ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨੇ ਭਾਰਤ ’ਚ ਹੁਣ ਤੱਕ ਲਈਆਂ 10 ਜਾਨਾਂ, ਕੁੱਲ 527 ਪਾਜ਼ਿਟਿਵ ਮਰੀਜ਼

ਕੋਰੋਨਾ ਵਾਇਰਸ ਨੇ ਭਾਰਤ ’ਚ ਹੁਣ ਤੱਕ ਲਈਆਂ 10 ਜਾਨਾਂ, ਕੁੱਲ 499 ਪਾਜ਼ਿਟਿਵ ਮਰੀਜ਼

ਕੋਰੋਨਾ ਵਾਇਰਸ ਜਿਉਂ–ਜਿਉਂ ਭਾਰਤ ’ਚ ਆਪਣੇ ਪੈਰ ਪਸਾਰ ਰਿਹਾ ਹੈ, ਤਿਉਂ–ਤਿਉਂ ਦੇਸ਼ ਵਿੱਚ ਇਸ ਵਿਰੁੱਧ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਹਾਲੇ ਤੱਕ 527 ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਤੇ 10 ਵਿਅਕਤੀ ਇਸ ਵਾਇਰਸ ਕਾਰਨ ਮਾਰੇ ਗਏ ਹਨ। ‘ਇੰਡੀਆ ਟੂਡੇ’ ਗਰੁੱਪ ਨੇ ਇਸ ਸਬੰਧੀ ਇੱਕ ਕੋਰੋਨਾ–ਮੀਟਰ ਚਲਾਇਆ ਹੋਇਆ ਹੈ, ਜੋ ਮੀਡੀਆ ਦੇ ਹੋਰ ਬਹੁਤ ਸਾਰੇ ਸਰੋਤਾਂ ਤੋਂ ਜ਼ਿਆਦਾ ਤੇਜ਼ੀ ਨਾਲ ਅਪਡੇਟ ਹੁੰਦਾ ਹੈ।

 

 

ਇਸ ਕੋਰੋਨਾ–ਮੀਟਰ ਮੁਤਾਬਕ ਹੁਣ ਤੱਕ ਭਾਰਤ ’ਚ ਕੋਰੋਨਾ ਵਾਇਰਸ 10 ਜਾਨਾਂ ਲੈ ਚੁੱਕਾ ਹੈ ਤੇ ਪੂਰੀ ਦੁਨੀਆ ’ਚ ਇਸ ਕਾਰਨ ਹੁਣ ਤੱਕ 16,381 ਜਾਨਾਂ ਜਾ ਚੁੱਕੀਆਂ ਹਨ ਅਤੇ ਪੂਰੀ ਦੁਨੀਆ ’ਚ 3 ਲੱਖ 67 ਹਜ਼ਾਰ 457 ਵਿਅਕਤੀ ਇਸ ਵਾਇਰਸ ਕਾਰਨ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੇ ਹਨ।

 

 

ਇਸ ਵਾਇਰਸ ਦਾ ਹੁਣ ਤੱਕ ਸਭ ਤੋਂ ਵੱਧ ਅਸਰ ਸਭ ਤੋਂ ਪਹਿਲਾਂ ਚੀਨ ਦੇ ਹੁਵੇਈ ਸੂਬੇ ਦੇ ਸ਼ਹਿਰ ਵੁਹਾਨ ’ਚ ਵੇਖਣ ਨੂੰ ਮਿਲਿਆ ਸੀ। ਉੱਥੋਂ ਹੀ ਇਹ ਪੂਰੀ ਦੁਨੀਆ ’ਚ ਫੈਲਿਆ ਹੈ।

 

 

ਇਸ ਵੇਲੇ ਇਟਲੀ ਤੇ ਈਰਾਨ ਜਿਹੇ ਦੇਸ਼ ਕੋਰੋਨਾ ਵਾਇਰਸ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਹਨ। ਹੁਣ ਇਹ ਵਾਇਰਸ ਅਮਰੀਕਾ ’ਚ ਵੀ ਤਬਾਹੀ ਮਚਾ ਰਿਹਾ ਹੈ।

 

 

ਅਮਰੀਕਾ ’ਚ ਇਸ ਵਾਇਰਸ ਨੇ ਸਭ ਤੋਂ ਵੱਧ ਨੁਕਸਾਨ ਨਿਊ ਯਾਰਕ ’ਚ ਕੀਤਾ ਹੈ। ਉੱਥੋਂ ਦੇ ਮੇਅਰ ਦਾ ਕਹਿਣਾ ਹੈ ਕਿ ਇਹ ਘਾਤਕ ਛੂਤ ਉਨ੍ਹਾਂ ਦੇ ਮਹਾਂਨਗਰ ਦੀ 40 ਤੋਂ 80 ਫ਼ੀ ਸਦੀ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ।

 

 

ਪੂਰੀ ਦੁਨੀਆ ਦੇ ਅਰਬਾਂ ਲੋਕ ਇਸ ਵੇਲੇ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਘਰਾਂ ’ਚ ਕੈਦ ਹੋਏ ਪਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹੋ ਇਸ ਵਾਇਰਸ ਤੋਂ ਬਚਣ ਦਾ ਵਧੀਆ ਹੱਲ ਹੈ ਕਿਉਂਕਿ ਘਰਾਂ ’ਚ ਰਹਿਣ ਨਾਲ ਇਸ ਵਾਇਰਸ ਦੀ ਲੜੀ ਟੁੱਟ ਜਾਂਦੀ ਹੈ।

 

 

ਭਾਰਤ ਦੇ ਪੰਜਾਬ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੇ ਮਹਾਰਾਸ਼ਟਰ ਸੂਬਿਆਂ ’ਚ ਇਸ ਵੇਲੇ ਕਰਫ਼ਿਊ ਲਾ ਦਿੱਤਾ ਗਿਆ ਹੈ ਕਿਉਂਕਿ ਆਮ ਲੋਕ ਆਪਣੇ ਘਰਾਂ ਤੋਂ ਬਾਹਰ ਨਿੱਕਲਣ ਤੋਂ ਹਟ ਨਹੀਂ ਰਹੇ ਸਨ। ਇਸ ਕਾਰਨ ਹੁਣ ਆਮ ਲੋਕਾ ਨੂੰ ਡਾਢੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus takes 10 lives in India till now Total 499 Positive Patients