ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਜੋਧੇ ਪਾ ਰਹੇ ਨੇ ਵਾਇਰਸ ਵਿਰੁੱਧ ਜੰਗ ਵਿੱਚ ਵੱਡਾ ਯੋਗਦਾਨ

ਕੋਰੋਨਾ–ਜੋਧੇ ਪਾ ਰਹੇ ਨੇ ਵਾਇਰਸ ਵਿਰੁੱਧ ਜੰਗ ਵਿੱਚ ਵੱਡਾ ਯੋਗਦਾਨ

ਤਸਵੀਰ: ਅਨਿਲ ਦਿਆਲ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ

 

ਕੋਵਿਡ–19 ਪ੍ਰਤੀ ਲੋਕ ਪੂਰੀ ਜਾਗਰੂਕਤਾ ਤੇ ਸਵੈ–ਜ਼ਿੰਮੇਵਾਰੀ ਵਿਖਾ ਰਹੇ ਹਨ ਤੇ ਇਸ ਦੇ ਨਾਲ ਹੀ ਇਸ ਖੇਤਰ ’ਚ ਆਰਥਿਕ ਗਤੀਵਿਧੀਆਂ ਮੁੜ ਸ਼ੁਰੂ ਹੋ ਰਹੀਆਂ ਹਨ। ਇਸ ਨੂੰ ਪ੍ਰਧਾਨ ਮੰਤਰੀ ਵੱਲੋਂ ਸੋਮਵਾਰ ਨੂੰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ ਦੀ ਰੋਸ਼ਨੀ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਸਾਨੂੰ ਜਿੱਥੇ ਅਰਥ–ਵਿਵਸਥਾ ਨੂੰ ਮਹੱਤਵ ਦੇਣਾ ਚਾਹੀਦਾ ਹੈ, ਉੱਥੇ ਹੀ ਸਾਨੂੰ ਕੋਵਿਡ–19 ਨਾਲ ਜੰਗ ਵੀ ਜਾਰੀ ਰੱਖਣੀ ਚਾਹੀਦੀ ਹੈ। ਸਰਕਾਰ ਨੇ ਗ਼ੈਰ–ਕੰਟੇਨਮੈਂਟ ਜ਼ੋਨਜ਼ ਵਿੱਚ ਚੋਣਵੀਂਆਂ ਗਤੀਵਿਧੀਆਂ ਲਈ 20 ਅਪ੍ਰੈਲ, 2020 ਤੋਂ ਕਈ ਢਿੱਲਾਂ / ਛੋਟਾਂ ਦਿੱਤੀਆਂ ਹਨ।

 

 

ਲੌਕਡਾਊਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਕਿਉਂਕਿ ਦੇਸ਼ ਪਿਛਲੇ ਡੇਢ ਮਹੀਨੇ ਦੌਰਾਨ ਹਜ਼ਾਰਾਂ ਮਨੁੱਖੀ ਜਾਨਾਂ ਬਚਾਉਣ ਵਿੱਚ ਸਫ਼ਲ ਰਿਹਾ ਹੈ। ਮਾਰਚ ਮਹੀਨੇ ਦੇ ਸ਼ੁਰੂ ’ਚ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਹਾਲਤ ਲਗਭਗ ਇੱਕੋ ਜਿਹੇ ਸਨ। ਪਰ ਸਮੇਂ–ਸਿਰ ਕੀਤੀਆਂ ਗਈਆਂ ਕਾਰਵਾਈਆਂ ਸਦਕਾ ਭਾਰਤ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਯੋਗ ਹੋਇਆ ਹੈ। ਲੋਕਾਂ ’ਚ ਲੌਕਡਾਊਨ ਦੀ ਸਥਿਤੀ ਦੌਰਾਨ ਜ਼ਿੰਮੇਵਾਰੀ ਦੀ ਭਾਵਨਾ ਨਿਮਨਲਿਖਤ ਤੋਂ ਸਪੱਸ਼ਟ ਵੇਖੀ ਜਾ ਸਕਦੀ ਹੈ।

 

 

ਪੰਚਕੂਲਾ ਦੇ ਮੁਹੰਮਦ ਇਰਫ਼ਾਨ ਦੱਸਦੇ ਹਨ ਕਿ ਅਸੀਂ ਆਪਣੇ ਘਰਾਂ ’ਚ ਹੀ ਨਮਾਜ਼ ਪੜ੍ਹ ਰਹੇ ਹਾਂ ਕਿਉਂਕਿ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੈ। ਲੌਕਡਾਊਨ ਸਬੰਧੀ ਉਪਾਵਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ–19 ਕਾਰਨ ਪੈਦਾ ਹੋਈ ਹਾਲਤ ਵਿੱਚ ਸਰਕਾਰ ਦੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਨਾ ਹੀ ਸਭ ਦੀ ਸਿਹਤ ਲਈ ਅਹਿਮ ਹੈ।

 

 

ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਆਂਗਨਵਾੜੀ ਵਰਕਰ ਸ਼ਸ਼ੀਬਾਲਾ ਆਪਣੇ ਤਰੀਕੇ ਨਾਲ ਕੋਰੋਨਾ–ਜੋਧਾ ਵੀ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਰੋਜ਼ਮੱਰਾ ਦੇ ਕੰਮਾਂ ਤੋਂ ਬਾਅਦ ਉਹ ਤੇ ਆਂਗਨਵਾੜੀ ਵਰਕਰਾਂ ਦਾ ਇੱਕ ਸਮੂਹ ਮਾਸਕ ਬਣਾਉਂਦਾ ਹੈ ਤੇ ਉਹ ਲੋਕਾਂ ਨੂੰ ਮੁਫ਼ਤ ਵੰਡੇ ਜਾਂਦੇ ਹਨ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹਨ, ਜਿਹੜੇ ਸਭ ਕੁਝ ਕਿਸਮਤ ਦੇ ਸਹਾਰੇ ਛੱਡ ਦਿੰਦੇ ਹਨ, ਇਸੇ ਲਈ ਉਨ੍ਹਾਂ ਨੂੰ ਦਿਹਾਤੀ ਔਰਤਾਂ ਨੂੰ ਕੋਵਿਡ–19 ਦੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਦਿਆਂ ਵੇਖਿਆ ਜਾ ਸਕਦਾ ਹੈ।

 

 

ਇੰਝ ਕੋਰੋਨਾ–ਜੋਧੇ ਵਾਇਰਸ ਵਿਰੁੱਧ ਜੰਗ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

 

 

ਸਰਕਾਰੀ ਏਜੰਸੀਆਂ ਵੀ ਕਿਤੇ ਕੋਈ ਢਿੱਲ–ਮੱਠ ਨਹੀਂ ਵਰਤ ਰਹੀਆਂ, ਉਹ ਸੇਵਾਵਾਂ ਮੁਹੱਈਆ ਕਰਵਾਉਂਦੇ ਸਮੇਂ ਇਹ ਜ਼ਰੂਰ ਯਕੀਨੀ ਬਣਾਉਂਦੀਆਂ ਹਨ ਕਿ ਭੀੜ ਨਾ ਇਕੱਠੀ ਹੋਵੇ।

 

 

 

ਇਸ ਖੇਤਰ ਵਿੱਚ ਲੌਕਡਾਊਨ ’ਚ ਕੁਝ ਛੋਟਾਂ ਕਿਸਾਨਾਂ ਲਈ ਰਾਹਤ ਵਜੋਂ ਆਈਆਂ ਹਨ ਕਿਉਂਕਿ ਰਾਜਾਂ ਵੱਲੋਂ ਦਿੱਤੀਆਂ ਰਿਪੋਰਟਾਂ ਮੁਤਾਬਕ ਇਸ ਵੇਲੇ ਹਰਿਆਣਾ ’ਚ ਕਣਕ ਦੀ ਫ਼ਸਲ ਦੀ ਵਾਢੀ 55 ਤੋਂ 60% ਅਤੇ ਪੰਜਾਬ ਵਿੱਚ 60 ਤੋਂ 65% ਹੋ ਚੁੱਕੀ ਹੈ। ਖੇਤੀਬਾੜੀ ਖੇਤਰ ਨਾਲ ਜੁੜੇ ਉਦਯੋਗਾਂ, ਜਿਵੇਂ ਕੰਬਾਈਨ ਤੇ ਥਰੈਸ਼ਰ ਨਿਰਮਾਣ ਇਕਾਈਆਂ ਦੀਆਂ ਆਰਥਿਕ ਗਤੀਵਿਧੀਆਂ ਵੀ ਯਕੀਨੀ ਹੋ ਗਈਆਂ ਹਨ।

 

 

ਕੋਵਿਡ–19 ਵਿਰੁੱਧ ਲੋਕਾਂ ਨੂੰ ਇੱਕਜੁਟ ਕਰਨ ਤੇ ਦ੍ਰਿੜ੍ਹਤਾਪੂਰਬਕ ਜੰਗ ਲੜਨ ਲਈ ਭਾਰਤ ਸਰਕਾਰ ਨੇ ‘ਆਰੋਗਯ–ਸੇਤੂ’ ਐਪ ਵੀ ਲਾਂਚ ਕੀਤੀ ਸੀ, ਜਿਸ ਵਿੱਚ ਆਧੁਨਿਕ ਬਲੂਟੁੱਥ ਟੈਕਨੋਲੋਜੀ, ਐਲਗੋਰਿਦਮਜ਼ ਤੇ ਬਨਾਵਟੀ/ਮਸ਼ੀਨੀ ਸੂਝਬੂਝ ਦੀ ਵਰਤੋਂ ਕੀਤੀ ਜਾਂਦੀ ਹੈ; ਜੋ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਛੂਤ ਲੱਗਣ ਦੇ ਖ਼ਤਰੇ ਤੋਂ ਬਚਣ ਹਿਤ ਖੁਦ ਦਾ ਮੁੱਲਾਂਕਣ ਕਰਨ ਦੇ ਯੋਗ ਬਣਾਉਂਦੀ ਹੈ। [PIB]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Warriors Playing Distinctive Role in Fight Against Corona