ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ-ਸਪੇਨ 'ਚ ਘਟੇ ਕੋਰੋਨਾ ਦੇ ਮਾਮਲੇ, ਪਰ ਭਾਰਤ 'ਚ ਤੇਜ਼ੀ ਨਾਲ ਹੋ ਰਿਹੈ ਵਾਧਾ

ਯੂਰਪੀਅਨ ਦੇਸ਼ਾਂ 'ਚ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਟਲੀ, ਸਪੇਨ ਤੇ ਫ਼ਰਾਂਸ ਵਿੱਚ ਪਿਛਲੇ ਦਿਨਾਂ 'ਚ ਨਵੇਂ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ, ਜਦਕਿ ਭਾਰਤ 'ਚ ਇਸ ਦੇ ਮਾਮਲੇ ਵੱਧ ਰਹੇ ਹਨ। ਜ਼ਿਆਦਾ ਟੈਸਟਿੰਗ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ। ਜੇ ਅਸੀਂ 28 ਅਪ੍ਰੈਲ ਤੋਂ 3 ਮਈ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੈ ਕਿ ਕਿਸ ਤਰ੍ਹਾਂ ਭਾਰਤ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਦਕਿ ਇਟਲੀ, ਸਪੇਨ ਤੇ ਫ਼ਰਾਂਸ 'ਚ ਕੋਰੋਨਾ ਦਾ ਪ੍ਰਭਾਵ ਦਿਨ ਪ੍ਰਤੀਦਿਨ ਘਟਦਾ ਜਾ ਰਿਹਾ ਹੈ।
 

ਇਸ ਸਮੇਂ ਇਟਲੀ 'ਚ ਇਸ ਵਾਇਰਸ ਨਾਲ 29,079 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੇਸ਼ ਵਿੱਚ ਸਕਾਰਾਤਮਕ ਮਰੀਜ਼ਾਂ ਦੀ ਕੁਲ ਗਿਣਤੀ 2,11,938ਹੈ। ਸਪੇਨ 'ਚ ਕੋਰੋਨਾ ਵਾਇਰਸ ਦੇ ਹੁਣ ਤਕ 2,48,301 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 25,428 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
 

ਸਪੇਨ ਦੇ ਸਿਹਤ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟੇ 'ਚ 164 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜੋ ਕਿ ਪਿਛਲੇ 6 ਹਫ਼ਤਿਆਂ 'ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਲਗਾਤਾਰ ਦੂਜਾ ਸਭ ਤੋਂ ਘੱਟ ਅੰਕੜਾ ਹੈ। ਇਹ ਅੰਕੜੇ ਸਪੇਨ ਲਈ ਰਾਹਤ ਦੇਣ ਵਾਲੇ ਹਨ, ਕਿਉਂਕਿ ਉੱਥੇ ਪਿਛਲੇ 7 ਹਫ਼ਤਿਆਂ ਤੋਂ ਸਖ਼ਤ ਲੌਕਡਾਊਨ ਲਾਗੂ ਹੈ।
 

ਨਿਊਜ਼ੀਲੈਂਡ 'ਚ ਇੱਕ ਵੀ ਮਾਮਲਾ ਨਹੀਂ
ਨਿਊਜ਼ੀਲੈਂਡ 'ਚ ਪਿਛਲੇ 24 ਘੰਟੇ 'ਚ ਪਹਿਲੀ ਵਾਰ ਕੋਰੋਨਾ ਦੀ ਲਾਗ ਦਾ ਕੋਈ ਨਵੇਂ ਕੇਸ ਸਾਹਮਣੇ ਨਹੀਂ ਆਇਆ ਹੈ। ਵੈਲਿੰਗਟਨ 'ਚ ਦੇਸ਼ ਦੇ ਸਿਹਤ ਨਿਦੇਸ਼ਕ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਹੁਣ ਤਕ ਕੁਲ 1,487 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 86% ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਹੁਣ ਤਕ ਸਿਰਫ਼ 20 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਅਤੇ ਸਿਰਫ਼ 7 ਲੋਕ ਹਸਪਤਾਲ 'ਚ ਦਾਖ਼ਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Case increase in India Than Italy Spain France WHO Data Shows