਤਾਲ 'ਚ ਦਾਖਲ

ਚੀਨ 'ਚ ਫੈਲੇ ਕੋਰੋਨਾ ਵਾਇਰਸ ਨੇ ਭਾਰਤ ਸਮੇਤ ਦੁਨੀਆਂ ਭਰ ਦੇ ਕਈ ਦੇਸ਼ਾਂ 'ਚ ਹਾਹਾਕਾਰ ਮਚਾ ਦਿੱਤੀ ਹੈ। ਇਹ ਵਾਇਰਸ ਭਾਰਤ, ਅਮਰੀਕਾ, ਤਿੱਬਤ, ਥਾਈਲੈਂਡ, ਜਾਪਾਨ ਅਤੇ ਮੰਗੋਲੀਆ ਵਿੱਚ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ।
 

ਮੁੰਬਈ ਤੋਂ ਬਾਅਦ ਕੋਰੋਨਾ ਵਾਇਰਸ ਨੇ ਰਾਜਸਥਾਨ ਅਤੇ ਬਿਹਾਰ 'ਚ ਵੀ ਦਸਤਕ ਦਿੱਤੀ ਹੈ। ਬਿਹਾਰ 'ਚ ਇਸ ਵਾਇਰਸ ਨਾਲ ਪੀੜਤ ਇੱਕ ਮਰੀਜ਼ ਮਿਲੀ ਹੈ। ਚੀਨ ਤੋਂ ਵਾਪਸ ਆਈ ਇੱਕ ਲੜਕੀ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

 


 

ਬਿਹਾਰ ਦੇ ਛਪਰਾ ਸ਼ਹਿਰ 'ਚ ਕੋਰੋਨਾ ਵਾਇਰਸ ਦਾ ਮਰੀਜ਼ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀ ਨੀਂਦ ਉੱਡ ਗਈ ਹੈ। ਇਹ ਮਾਮਲਾ ਸ਼ਹਿਰ ਦੇ ਮੁਫਸਿਲ ਥਾਣਾ ਅਧੀਨ ਆਉਂਦੇ ਸ਼ਾਂਤੀ ਨਗਰ ਇਲਾਕੇ 'ਚ ਸਾਹਮਣੇ ਆਇਆ ਹੈ। ਹਾਲਾਂਕਿ ਕੋਰੋਨਾ ਵਾਇਰਸ ਦੀ ਇਹ ਮਰੀਜ਼ ਚੀਨ ਤੋਂ ਆਈ ਹੈ, ਜੋ ਕਿ ਛਪਰਾ ਸ਼ਹਿਰ ਦੇ ਮੁਫਸਿਲ ਥਾਣਾ ਖੇਤਰ ਦੇ ਸ਼ਾਂਤੀ ਨਗਰ ਦੇ ਵਸਨੀਕ ਹੈ।
 

ਪੀੜਤਾ ਚੀਨ ਦੇ ਨਿਊਰੋ ਰਿਸਰਚ ਸੈਂਟਰ 'ਚ ਸਾਇੰਟਿਸਟ ਹੈ ਅਤੇ ਉੱਥੇ ਉਹ ਆਪਣੀ ਪੀਐਚਡੀ ਕਰ ਰਹੀ ਹੈ। ਉਹ 22 ਜਨਵਰੀ ਨੂੰ ਭਾਰਤ ਪਹੁੰਚਣ ਤੋਂ ਬਾਅਦ 23 ਜਨਵਰੀ ਨੂੰ ਆਪਣੇ ਜੱਦੀ ਘਰ ਸ਼ਾਂਤੀ ਨਗਰ ਆਈ ਸੀ। ਜਿੱਥੇ ਦੇਰ ਰਾਤ ਤੇਜ਼ ਬੁਖਾਰ ਕਾਰਨ ਸਥਿਤੀ ਵਿਗੜਨ ਤੋਂ ਬਾਅਦ ਉਸ ਨੂੰ ਛਪਰਾ ਸਦਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਹ ਜਾਣਕਾਰੀ ਛੇਤੀ ਹੀ ਕੇਂਦਰ ਸਰਕਾਰ ਤੱਕ ਪਹੁੰਚ ਗਈ ਅਤੇ ਸਿਹਤ ਵਿਭਾਗ ਅਲਰਟ ਹੋ ਗਿਆ।
 

 

ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀਐਮਸੀਐਚ) ਦੇ ਸੁਪਰਡੈਂਟ ਵਿਮਲ ਕਾਰਕ ਨੇ ਦੱਸਿਆ ਕਿ ਛਪਰਾ ਦੀ ਲੜਕੀ ਦੇ ਪੀਐਮਸੀਐਚ ਆਉਣ ਤੋਂ ਬਾਅਦ ਜਾਂਚ ਲਈ ਸੈਂਪਲ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨੂੰ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ।
 

ਉੱਧਰ ਐਤਵਾਰ ਨੂੰ ਜੈਪੁਰ 'ਚ ਵੀ ਚੀਨ ਤੋਂ ਵਾਪਸ ਆਏ ਇੱਕ ਵਿਦਿਆਰਥੀ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ, ਜਿਸ ਦਾ ਇਲਾਜ ਚੱਲ ਰਿਹਾ ਹੈ। ਇਸ ਵਾਇਰਸ ਨੇ ਚੀਨ 'ਚ 80 ਲੋਕਾਂ ਦੀ ਜਾਨ ਲੈ ਲਈ ਹੈ ਅਤੇ 2744 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸੀਐਨਐਨ ਦੀ ਰਿਪੋਰਟ ਦੇ ਅਨੁਸਾਰ ਇਨ੍ਹਾਂ ਵਿੱਚੋਂ 461 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
 

ਕੋਰੋਨਾ ਵਾਇਰਸ ਦੇ ਲੱਛਣ :


ਇਸ ਵਾਇਰਸ ਦੇ ਨਤੀਜੇ ਵਜੋਂ ਬੁਖਾਰ, ਜ਼ੁਕਾਮ, ਸਾਹ ਲੈਣ ਵਿਚ ਤਕਲੀਫ, ਨੱਕ ਵਿਚੋਂ ਪਾਣੀ ਵਹਿਣਾ ਤੇ ਗਲੇ ਵਿਚ ਖਰਾਸ਼ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਥੇ ਹੀ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਤੋਂ ਬਚਣ ਤੇ ਉਸ ਦੇ ਅਸਰ ਨੂੰ ਘੱਟ ਕਰਨ ਲਈ ਕੁਝ ਉਪਾਅ ਵਰਤਣ ਦੀ ਹਿਦਾਇਤ ਦਿੱਤੀ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਵੀ ਟਵੀਟ ਕੀਤਾ ਹੈ। ਟਵੀਟ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਉਪਾਅ ਦੱਸੇ ਗਏ ਹਨ।
 

ਕੋਰੋਨਾ ਵਾਇਰਸ ਤੋਂ ਬਚਣ ਦੇ ਉਪਾਅ :


ਖੰਗਦੇ ਜਾਂ ਛਿੱਕਦੇ ਵੇਲੇ ਆਪਣੀ ਨੱਕ ਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਲਓ।
ਆਪਣੇ ਹੱਥ ਸਾਬਣ ਤੇ ਪਾਣੀ ਜਾਂ ਅਲਕੋਹਲ ਵਾਲੇ ਹੈਂਡ ਰਬ ਨਾਲ ਸਾਫ ਕਰੋ।
ਜਿਨ੍ਹਾਂ 'ਚ ਸਰਦੀ ਜਾਂ ਫਲੂ ਜਿਹੇ ਲੱਛਣ ਪਹਿਲਾਂ ਤੋਂ ਹੋਣ ਉਨ੍ਹਾਂਨਾਲ ਕਰੀਬੀ ਸੰਪਰਕ ਤੋਂ ਬਚੋ।
ਜੰਗਲ ਤੇ ਖੇਤਾਂ 'ਚ ਰਹਿਣ ਵਾਲੇ ਜਾਨਵਰਾਂ ਦੇ ਨਾਲ ਅਸੁਰੱਖਿਅਤ ਸੰਪਰਕ ਨਾ ਬਣਾਓ।
ਮੀਟ ਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾਓ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus symptoms found in a girl of bihar who returns from china