ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus : ਅਮਰੀਕਾ 'ਚ 6 ਲੋਕਾਂ ਦੀ ਮੌਤ, ਦੁਨੀਆ ਭਰ 'ਚ 90,930 ਮਾਮਲੇ ਸਾਹਮਣੇ ਆਏ

ਜਾਨਲੇਵਾ ਕੋਰੋਨਾ ਵਾਇਰਸ ਨਾਲ ਸੋਮਵਾਰ ਨੂੰ ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। 6 'ਚੋਂ 5 ਮੌਤਾਂ ਕਿੰਗ ਕਾਊਂਟੀ 'ਚ ਹੋਈਆਂ ਹਨ। ਜਦਕਿ ਇੱਕ ਵਿਅਕਤੀ ਦੀ ਮੌਤ ਸਨੋਹੋਮਿਸ਼ ਕਾਊਂਟੀ 'ਚ ਹੋਈ ਹੈ। 
 

ਵਿਸ਼ਵ ਸਿਹਤ ਸੰਗਠਨ (ਡਬਲਿਯੂਐਚਓ) ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਚੀਨ ਤੋਂ ਬਾਹਰ ਕੋਰੋਨਾ ਵਾਇਰਸ ਦੇ 1500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਚੀਨ ਦੇ ਬਾਹਰ ਮਰਨ ਵਾਲਿਆਂ ਦੀ ਗਿਣਤੀ 128 ਹੋ ਗਈ ਹੈ। ਡਬਲਿਯੂਐਚਓ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਚੀਨ ਤੋਂ ਬਾਹਰ ਮਰੀਜ਼ਾਂ ਦੀ ਗਿਣਤੀ 64 ਦੇਸ਼ਾਂ ਵਿੱਚ ਵੱਧ ਕੇ 8774 ਹੋ ਗਈ ਹੈ।

 


 

ਚੀਨ ਸਮੇਤ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 3,125 ਹੋ ਗਈ ਹੈ। ਚੀਨੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪੀੜਤ ਮਰੀਜ਼ਾਂ ਦੀ ਗਿਣਤੀ 90,930 'ਤੇ ਪਹੁੰਚ ਗਈ ਹੈ।
 

ਸਿੰਹੂਆ ਨਿਊਜ਼ ਏਜੰਸੀ ਦੇ ਅਨੁਸਾਰ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਕਾਰਨ 31 ਹੋਰ ਮੌਤਾਂ ਅਤੇ 125 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਸਾਰੀਆਂ ਮੌਤਾਂ ਹੁਬੇਈ 'ਚ ਹੋਈਆਂ ਹਨ, ਜਿੱਥੇ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ।
 

2,742 ਲੋਕਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ 
ਇਸ ਦੌਰਾਨ 129 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਚੀਨੀ ਸਿਹਤ ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ 2,742 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਸ ਤੋਂ ਇਲਾਵਾ ਗੰਭੀਰ ਮਾਮਲਿਆਂ ਦੀ ਗਿਣਤੀ 304 ਤੋਂ ਘੱਟ ਕੇ 6806 ਰਹਿ ਗਈ ਹੈ। 30,004 ਮਰੀਜ਼ਾਂ ਦਾ ਇਲਾਜ ਅਜੇ ਵੀ ਜਾਰੀ ਹੈ। ਕੁਲ 47,204 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕਮਿਸ਼ਨ ਨੇ ਕਿਹਾ ਕਿ 587 ਲੋਕਾਂ ਦੇ ਅਜੇ ਵੀ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ ਹੈ।

 

ਹਾਂਗਕਾਂਗ ਵਿੱਚ 100 ਨਵੇਂ ਮਾਮਲਿਆਂ ਦੀ ਪੁਸ਼ਟੀ
ਹਾਂਗਕਾਂਗ 'ਚ 100 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ 'ਚ ਦੋ ਮੌਤਾਂ ਵੀ ਸ਼ਾਮਲ ਹਨ। ਮਕਾਓ 'ਚ 10 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਤਾਈਵਾਨ 'ਚ 41 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹਾਂਗਕਾਂਗ 'ਚ 36, ਮਕਾਓ 'ਚ 8 ਅਤੇ ਤਾਈਵਾਨ 'ਚ 12 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

 

ਭਾਰਤ 'ਚ ਦੋ ਨਵੇਂ ਮਾਮਲੇ ਸਾਹਮਣੇ ਆਏ 
ਭਾਰਤ 'ਚ ਸੋਮਵਾਰ ਨੂੰ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਕੇਸ ਦਿੱਲੀ ਅਤੇ ਦੂਜਾ ਤੇਲੰਗਾਨਾ 'ਚ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਕੇਰਲ 'ਚ ਤਿੰਨ ਕੇਸ ਸਾਹਮਣੇ ਆਏ ਸਨ। ਤਿੰਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus 6 Deaths In US 3000 people Death and globally infected more than 90000