ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਵੱਧ ਰਿਹੈ ਕਮਿਊਨਿਟੀ ਟਰਾਂਸਮਿਸ਼ਨ ਦਾ ਖ਼ਤਰਾ, ICMR ਦੀ ਰਿਪੋਰਟ 'ਚ ਖੁਲਾਸਾ

ਚੀਨ ਤੋਂ ਦੁਨੀਆ ਭਰ 'ਚ ਫੈਲਣ ਵਾਲੇ ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਭਾਰਤ ਵਿੱਚ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 6412 ਹੋ ਗਈ ਹੈ, ਜਦਕਿ 199 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਭ ਦੇ ਵਿਚਕਾਰ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਦੇਸ਼ ਨੂੰ ਭਿਆਨਕ ਖ਼ਤਰੇ ਦਾ ਸੰਕੇਤ ਦਿੱਤਾ ਹੈ।
 

ਹਾਲ ਹੀ ਦੇ ਹਫਤਿਆਂ ਵਿੱਚ ਆਈਸੀਐਮਆਰ ਵੱਲੋਂ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਏ ਗਏ ਕੋਰੋਨਾ ਵਾਇਰਸ ਮਰੀਜ਼ਾਂ ਦੇ ਸੈਂਪਲਾਂ ਅਤੇ ਉਨ੍ਹਾਂ ਦੇ ਕੇਸ ਹਿਸਟਰੀ ਦੀ ਜਾਣਕਾਰੀ 'ਚ ਜੋ ਅੰਕੜੇ ਸਾਹਮਣੇ ਆਏ ਹਨ, ਉਸ ਮੁਤਾਬਿਕ ਦੇਸ਼ 'ਚ ਕਮਿਊਨਿਟੀ ਟਰਾਂਸਮਿਸ਼ਨ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਆਈਸੀਐਮਆਰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ 'ਚ ਕਮਿਊਨਿਟੀ ਟਰਾਂਸਮਿਸ਼ਨ ਦਾ ਖ਼ਤਰਾ ਨਾ ਦੇ ਬਰਾਬਰ ਹੈ।
 

ਆਈਸੀਐਮਆਰ ਦੀ ਟੀਮ ਨੇ 15 ਫ਼ਰਵਰੀ ਤੋਂ 2 ਅਪ੍ਰੈਲ ਵਿਚਕਾਰ ਕੋਵਿਡ-19 ਨਾਲ ਪੀੜਤ 5,911 ਮਰੀਜ਼ਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ 104 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ। ਇਹ ਸਾਰੇ ਮਰੀਜ਼ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 20 ਸੂਬਿਆਂ ਅਤੇ 52 ਜ਼ਿਲ੍ਹਿਆਂ ਦੇ ਸਨ। ਜਾਂਚ ਦੌਰਾਨ ਇਨ੍ਹਾਂ ਵਿੱਚੋਂ 40 ਪਾਜ਼ੀਟਿਵ ਮਰੀਜ਼ਾਂ ਨੇ ਕਦੇ ਵਿਦੇਸ਼ ਯਾਤਰਾ ਨਹੀਂ ਕੀਤੀ ਅਤੇ ਨਾ ਹੀ ਉਹ ਕਦੇ ਕਿਸੇ ਵਿਦੇਸ਼ੀ ਯਾਤਰੀ ਨਾਲ ਸਬੰਧਤ ਰਹੇ ਹਨ। ਕੋਰੋਨਾ ਦੀ ਲਾਗ 15 ਸੂਬਿਆਂ ਦੇ 36 ਜ਼ਿਲ੍ਹਿਆਂ ਵਿੱਚ ਅਜਿਹੇ ਮਰੀਜ਼ਾਂ 'ਚ ਪਾਈ ਗਈ ਜਿਨ੍ਹਾਂ ਦੀ ਕੋਈ ਹਿਸਟਰੀ ਨਹੀਂ ਸੀ।
 

ਗੁਜਰਾਤ ਵਿੱਚ 792 ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 13 ਕੇਸ ਕੋਰੋਨਾ ਪਾਜ਼ੀਟਿਵ ਪਾਏ ਗਏ। ਤਾਮਿਲਨਾਡੂ ਵਿੱਚ 577 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਕੋਵਿਡ-19 5 ਮਰੀਜ਼ਾਂ ਵਿੱਚ ਸਰਗਰਮ ਸੀ। ਮਹਾਰਾਸ਼ਟਰ ਵਿੱਚ 553 ਵਿੱਚੋਂ 21 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸੇ ਤਰ੍ਹਾਂ ਕੇਰਲ ਵਿੱਚ 502 ਮਰੀਜ਼ਾਂ ਵਿੱਚ 1 ਮਰੀਜ਼ ਪਾਜ਼ੀਟਿਵ ਪਾਇਆ ਗਿਆ।
 

ਆਈਸੀਐਮਆਰ ਦੀ ਰਿਪੋਰਟ ਕਹਿੰਦੀ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ 'ਚ ਜ਼ਿਆਦਾ ਮਰੀਜ਼ ਮਿਲ ਰਹੇ ਹਨ, ਉੱਥੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਜਦੋਂ ਆਈਸੀਐਮਆਰ ਨੇ 14 ਮਾਰਚ ਨੂੰ ਕੋਰੋਨਾ ਦੇ ਖ਼ਤਰੇ ਬਾਰੇ ਆਪਣੀ ਰਿਪੋਰਟ ਦਿੱਤੀ ਸੀ ਤਾਂ ਉਸ ਨੇ ਕਮਿਊਨਿਟੀ ਟਰਾਂਸਮਿਸ਼ਨ ਦੇ ਖ਼ਤਰੇ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਸੀ, ਪਰ ਹੁਣ ਜੋ ਰਿਪੋਰਟ ਸੌਂਪੀ ਗਈ ਹੈ ਉਹ ਵਧੀਆ ਸੰਕੇਤ ਨਹੀਂ ਦੇ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus ICMR updates evidence of community transmission