ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੀ ਦਹਿਸ਼ਤ, ਸ਼ਾਹੀਨ ਬਾਗ ਵੀ ਹੋਇਆ ਸ਼ਾਂਤ

ਜਾਨਲੇਵਾ ਕੋਰੋਨਾ ਵਾਇਰਸ ਕਾਰਨ ਇਸ ਸਮੇਂ ਪੂਰੀ ਦੁਨੀਆ ਦਹਿਸ਼ਤ 'ਚ ਹੈ। ਇਹ ਵਾਇਰਸ ਹੁਣ ਤੱਕ 6518 ਲੋਕਾਂ ਦੀ ਜਾਨ ਲੈ ਚੁੱਕਾ ਹੈ। ਭਾਰਤ ਦੇ ਲੋਕਾਂ 'ਚ ਵੀ ਇਸ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਹੈ। ਹੁਣ ਤਕ ਕੋਰੋਨਾ ਦੇ 110 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਕਾਰਨ ਬਾਕੀ ਸਾਰੇ ਮਾਮਲੇ ਇਸ ਸਮੇਂ ਸ਼ਾਂਤ ਹੋ ਗਏ ਹਨ। ਇਨ੍ਹਾਂ 'ਚ ਸੀਏਏ ਵਿਰੁੱਧ ਸ਼ਾਹੀਨ ਬਾਗ 'ਚ ਜਾਰੀ ਪ੍ਰਦਰਸ਼ਨ ਵੀ ਸ਼ਾਮਿਲ ਹੈ।
 

ਦਰਅਸਲ, ਕੋਰੋਨਾ ਵਾਇਰਸ ਤੋਂ ਪਹਿਲਾਂ ਸ਼ਾਹੀਨ ਬਾਗ ਦਾ ਮੁੱਦਾ ਸੁਰਖੀਆਂ ਵਿੱਚ ਰਿਹਾ ਸੀ। ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀ ਪਿਛਲੇ 3 ਮਹੀਨਿਆਂ ਤੋਂ ਸੀਏਏ ਵਿਰੁੱਧ ਧਰਨੇ 'ਤੇ ਬੈਠੇ ਹਨ। ਹਾਲਾਂਕਿ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇਹ ਮਾਮਲਾ ਸ਼ਾਂਤ ਹੁੰਦਾ ਪ੍ਰਤੀਤ ਹੁੰਦਾ ਹੈ। ਪਹਿਲਾਂ ਇੱਥੇ ਲੋਕਾਂ ਦੀ ਕਾਫੀ ਭੀੜ ਵਿਖਾਈ ਦਿੰਦੀ ਸੀ, ਪਰ ਹੁਣ ਹਰ ਪਾਸੇ ਸ਼ਾਂਤੀ ਵਿਖਾਈ ਦੇ ਰਹੀ ਹੈ। ਹੁਣ ਟੈਂਟ ਦੇ ਬਾਹਰ ਕੋਈ ਨਹੀਂ ਨਜ਼ਰ ਨਹੀਂ ਆਉਂਦਾ। ਟੈਂਟ 'ਚ ਕੁਝ ਔਰਤਾਂ ਇਕੱਤਰ ਹੁੰਦੀਆਂ ਹਨ, ਪਰ ਉਨ੍ਹਾਂ ਦੀ ਗਿਣਤੀ ਵੀ 100 ਤੋਂ 150 ਤਕ ਹੁੰਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਸੀਏਏ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ 'ਚ ਵੀ ਹੁਣ ਕਮੀ ਆ ਗਈ ਹੈ।
 

ਦੱਸ ਦੇਈਏ ਕਿ ਉਤਰਾਖੰਡ 'ਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਦਰਜ ਕੀਤੇ ਜਾਣ ਅਤੇ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਵਿੱਚ ਇੱਕ-ਇੱਕ ਕੇਸ ਦੀ ਪੁਸ਼ਟੀ ਹੋਣ ਨਾਲ ਭਾਰਤ 'ਚ ਇਸ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 110 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਨਾਲ ਪੀੜਤ ਕੁਲ ਮਰੀਜ਼ਾਂ ਵਿੱਚ ਉਹ ਦੋ ਮਰੀਜ਼ ਵੀ ਸ਼ਾਮਲ ਹਨ, ਜਿਨ੍ਹਾਂ ਦੀ ਦਿੱਲੀ ਤੇ ਕਰਨਾਟਕ ਵਿੱਚ ਮੌਤ ਹੋ ਚੁੱਕੀ ਹੈ।
 

ਕਰਨਾਟਕ ਦੇ ਕਲਬੁਰਗੀ ਵਾਸੀ 76 ਸਾਲਾ ਬਜ਼ੁਰਗ, ਜੋ ਹਾਲ ਹੀ ਵਿੱਚ ਸਾਊਦੀ ਅਰਬ ਤੋਂ ਵਾਪਸ ਆਏ ਸਨ, ਦੀ ਬੀਤੇ ਵੀਰਵਾਰ ਨੂੰ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਦਿੱਲੀ ਵਿੱਚ ਰਹਿਣ ਵਾਲੀ ਇੱਕ 68 ਸਾਲਾ ਔਰਤ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ ਅਤੇ ਉਸ ਦੀ ਬੀਤੀ ਸ਼ੁੱਕਰਵਾਰ ਰਾਤ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus affected Shaheen Bagh CAA protest