ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੂਰੀ ਤਰ੍ਹਾਂ ਬੰਦ ; ਬਾਰਡਰ ਸੀਲ, ਪ੍ਰਾਈਵੇਟ ਬੱਸਾਂ, ਆਟੋ ਨਹੀਂ ਚੱਲਣਗੇ

ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਦੀ ਸਰਹੱਦ ਨੂੰ ਸੋਮਵਾਰ ਸਵੇਰੇ 6 ਵਜੇ ਤੋਂ ਸੀਲ ਕਰ ਦਿੱਤਾ ਜਾਵੇਗਾ। ਕੇਜਰੀਵਾਲ ਸਰਕਾਰ ਵੱਲੋਂ ਇਹ ਫ਼ੈਸਲਾ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਤਬਾਹੀ ਤੋਂ ਬਚਾਉਣ ਲਈ ਕੀਤਾ ਗਿਆ ਹੈ। ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਅਨਿਲ ਬੈਜਲ ਨੇ ਇੱਕ ਪ੍ਰੈਸ ਕਾਨਫ਼ਰੰਸ 'ਚ ਇਹ ਜਾਣਕਾਰੀ ਦਿੱਤੀ।
 

ਐਤਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫ਼ਰੰਸ 'ਚ ਦੱਸਿਆ, "ਹੁਣ ਤੱਕ ਦਿੱਲੀ ਵਿੱਚ 27 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 6 ਜਣਿਆਂ ਨੂੰ ਵਾਇਰਸ ਇੱਕ-ਦੂਜੇ ਤੋਂ ਫੈਲਿਆ ਹੈ। 21 ਲੋਕ ਵਿਦੇਸ਼ਾਂ ਤੋਂ ਵਾਇਰਸ ਨਾਲ ਪੀੜਤ ਹੋ ਕੇ ਆਏ ਸਨ।
 

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ, "ਸੋਮਵਾਰ ਸਵੇਰੇ 6 ਵਜੇ ਤੋਂ ਦਿੱਲੀ ਅੰਦਰ ਲਾਕਡਾਊਨ ਲਾਗੂ ਹੋ ਜਾਵੇਗਾ। ਇਹ 31 ਮਾਰਚ ਤੱਕ ਲਾਗੂ ਰਹੇਗਾ। ਕੋਈ ਵੀ ਪ੍ਰਾਈਵੇਟ ਟਰਾਂਸਪੋਰਟ ਨਹੀਂ ਚੱਲੇਗਾ। ਆਟੋ ਰਿਕਸ਼ਾ ਅਤੇ ਈ-ਰਿਕਸ਼ਾ ਵੀ ਨਹੀਂ ਚਲੇਗੀ।"
 

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਭਲਕੇ ਸੋਮਵਾਰ ਤੋਂ 31 ਮਾਰਚ ਤੱਕ ਦਿੱਲੀ ਦੀਆਂ ਸਾਰੀਆਂ ਘਰੇਲੂ ਉਡਾਨਾਂ 'ਤੇ ਪਾਬੰਦੀ ਰਹੇਗੀ। ਮੁੱਖ ਮੰਤਰੀ ਕੇਜਰੀਵਾਲ ਦੇ ਐਲਾਨ ਤੋਂ ਬਾਅਦ ਸਿਵਲ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਜਾਰੀ ਰਹਿਣਗੀਆਂ ਅਤੇ ਹਵਾਈ ਅੱਡੇ ਪਹਿਲਾਂ ਵਾਂਗ ਚੱਲਦਾ ਰਹੇਗਾ।

 

 

ਕੇਜਰੀਵਾਲ ਨੇ ਕਿਹਾ, "ਸਾਰੇ ਪ੍ਰਾਈਵੇਟ ਦਫਤਰ ਬੰਦ ਰਹਿਣਗੇ, ਪਰ ਸਥਾਈ ਅਤੇ ਠੇਕੇਦਾਰੀ ਵਾਲੇ ਦੋਵੇਂ ਮੁਲਾਜ਼ਮ ਆਨ ਡਿਊਟੀ 'ਤੇ ਮੰਨੇ ਜਾਣਗੇ। ਕੰਪਨੀਆਂ ਨੂੰ ਉਨ੍ਹਾਂ ਨੂੰ ਇਸ ਮਿਆਦ ਦੌਰਾਨ ਤਨਖਾਹ ਮੁਹੱਈਆ ਕਰਵਾਉਣੀ ਹੋਵੇਗੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Delhi govt announces complete lockdown from 6 am on Monday