ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਕਡਾਊਨ 'ਚ ATM ਨਹੀਂ ਜਾ ਸਕਦੇ ਤਾਂ ਤੁਹਾਡੇ ਘਰ ਪੈਸੇ ਪਹੁੰਚਾਏਗਾ ਬੈਂਕ

ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ 21 ਦਿਨ ਦੇ ਲਾਕਡਾਊਨ (ਤਾਲਾਬੰਦੀ) ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਇਸ ਦੌਰਾਨ ਘਰ ਤੋਂ ਬਾਹਰ ਨਹੀਂ ਆ ਸਕਦੇ। ਹਾਲਾਂਕਿ ਕੁਝ ਹਾਲਤਾਂ 'ਚ ਛੋਟ ਦਿੱਤੀ ਗਈ ਹੈ।
 

ਇਨ੍ਹਾਂ ਵਿੱਚੋਂ ਇੱਕ ਸਥਿਤੀ ਏਟੀਐਮ ਤੋਂ ਨਕਦ ਕੱਢਵਾਉਣਾ ਹੈ, ਪਰ ਜੇ ਏਟੀਐਮ ਮਸ਼ੀਨ ਤੁਹਾਡੇ ਘਰ ਤੋਂ ਬਹੁਤ ਦੂਰ ਹੈ ਤਾਂ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਸਹੂਲਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਰਾਹੀਂ ਤੁਸੀਂ ਘਰ ਬੈਠੇ ਪੈਸੇ ਮੰਗਵਾ ਸਕਦੇ ਹੋ।
 

ਦਰਅਸਲ, ਦੇਸ਼ ਦੇ ਜ਼ਿਆਦਾਤਰ ਬੈਂਕ ਕੁਝ ਸ਼ਰਤਾਂ ਨਾਲ ਨਕਦੀ ਦੀ ਹੋਮ ਡਿਲੀਵਰੀ ਕਰਦੇ ਹਨ। ਪਰ ਇਸ ਦੇ ਲਈ ਜ਼ਰੂਰੀ ਹੈ ਕੇ ਤੁਹਾਡੇ ਬੈਂਕ ਖਾਤੇ 'ਚ ਪੈਸੇ ਹੋਣ। ਇਹ ਸਹੂਲਤ ਦੇਣ ਵਾਲੇ ਬੈਂਕਾਂ 'ਚ ਐਸਬੀਆਈ ਤੋਂ ਇਲਾਵਾ ਪ੍ਰਾਈਟਵ ਲਗਭਗ ਸਾਰੇ ਵੱਡੇ ਬੈਂਕ ਸ਼ਾਮਲ ਹਨ।
 

ਐਸਬੀਆਈ ਡੋਰ ਸਟੈਪ ਡਿਲੀਵਰੀ ਤਹਿਤ ਘਰ 'ਚ ਪੈਸੇ ਮੰਗਵਾਉਣ, ਪੈਸੇ ਜਮਾਂ ਕਰਵਾਉਣ ਦੀ ਸਹੂਲਤ ਗਾਹਕਾਂ ਨੂੰ ਦਿੰਦਾ ਹੈ। ਫਿਲਹਾਲ ਇਹ ਸੁਵਿਧਾ ਸਿਰਫ਼ ਸੀਨੀਅਰ ਨਾਗਰਿਕਾਂ, ਅਪਾਹਜ਼ਾਂ ਜਾਂ ਵਿਸ਼ੇਸ਼ ਰਜਿਸਟਰਡ ਗਾਹਕਾਂ ਲਈ ਹੈ। ਇਸ ਦੀ ਫੀਸ 100 ਰੁਪਏ ਹੈ।
 

ਇਸੇ ਤਰ੍ਹਾਂ ਐਚਡੀਐਫਸੀ ਬੈਂਕ ਵੀ ਗਾਹਾਕਾਂ ਨੂੰ ਹੋਮ ਡਿਲੀਵਰੀ ਰਾਹੀਂ ਪੈਸਾ ਘਰ ਪਹੁੰਚਾਉਂਦਾ ਹੈ। ਇਸ ਦੀ ਹੱਦ 5 ਤੋਂ 25 ਹਜ਼ਾਰ ਰੁਪਏ ਤਕ ਹੋ ਸਕਦੀ ਹੈ। ਇਸ ਦੇ ਲਈ ਕੁਝ ਚਾਰਜ ਵੀ ਦੇਣਾ ਹੋਵੇਗਾ।
 

ਆਈਸੀਆਈਸੀਆਈ ਬੈਂਕ ਦੇ ਗਾਹਕਾਂ ਨੂੰ ਕੈਸ਼ ਡਿਲੀਵਰੀ ਲਈ Bank@homeservice 'ਤੇ ਲਾਗਇਨ ਕਰਨਾ ਹੋਵੇਗਾ ਜਾਂ ਕਸਟਮਰ ਕੇਅਰ 'ਤੇ ਫ਼ੋਨ ਕਰਕੇ ਵੀ ਸਹੂਲਤ ਨਾਲ ਜੁੜ ਸਕਦੇ ਹਨ। 
 

ਇਸੇ ਤਰ੍ਹਾਂ ਐਕਸਿਸ ਬੈਂਕ ਵੀ ਡੋਰਸਟੈਪ ਕੈਸ਼ ਦੀ ਸਹੂਲਤ ਦਿੰਦਾ ਹੈ। ਵੱਧ ਜਾਣਕਾਰੀ ਲਈ ਬੈਂਕ ਦੀ ਵੈਬਸਾਈਟ 'ਤੇ https://www.axisbank.com/bank-smart/doorstep-banking/doorstep-banking ਕਲਿੱਕ ਕਰਨਾ ਹੋਵੇਗਾ।
 

ਇਸ ਤੋਂ ਇਲਾਵਾ ਬੈਂਕ ਜਾਂ ਕਈ ਕੰਪਨੀਆਂ ਘਰ ਬੈਠੇ ਲੋਨ ਦੀ ਸਹੂਲਤ ਵੀ ਦਿੰਦੀਆਂ ਹਨ। ਇਸ ਦੇ ਲਈ ਐਪ ਜਾਂ ਬੈਂਕ ਦੀ ਵੈਬਸਾਈਟ 'ਤੇ ਜਾ ਕੇ ਜਾਣਕਾਰੀ ਲੈਣੀ ਹੋਵੇਗੀ।


ਹਾਲਾਂਕਿ ਆਰਬੀਆਈ ਨੇ ਲੋਕਾਂ ਨੂੰ ਡਿਜ਼ੀਟਲ ਲੈਣ-ਦੇਣ ਦੀ ਅਪੀਲ ਕੀਤੀ ਹੈ। ਦਰਅਸਲ ਨਕਦੀ ਨਾਲ ਕੋਰੋਨਾ ਵਾਇਰਸ ਦੇ ਫੈਲਾਅ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਹੀ ਕਾਰਨ ਹੈ ਕਿ ਡਿਜ਼ੀਟਲ ਟਰਾਂਜੈਕਸ਼ਨ ਦੀ ਲੋੜ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Impact person can order cash from his bank by sitting at your home