ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ ਘਰ ਪਰਤ ਰਹੀ ਵਿਦਿਆਰਥਣ ਨਾਲ 10 ਲੜਕਿਆਂ ਨੇ ਕੀਤਾ ਗੈਂਗਰੇਪ

ਝਾਰਖੰਡ ਦੇ ਦੁਮਕਾ 'ਚ ਲੌਕਡਾਊਨ (ਤਾਲਾਬੰਦੀ) 'ਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਲੌਕਡਾਊਨ ਤੋਂ ਬਾਅਦ ਆਪਣੇ ਪਿੰਡ ਪਰਤ ਰਹੀ 16 ਸਾਲਾ ਵਿਦਿਆਰਥਣ ਨਾਲ 10 ਨੌਜਵਾਨਾਂ ਨੇ ਸਮੂਹਕ ਬਲਾਤਕਾਰ ਕੀਤਾ। ਇਹ ਘਟਨਾ ਬੀਤੀ 24 ਮਾਰਚ ਨੂੰ ਗੋਪੀਕਾਂਦਰ ਦੇ ਗੜ੍ਹੀਆਪਾਨੀ ਜੰਗਲ 'ਚ ਵਾਪਰੀ। ਗੈਂਗਰੇਪ ਦਾ ਖੁਲਾਸਾ ਉਦੋਂ ਹੋਇਆ ਜਦੋਂ ਲੜਕੀ ਨੇ ਗੋਪੀਕਾਂਦਰ ਥਾਣੇ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ। ਲੜਕੀ ਨੇ ਦੱਸਿਆ ਕਿ ਮਦਦ ਲਈ ਬੁਲਾਏ ਗਏ ਇੱਕ ਦੋਸਤ ਅਤੇ ਉਸ ਦੇ ਸਾਥੀ ਨੇ ਉਸ ਦਾ ਬਲਾਤਕਾਰ ਕੀਤਾ। ਫਿਰ 8 ਹੋਰ ਨੌਜਵਾਨ ਪਹੁੰਚੇ ਅਤੇ ਸਮੂਹਿਕ ਬਲਾਤਕਾਰ ਨੂੰ ਅੰਜਾਮ ਦਿੱਤਾ। ਉਹ ਰਾਤ ਭਰ ਜੰਗਲ 'ਚ ਬੇਹੋਸ਼ ਪਈ ਰਹੀ।
 

ਲੜਕੀ ਗੋਪੀਚਾਂਦਰ ਬਲਾਕ ਖੇਤਰ ਦੀ ਰਹਿਣ ਵਾਲੀ ਹੈ। ਉਹ ਦੁਮਕਾ ਸ਼ਹਿਰ ਦੇ ਸ਼ਿਵਪਹਾੜ ਵਿਖੇ ਕਿਰਾਏ ਦੇ ਮਕਾਨ 'ਚ ਰਹਿ ਕੇ ਐਸ.ਪੀ. ਕਾਲਜ ਤੋਂ 12ਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਹੈ। ਲਾਕਡਾਊਨ ਕਾਰਨ ਕਾਲਜ ਬੰਦ ਹੋ ਗਿਆ ਸੀ। ਗੱਡੀਆਂ ਤੇ ਬੱਸਾਂ ਵੀ ਨਹੀਂ ਚੱਲ ਰਹੀਆਂ ਸਨ। ਉਹ 24 ਮਾਰਚ ਨੂੰ ਆਪਣੀ ਇੱਕ ਸਹੇਲੀ ਨਾਲ ਸਕੂਟੀ 'ਤੇ ਘਰ ਜਾਣ ਲਈ ਨਿਕਲੀ ਸੀ। ਸਹੇਲੀ ਗੋਪੀਕਾਂਦਰ ਦੇ ਕਾਰੂਡੀਹ ਮੋੜ ਨੇੜੇ ਛੱਡ ਕੇ ਆਪਣੇ ਘਰ ਪਾਕੁੜ ਜ਼ਿਲ੍ਹੇ ਵੱਲ ਚਲੀ ਗਈ।
 

ਪੁਲਿਸ ਨੂੰ ਦਿੱਤੇ ਬਿਆਨ 'ਚ ਲੜਕੀ ਨੇ ਦੱਸਿਆ ਕਿ ਉਸ ਨੇ ਕਾਰੂਡੀਹ ਪਹੁੰਚਣ ਤੋਂ ਪਹਿਲਾਂ ਉਸਨੇ ਆਪਣੇ ਪਰਿਵਾਰ ਨੂੰ ਫ਼ੋਨ ਕੀਤਾ ਸੀ। ਸ਼ਾਮ ਹੋਣ ਤੋਂ ਬਾਅਦ ਵੀ ਮਾਪੇ ਨਾ ਪਹੁੰਚੇ ਤਾਂ ਉਸ ਨੇ ਆਪਣੇ ਇੱਕ ਦੋਸਤ ਵਿੱਕੀ ਉਰਫ਼ ਪ੍ਰਸੰਨਜੀਤ ਹਾਂਸਦਾ ਨੂੰ ਫ਼ੋਨ ਕੀਤਾ। ਨੌਜਵਾਨ ਗੋਪੀਕਾਂਦਰ ਬਲਾਕ ਦੇ ਦਡੰਗਖਰੌਣੀ ਦਾ ਰਹਿਣ ਵਾਲਾ ਹੈ। ਉਹ ਤੁਰੰਤ ਸਾਈਕਲ ਲੈ ਕੇ ਕਾਰੂਡੀਹ ਮੋੜ 'ਤੇ ਪਹੁੰਚ ਗਿਆ। ਉਦੋਂ ਪ੍ਰਸੰਨਜੀਤ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਤਿੰਨੇ ਇੱਕੇ ਮੋਟਰਸਾਈਕਲ 'ਤੇ ਨਿਕਲ ਗਏ।
 

ਇਸ ਦੌਰਾਨ ਵਿੱਕੀ ਨੇ ਘਰ ਜਾਣ ਦੀ ਬਜਾਏ ਦੂਜੇ ਕੱਚੇ ਰਸਤੇ 'ਤੇ ਮੋਟਰਸਾਈਕਲ ਪਾ ਲਈ। ਲੜਕੀ ਨੇ ਵਿੱਕੀ ਨੂੰ ਦੱਸਿਆ ਕਿ ਇਹ ਘਰ ਜਾਣ ਦਾ ਰਸਤਾ ਨਹੀਂ ਹੈ ਤਾਂ ਉਸ ਨੇ ਕਿਹਾ ਕਿ ਰਸਤੇ 'ਚ ਚੈਕਿੰਗ ਚੱਲ ਰਹੀ ਹੈ। ਇਸ ਲਈ ਕੱਚੇ ਰਸਤੇ ਤੋਂ ਹੋ ਕੇ ਘਰ ਜਾ ਰਹੇ ਹਾਂ। ਕੁਝ ਦੂਰੀ 'ਤੇ ਜਾ ਕੇ ਵਿੱਕੀ ਨੇ ਸੁਨਸਾਨ ਜੰਗਲ ਨੇੜੇ ਮੋਟਰਸਾਈਕਲ ਰੋਕ ਦਿੱਥੀ ਅਤੇ ਕਿਹਾ ਕਿ ਉਸ ਨੂੰ ਪੇਸ਼ਾਬ ਲੱਗਿਆ ਹੈ। ਲੜਕੀ ਉਸ ਦੇ ਦੋਸਤ ਨਾਲ ਕਾਫੀ ਦੇਰ ਤਕ ਸੁਨਸਾਨ ਜੰਗਲ 'ਚ ਖੜ੍ਹੀ ਰਹੇ। ਇਸ ਵਿਚਕਾਰ ਵਿੱਕੀ ਪਹੁੰਚਿਆ ਅਤੇ ਆਪਣੇ ਦੋਸਤ ਨਾਲ ਮਿਲ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ।
 

ਇਸ ਮਗਰੋਂ ਨਕਾਬ ਪਹਿਣੇ 8 ਨੌਜਵਾਨ ਉੱਥੇ ਪਹੁੰਚੇ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਗਲੇ 'ਤੇ ਚਾਕੂ ਲਗਾ ਦਿੱਤਾ। ਇਸ ਤੋਂ ਬਾਅਦ ਸਾਰੇ ਨੌਜਵਾਨਾਂ ਨੇ ਵਾਰੋ-ਵਾਰੀ ਗੈਂਗਰੇਪ ਕੀਤਾ।
 

ਦੁਮਕਾ ਦੇ ਐਸਪੀ ਵਾਈ.ਐਸ. ਰਮੇਸ਼ ਦਾ ਕਹਿਣਾ ਹੈ ਕਿ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਹੈ। ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਰਾਮਗੜ੍ਹ ਸਮੂਹਕ ਬਲਾਤਕਾਰ ਦੇ ਕੇਸ ਦੀ ਤਰਜ਼ 'ਤੇ ਵੀ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
 

ਰਾਤ ਭਰ ਜੰਗਲ 'ਚ ਬੇਹੋਸ਼ ਪਈ ਰਹੀ ਲੜਕੀ
ਲੜਕੀ ਸਮੂਹਿਕ ਬਲਾਤਕਾਰ ਦੌਰਾਨ ਬੇਹੋਸ਼ ਹੋ ਗਈ। ਦੂਜੇ ਦਿਨ 25 ਮਾਰਚ ਦੀ ਸਵੇਰ ਉਹ ਜੰਗਲ 'ਚੋਂ ਕਿਸੇ ਬਾਹਰ ਸੜਕ 'ਤੇ ਆਈ ਤਾਂ ਪਿੰਡ ਵਾਸੀਆਂ ਨੇ ਵੇਖਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ। ਮੌਕੇ 'ਤੇ ਮਾਤਾ, ਪਿਤਾ ਅਤੇ ਭਰਾ ਪਹੁੰਚੇ ਅਤੇ ਉਸ ਨੂੰ ਚੁੱਕ ਕੇ ਘਰ ਲੈ ਗਏ। ਭਰਾ ਨੇ ਗੋਪੀਕਾਂਦਰ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਗੋਪੀਕਾਂਦਰ ਥਾਣੇ ਦੀ ਪੁਲਿਸ ਨੇ ਲੜਕੀ ਨੂੰ ਦੁਮਕਾ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus 10 boys gangraped the girl returning home in lockdown lying unconscious in the forest overnight jharkhand dumka