ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨਾਲ ਜੰਗ ’ਚ ਡਟਣਾ ਵੱਡੀ ਦੇਸ਼–ਭਗਤੀ: ਸੋਨੀਆ ਗਾਂਧੀ

ਕੋਰੋਨਾ ਨਾਲ ਜੰਗ ’ਚ ਡਟਣਾ ਵੱਡੀ ਦੇਸ਼–ਭਗਤੀ: ਸੋਨੀਆ ਗਾਂਧੀ

ਲੌਕਡਾਊਨ ਦੇ ਅੱਜ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਤੋਂ ਪਹਿਲਾਂ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਵਿਡੀਓ ਸੁਨੇਹਾ ਜਾਰੀ ਕੀਤਾ। ਇਸ ਸੁਨੇਹੇ ’ਚ ਸ੍ਰੀਮਤੀ ਸੋਨੀਆ ਗਾਂਧੀ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕੋਰੋਨਾ–ਜੋਧਿਆਂ ਦੀ ਸ਼ਲਾਘਾ ਕੀਤੀ।

 

 

ਸ੍ਰੀਮਤੀ ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਹਰ ਕਾਂਗਰਸੀ ਇਸ ਵੇਲੇ ਜਨਤਾ ਦੀ ਮਦਦ ਲਈ ਤਿਆਰ ਹੈ। ਉਨ੍ਹਾਂ ਆਪਣੇ ਵਿਡੀਓ ਸੁਨੇਹੇ ’ਚ ਕਿਹਾ ਕਿ – ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਨੂੰ ਸਭ ਨੂੰ ਨਮਸਕਾਰ। ਮੈਨੂੰ ਉਮੀਦ ਹੈ ਕਿ ਇਸ ਕੋਰੋਨਾ ਮਹਾਮਾਰੀ ਸੰਕਟ ਦੌਰਾਨ ਤੁਸੀਂ ਸਭ ਆਪੋ–ਆਪਣੇ ਘਰਾਂ ’ਚ ਸੁਰੱਖਿਅਤ ਹੋਵੋਗੇ। ਸਭ ਤੋਂ ਪਹਿਲਾਂ ਮੇਂ ਇਸ ਸੰਕਟ ਦੇ ਸਮੇਂ ਸ਼ਾਂਤੀ, ਸੰਜਮ ਤੇ ਧੀਰਜ ਰੱਖਣ ਲਈ ਸਾਰੇ ਦੇਸ਼ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ।

 

 

ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਤੁਸੀਂ ਸਾਰੇ ਲੌਕਡਾਊਨ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹੋਵੋਗੇ। ਤੁਸੀਂ ਸਾਰੇ ਸਮਾਜਕ–ਦੂਰੀ ਬਣਾਏ ਰੱਖਣ ਦੀ ਪੂਰੀ ਤਰ੍ਹਾਂ ਪਾਲਣਾ ਕਰੋ। ਆਪੋ–ਆਪਣੇ ਘਰਾਂ ਅੰਦਰ ਹੀ ਰਹੋ। ਸਮੇਂ–ਸਮੇਂ ’ਤੇ ਆਪਣੇ ਹੱਥ ਧੋਂਦੇ ਰਹੋ। ਬਹੁਤ ਜ਼ਿਆਦਾ ਜ਼ਰੂਰੀ ਹੋਣ ’ਤੇ ਹੀ ਘਰੋਂ ਬਾਹਰ ਨਿੱਕਲੋ ਤੇ ਉਹ ਵੀ ਮਾਸਕ, ਚੁੰਨੀ ਜਾਂ ਕੋਈ ਹੋਰ ਕੱਪੜਾ ਲਾ ਕੇ। ਤੁਸੀਂ ਸਾਰੇ ਇਸ ਜੰਗ ਵਿੱਚ ਸਹਿਯੋਗ ਕਰੋ।

 

 

ਸਮੂਹ ਦੇਸ਼ ਵਾਸੀਆਂ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਅੱਜ ਕੋਰੋਨਾ ਸੰਕਟ ਨਾਲ ਨਿਪਟਣ ’ਚ ਤੁਹਾਡੇ ਸਾਰਿਆਂ ਦੇ ਇਸ ਜੰਗ ਵਿੱਚ ਖੜ੍ਹੇ ਰਹਿਣ ਤੋਂ ਵੱਡੀ ਦੇਸ਼–ਭਗਤੀ ਹੋਰ ਕੀ ਹੋ ਸਕਦੀ ਹੈ। ਅਸੀਂ ਇਸ ਔਖੇ ਵੇਲੇ ਤੁਹਾਡੇ ਪਰਿਵਾਰਕ ਮੈਂਬਰਾਂ, ਪਤੀ–ਪਤਨੀ, ਬੱਚਿਆਂ, ਮਾਪਿਆਂ ਦੇ ਤਿਆਗ ਤੇ ਬਲੀਦਾਨ ਨੂੰ ਕਦੇ ਨਹੀਂ ਭੁਲਾ ਸਕਦੇ।

 

 

ਸ੍ਰੀਮਤੀ ਸੋਨੀਆ ਨੇ ਕਿਹਾ ਕਿ ਜੋਖਮ ਹੋਣ ਦੇ ਬਾਵਜੂਦ ਤੁਹਾਡੇ ਸਹਿਯੋਗ ਤੇ ਸਮਰਥਨ ਨਾਲ ਹੀ ਤੁਸੀਂ ਇਹ ਜੰਗ ਲੜ ਸਕ ਰਹੇ ਹੋ। ਉਨ੍ਹਾਂ ਨੂੰ ਧੰਨਵਾਦ ਦੇਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਇਨ੍ਹਾਂ ਜੋਧਿਆਂ ਨੇ ਸੁਰੱਖਿਆ ਕਮੀਆਂ ਦੇ ਬਾਵਜੂਦ ਇਹ ਜੰਗ ਜਿੱਤਣ ਵਿੱਚ ਦਿਨ–ਰਾਤ ਇੱਕ ਕੀਤੇ ਹੋਏ ਹਨ।

 

 

ਵਿਡੀਓ ਸੁਨੇਹੇ ’ਚ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਸਾਡੇ ਡਾਕਟਰ, ਸਿਹਤ ਕਰਮਚਾਰੀ ਤੇ ਸਮਾਜ–ਸੇਵੀ ਜੱਥੇਬੰਦੀਆਂ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਕਮੀ ਦੇ ਬਾਵਜੂਦ ਇਲਾਜ ਕਰ ਰਹੇ ਹਨ।

 

 

ਸ੍ਰੀਮਤੀ ਸੋਨੀਆ ਨੇ ਕਿਹਾ ਕਿ ਪੁਲਿਸ ਤੇ ਜਵਾਨ ਪਹਿਰਾ ਦੇ ਕੇ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਵਾ ਰਹੇ ਹਨ। ਸਫ਼ਾਈ ਕਰਮਚਾਰੀ ਇਸ ਔਖੇ ਵੇਲੇ ਵੀ ਵਸੀਲਿਆਂ ਦੀ ਘਾਟ ਦੇ ਬਾਵਜੂਦ ਛੂਤ ਫੈਲਣ ਤੋਂ ਰੋਕਣ ਲਈ ਲਗਾਤਾਰ ਸਫ਼ਾਈ ਕਰ ਰਹੇ ਹਨ। ਸਰਕਾਰੀ ਅਫ਼ਸਰ ਵੀ 24 ਘੰਟੇ ਇਸ ਵਾਇਰਸ ਉੱਤੇ ਕਾਬੂ ਪਾਉਣ ਤੇ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਅਸੀਂ ਇਨ੍ਹਾਂ ਸਭਨਾਂ ਨੂੰ ਆਦਰ–ਸਤਿਕਾਰ ਦੇਣਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Warriors are real patriots says Sonia Gandhi