ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਆਗਰਾ 'ਚ ਮਿਲਿਆ ਪਾਜੀਟਿਵ ਮਰੀਜ਼, ਭਾਰਤ 'ਚ ਕੁਲ 40 ਮਾਮਲੇ

ਭਾਰਤ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 40 ਹੋ ਗਈ ਹੈ। ਇਨ੍ਹਾਂ ਵਿੱਚ 22 ਭਾਰਤੀ ਅਤੇ 16 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਕੇਰਲਾ 'ਚ ਐਤਵਾਰ ਨੂੰ 5 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਐਤਵਾਰ ਰਾਤ ਨੂੰ ਉੱਤਰ ਪ੍ਰਦੇਸ਼ 'ਚੋਂ ਕੋਰੋਨਾ ਦਾ ਇੱਕ ਪਾਜੀਟਿਵ ਮਰੀਜ਼ ਮਿਲਿਆ ਹੈ।
 

ਐਤਵਾਰ ਨੂੰ ਆਗਰਾ ਦਾ ਇੱਕ ਵਿਅਕਤੀ ਪਾਜੀਟਿਵ ਪਾਇਆ ਗਿਆ। ਆਗਰਾ ਦਾ ਨਵਾਂ ਮਰੀਜ਼ ਲੇਖਾਕਾਰ ਪਰਿਵਾਰ ਦਾ ਮੈਂਬਰ ਹੈ। ਸੂਬੇ 'ਚ ਹੁਣ ਕੋਰੋਨਾ ਪਾਜੀਟਿਵ ਲੋਕਾਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਹੁਣ ਤੱਕ 409 ਲੋਕਾਂ ਦੇ ਨਮੂਨੇ ਟੈਸਟ ਲਈ ਭੇਜੇ ਜਾ ਚੁੱਕੇ ਹਨ। 308 ਨੈਗੇਟਿਵ ਆਏ ਹਨ।
 

ਇਸ ਤੋਂ ਪਹਿਲਾਂ ਕੇਰਲ ਦੇ ਇੱਕੋ ਪਰਿਵਾਰ ਦੇ ਪੰਜ ਜੀਅ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਾਏ ਗਏ ਸਨ। ਕੇਰਲ ਦੇ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਦੱਸਿਆ ਸੀ ਕਿ ਸਾਰੇ ਪਾਜ਼ਿਟਿਵ ਪਾਏ ਗਏ ਲੋਕਾਂ ਨੂੰ ਇਕੱਲੇ–ਕਾਰੇ ਵਾਰਡ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਸੀ ਕਿ ਪਰਿਵਾਰ ਦੇ ਤਿੰਨ ਵਿਅਕਤੀ ਇਟਲੀ ਤੋਂ ਪਰਤੇ ਹਨ ਅਤੇ ਦੋ ਹੋਰ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਕਾਰਨ ਬੀਮਾਰ ਹੋਏ ਹਨ।
 

ਕੋਰੋਨਾ ਵਾਇਰਸ ਨੇ ਦੋ ਹੋਰ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼ੁੱਕਰਵਾਰ ਨੂੰ ਆਪਣੇ ਪੈਰ ਫੈਲਾ ਦਿੱਤੇ ਹਨ। ਸਨਿੱਚਰਵਾਰ ਨੂੰ ਲੱਦਾਖ ’ਚ ਇਸ ਜਾਨਲੇਵ ਛੂਤ ਦੇ ਦੋ ਤੇ ਤਾਮਿਲਨਾਡੂ ’ਚ ਇੱਕ ਮਾਮਲਾ ਸਾਹਮਣੇ ਆਇਆ ਸੀ।
 

ਭੂਟਾਨ ’ਚ ਕੋਰੋਨਾ ਤੋਂ ਪ੍ਰਭਾਵਿਤ ਦੋ ਅਮਰੀਕੀ ਸੈਲਾਨੀਆਂ ਦੇ ਸੰਪਰਕ ਵਿੱਚ ਆਏ 150 ਭਾਰਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਹਫ਼ਤੇ ਦੀ ਸ਼ੁਰੂਆਤ ’ਚ ਥਿੰਫੂ ਪੁੱਜਣ ਤੋਂ ਪਹਿਲਾਂ ਇਨ੍ਹਾਂ ਦੋਵੇਂ ਅਮਰੀਕਨਾਂ ਨੇ ਭਾਰਤ ਦੇ ਵੱਖੋ–ਵੱਖਰੇ ਸ਼ਹਿਰਾਂ ਦਾ ਦੌਰਾ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Cases In India Rise To 40