ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

COVID-19 lockdown : ਘਰੋਂ ਬਾਹਰ ਜਾਣ ਤੋਂ ਰੋਕਿਆ ਤਾਂ ਭਰਾ ਦੀ ਕੀਤੀ ਹੱਤਿਆ

ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਵਿਚਕਾਰ ਸਰਕਾਰ ਵੱਲੋਂ ਲਗਾਏ ਲੌਕਡਾਊਨ (ਤਾਲਾਬੰਦੀ) ਕਾਰਨ ਤਰ੍ਹਾਂ-ਤਰਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਸਰਕਾਰ ਨੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਹੈ, ਪਰ ਮੁੰਬਈ 'ਚ ਇਸੇ ਕਾਰਨ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ। ਕੋਰੋਨਾ ਕਾਰਨ ਮਹਾਰਾਸ਼ਟਰ 'ਚ ਕਤਲ ਦਾ ਪਹਿਲਾ ਮਾਮਲਾ ਹੈ।
 

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਬੁੱਧਵਾਰ ਨੂੰ ਇੱਕ ਵਿਅਕਤੀ ਨੇ ਆਪਣੇ ਭਰਾ ਨੂੰ ਸਿਰਫ਼ ਇਸ ਲਈ ਕਤਲ ਕਰ ਦਿੱਤਾ, ਕਿਉਂਕਿ ਲਾਕਡਾਊਨ 'ਚ ਘਰ ਤੋਂ ਬਾਹਰ ਜਾਣ ਤੋਂ ਰੋਕਿਆ ਸੀ। ਘਟਨਾ ਮੁੰਬਈ ਦੀ ਕਾਂਦੀਵਲੀ (ਪੂਰਬੀ) ਦੀ ਹੈ।
 

 

ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ 21 ਦਿਨਾਂ ਦੀ ਦੇਸ਼ਪੱਧਰੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਤਾਲਾਬੰਦੀ ਵਿੱਚ ਸਾਰੇ ਨਾਗਰਿਕਾਂ ਨੂੰ ਘਰ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸੇ ਦੌਰਾਨ 28 ਸਾਲਾ ਵਿਅਕਤੀ ਨੇ ਘਰ ਤੋਂ ਬਾਹਰ ਨਿਕਲਣ ਕਾਰਨ ਆਪਣੇ 21 ਸਾਲਾ ਭਰਾ ਦੇ ਸਿਰ 'ਚ ਪੈਨ (ਭਾਂਡਾ) ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾਵਾਂ ਵਿਚਕਾਰ ਬਾਹਰ ਜਾਣ ਨੂੰ ਲੈ ਕੇ ਝਗੜਾ ਹੋਇਆ ਸੀ। ਮੁਲਜ਼ਮ ਦੀ ਪਤਨੀ ਵੀ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਆਪਣੇ ਘਰ ਤੋਂ ਬਾਹਰ ਨਿਕਲੀ ਸੀ।
 

ਸਮਤਾ ਨਗਰ ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਦੁਰਗੇਸ਼ ਠਾਕੁਰ ਵਜੋਂ ਹੋਈ ਹੈ। ਕਾਤਲ ਦੀ ਪਛਾਣ 28 ਸਾਲਾ ਰਾਜੇਸ਼ ਠਾਕੁਰ ਵਜੋਂ ਹੋਈ ਹੈ। ਦੋਵੇਂ ਸਿੱਧੀਵਿਨਾਇਕ ਮੈਦਾਨ ਦੇ ਨੇੜੇ ਪਸ਼ੂਪਤੀਨਾਥ ਚਾਲ (ਕਾਂਦੀਵਲੀ ਈਸਟ) ਦੇ ਵਸਨੀਕ ਹਨ। ਇੱਥੇ ਰਾਜੇਸ਼, ਉਸ ਦੀ ਪਤਨੀ ਅਤੇ ਉਸ ਦਾ ਛੋਟਾ ਭਰਾ ਦੁਰਗੇਸ਼ ਰਹਿੰਦੇ ਹਨ, ਜਦਕਿ ਉਸ ਦੇ ਮਾਤਾ-ਪਿਤਾ ਪਿੰਡ ਵਿੱਚ ਰਹਿੰਦੇ ਹਨ।
 

ਦੁਰਗੇਸ਼ ਪੁਣੇ 'ਚ ਬਤੌਰ ਵੇਟਰ ਕੰਮ ਕਰਦਾ ਸੀ, ਪਰ ਇੱਕ ਦਿਨ ਪਹਿਲਾਂ ਤਾਲਾਬੰਦੀ ਹੋਣ ਕਾਰਨ ਉਸ ਦੀ ਨੌਕਰੀ ਜਾ ਚੁੱਖੀ ਸੀ। ਉਹ ਕੁਝ ਦਿਨ ਪਹਿਲਾਂ ਪੁਣੇ ਵਾਪਸ ਆਪਣੇ ਭਰਾ ਕੋਲ ਆਇਆ ਸੀ। ਰਾਜੇਸ਼ ਨੇੜਲੇ ਸੈਲੂਨ 'ਚ ਕੰਮ ਕਰਦਾ ਹੈ।
 

ਘਟਨਾ ਵਾਲੇ ਦਿਨ ਰਾਜੇਸ਼ ਨੇ ਆਪਣੀ ਪਤਨੀ ਅਤੇ ਭਰਾ ਨੂੰ ਬਾਹਰ ਨਾ ਜਾਣ ਲਈ ਕਿਹਾ ਸੀ ਤਾਂ ਇਸ ਗੱਲ 'ਤੇ ਦੋਵਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਰਾਜੇਸ਼ ਨੇ ਕਿਹਾ ਕਿ ਉਹ ਲੋਕ ਘਰੇਲੂ ਵਰਤੋਂ ਵਾਲਾ ਸਮਾਨ ਖਰੀਦਣ ਜਾ ਰਹੇ ਹਨ ਅਤੇ 30 ਮਿੰਟਾਂ ਵਿੱਚ ਵਾਪਸ ਆ ਜਾਣਗੇ। ਰਾਜੇਸ਼ ਨੇ ਛੋਟੇ ਭਰਾ ਨੂੰ ਧਮਕੀ ਦਿੱਤੀ ਕਿ ਉਹ ਇਸ ਸਮੇਂ ਬਾਹਰ ਨਾ ਜਾਵੇ। ਇਸ ਦੌਰਾਨ ਬਹਿਸਬਾਜ਼ੀ ਤੋਂ ਬਾਅਦ ਰਾਜੇਸ਼ ਅਤੇ ਉਸ ਦੀ ਪਤਨੀ ਵਾਅਦੇ ਮੁਤਾਬਕ 20 ਮਿੰਟ ਦੇਰੀ ਨਾਲ ਘਰ ਪਹੁੰਚੇ। ਇਸ 'ਤੇ ਦੁਰਗੇਸ਼ ਨੇ ਦੋਵਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਾਲ੍ਹਾਂ ਕੱਢਣੀਆਂ।
 

ਪੁਲਿਸ ਨੇ ਦੱਸਿਆ ਕਿ ਇਸ 'ਤੇ ਰਾਜੇਸ਼ ਨੇ ਪੈਨ ਚੁੱਕ ਕੇ ਦੁਰਗੇਸ਼ ਦੇ ਸਿਰ 'ਚ ਮਾਰ ਦਿੱਤਾ, ਜਿਸ ਨਾਲ ਉਸ ਦੇ ਸਿਰ 'ਚੋਂ ਖੂਨ ਨਿੱਕਲਣ ਲੱਗਿਆ। ਘਟਨਾ ਤੋਂ ਬਾਅਦ ਦੁਰਗੇਸ਼ ਨੇ ਦੋਵਾਂ ਪਤੀ-ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਕਮਰੇ ਨੂੰ ਬੰਦ ਕਰਕੇ ਫਾਹਾ ਲੈ ਲਿਆ। ਘਟਨਾ ਦੀ ਖ਼ਬਰ ਮਿਲਦਿਆਂ ਹੀ ਰਾਜੇਸ਼ ਅਤੇ ਗੁਆਂਢੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੁਗਰੇਸ਼ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਿਸ ਨੇ ਮੁਲਜ਼ਮ ਭਰਾ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus COVID 19 lockdown man murdered his brother for stepping out of house