ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਪੰਜਾਬ ਇੰਜੀਨੀਅਰਿੰਗ ਕਾਲਜ ਬੰਦ, ਹੋਸਟਲ ਖਾਲੀ ਕਰਨ ਦੇ ਨਿਰਦੇਸ਼ ਦਿੱਤੇ

ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਚਾਰੇ ਪਾਸੇ ਹਾਹਾਕਾਰ ਮਚਾ ਦਿੱਤੀ ਹੈ। ਜ਼ਿਆਦਾਤਰ ਸੂਬਾ ਸਰਕਾਰਾਂ ਨੇ ਸਕੂਲਾਂ, ਕਾਲਜਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਵੱਡੇ ਸਮਾਗਮਾਂ ਅਤੇ ਇਕੱਠ ਪ੍ਰੋਗਰਾਮਾਂ 'ਤੇ  ਰੋਕ ਲਗਾ ਦਿੱਤੀ ਗਈ ਹੈ। ਚੰਡੀਗੜ੍ਹ ਸੈਕਟਰ-12 ਸਥਿੱਤ ਪੰਜਾਬ ਇੰਜੀਨੀਅਰਿੰਗ ਕਾਲਜ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਮੱਦੇਨਜ਼ਰ ਅਦਾਰੇ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਥੇ ਹਨ।
 

ਕਾਲਜ ਦੇ ਡਾਇਰੈਕਟਰ ਧੀਰਜ ਸਾਂਘੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਅਗਲੇ 72 ਘੰਟਿਆਂ 'ਚ ਹੋਸਟਲ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਕਾਲਜ ਪ੍ਰਸ਼ਾਸਨ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਈਮੇਲ ਭੇਜੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕਾਲਜ ਨੂੰ ਅਗਲੇ ਆਦੇਸ਼ ਤਕ ਬੰਦ ਕੀਤਾ ਜਾ ਰਿਹਾ ਹੈ। 
 

'ਹਿੰਦੁਸਤਾਨ ਟਾਈਮਜ਼' ਨੂੰ ਮਿਲੀ ਈਮੇਲ ਮੁਤਾਬਿਕ, "ਸਾਰੀਆਂ ਕਲਾਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਤਾਂ 'ਤੇ ਨਜ਼ਰ ਰੱਖੀ ਜਾ ਰਰੀ ਹੈ ਅਤੇ ਜਦੋਂ ਹਾਲਾਤ ਠੀਕ ਹੋ ਜਾਣਗੇ ਤਾਂ ਕਾਲਜ ਨੂੰ ਦੁਬਾਰਾ ਖੋਲ੍ਹਣ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। ਸਾਨੂੰ ਭਰੋਸਾ ਹੈ ਕਿ 13 ਅਪ੍ਰੈਲ ਤਕ ਹਾਲਾਤ ਆਮ ਹੋ ਜਾਣਗੇ ਅਤੇ ਕਾਲਜ ਨੂੰ ਮੁੜ ਖੋਲ੍ਹ ਦਿੱਤਾ ਜਾਵੇਗਾ। ਮੌਜੂਦਾ ਸੈਮੇਸਟਰ ਨੂੰ ਅਗਲੇ ਕੁਝ ਦਿਨਾਂ ਲਈ ਮੁਲਤਵੀ ਕੀਤਾ ਜਾ ਰਿਹਾ ਹੈ।"
 

ਈਮੇਲ 'ਚ ਕਿਹਾ ਗਿਆ ਹੈ ਕਿ ਹੋਸਟਲ 'ਚ ਰਹਿ ਰਹੇ ਸਾਰੇ ਵਿਦਿਆਰਥੀ ਅਗਲੇ 72 ਘੰਟੇ ਮਤਲਬ ਮੰਗਲਵਾਰ 17 ਮਾਰਚ ਦੁਪਹਿਰ 12 ਵਜੇ ਤਕ ਹੋਸਟਲ ਖਾਲੀ ਕਰ ਦੇਣ। ਹੋਸਟਰ 'ਚ ਸਿਰਫ਼ ਦੂਜੇ ਸਾਲ ਦੇ ਐਮ.ਟੈਕ, ਪੀਐਚਡੀ ਅਤੇ ਵਿਦੇਸ਼ੀ ਵਿਦਿਆਰਥੀ ਰੁਕ ਸਕਣਗੇ। ਈਮੇਲ 'ਚ ਕਿਹਾ ਗਿਆ ਹੈ ਕਿ ਜੇ ਬਾਕੀ ਵਿਦਿਆਰਥੀਆਂ 'ਚੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੋਵੇ ਤਾਂ ਉਹ ਡੀਨ ਨਾਲ ਸੰਪਰਕ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Classes suspended at PEC students given 72 hours to vacate hostels